ਪਠਾਨਕੋਟ (ਧਰਮਿੰਦਰ ਠਾਕੁਰ) : ਪੰਜਾਬ ਵਿਚ ਕੋਰੋਨਾ ਦੇ ਕਹਿਰ ਦੇ ਚੱਲਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜ਼ਿਆਦਾ ਸਖ਼ਤੀ ਕੀਤੀ ਹੋਈ ਹੈ, ਜਿਸ ਦੇ ਚੱਲਦੇ ਹੁਣ ਵਿਆਹ ਸਮਾਗਮਾਂ ਵਿਚ 30 ਅਤੇ ਭੋਗ ਵਿਚ 20 ਤੋਂ ਜ਼ਿਆਦਾ ਲੋਕ ਸ਼ਾਮਲ ਨਹੀਂ ਹੋ ਸਕਦੇ। ਇਸ ਤੋਂ ਇਲਾਵਾ ਜਨਤਕ ਥਾਂ 'ਤੇ 5 ਤੋਂ ਜ਼ਿਆਦਾ ਲੋਕਾਂ ਦੇ ਇਕੱਠੇ ਹੋਣ 'ਤੇ ਰੋਕ ਲਾਈ ਗਈ ਹੈ ਪਰ ਪੰਜਾਬ ਦੇ ਲੋਕ ਅਜੇ ਵੀ ਕੋਰੋਨਾ ਨੂੰ ਹਲਕੇ ਵਿਚ ਲੈ ਰਹੇ ਹਨ। ਪਠਾਨਕੋਟ ਦੇ ਸਵਾਗਤ ਪੈਲੇਸ ਵਲੋਂ ਸਰਕਾਰ ਦੇ ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਇਕ ਸਮਾਗਮ ਕੀਤਾ ਗਿਆ, ਜਿਸ 'ਚ 42 ਲੋਕ ਸ਼ਾਮਲ ਹੋਏ। ਇਸ ਦੀ ਸੂਚਨਾ ਮਿਲਦਿਆਂ ਮੌਕੇ 'ਤੇ ਹੀ ਪੁਲਸ ਨੇ ਜਦੋਂ ਸਮਾਗਮ ਵਿਚ ਰੇਡ ਮਾਰੀ ਤਾਂ ਉੱਥੇ 30 ਤੋਂ ਵੱਧ ਲੋਕ ਮੌਜੂਦ ਸਨ। ਪੁਲਸ ਨੇ ਪੈਲੇਸ ਮਾਲਕ ਮਦਨ ਮੋਹਨ ਛਾਬੜਾ ਅਤੇ ਸਮਾਗਮ ਵਿਚ ਸ਼ਾਮਲ ਲੋਕਾਂ 'ਤੇ ਪਰਚਾ ਦਰਜ ਕਰ ਦਿੱਤਾ।
ਇਹ ਵੀ ਪੜ੍ਹੋਂ : ਸੁਸ਼ਾਂਤ ਸਿੰਘ ਰਾਜਪੂਤ ਦੀ ਰਾਹ 'ਤੇ ਸੀ ਮਸਾਰੋ, ਹੋਇਆ ਦਰਦਨਾਕ ਅੰਤ
ਦੱਸ ਦੇਈਏ ਕਿ ਪੰਜਾਬ 'ਚ ਕੋਰੋਨਾ ਦਾ ਕਹਿਰ ਲਗਾਤਾਰ ਵਧ ਰਿਹਾ ਹੈ। ਹੁਣ ਕਈ ਪੁਲਸ ਮੁਲਾਜ਼ਮ, ਵੱਡੇ ਅਧਿਕਾਰੀ ਤੇ ਮੰਤਰੀ ਵੀ ਇਸ ਦੀ ਚਪੇਟ ਵਿਚ ਆ ਚੁੱਕੇ ਹਨ। ਬੀਤੇ ਦਿਨ ਹੀ ਖ਼ਬਰ ਆਈ ਸੀ ਕਿ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਦੀ ਕੋਰੋਨਾ ਦੀ ਰਿਪੋਰਟ ਵੀ ਪਾਜ਼ੀਟਿਵ ਆਈ ਹੈ। ਅਜਿਹੇ ਵਿਚ ਕੋਰੋਨਾ ਨੂੰ ਟਿੱਚ ਜਾਣਦੇ ਹੋਏ ਇਸ ਤਰ੍ਹਾਂ ਦੇ ਸਮਾਗਮ ਕਰਨਾ ਮੁਸੀਬਤ ਨੂੰ ਸੱਦਾ ਦੇਣਾ ਹੈ ਅਤੇ ਹੋਰ ਲੋਕਾਂ ਲਈ ਵੀ ਮੁਸੀਬਤ ਖੜ੍ਹੀ ਕਰਨਾ ਹੈ।
ਇਹ ਵੀ ਪੜ੍ਹੋਂ : ਸ਼੍ਰੋਮਣੀ ਕਮੇਟੀ ਦੇ ਪਬਲੀਕੇਸ਼ਨ ਵਿਭਾਗ ਦਾ ਰਿਕਾਰਡ ਕੀਤਾ ਗਿਆ ਸੀਲ, ਜਾਣੋ ਵਜ੍ਹਾ
ਜਲੰਧਰ 'ਚ ਸ਼ਰਾਰਤੀ ਅਨਸਰਾਂ ਦਾ ਪੁਲਸ ਪ੍ਸ਼ਾਸਨ ਨੂੰ ਚੈਲੇਂਜ, ਖਰੂਦ ਮਚਾ ਕੇ ਭੰਨੇ ਗੱਡੀਆਂ ਦੇ ਸ਼ੀਸ਼ੇ
NEXT STORY