ਗੁਰਦਾਸਪੁਰ (ਵਿਨੋਦ) : ਰੇਲਵੇ ਪੁਲਸ ਸਟੇਸ਼ਨ ਗੁਰਦਾਸਪੁਰ ਦੇ ਗਾਰਡ ਦੀ ਡਿਊਟੀ ਦੇ ਰਹੇ ਗਾਰਡ ਦੀ ਰਾਈਫਲ ਤੋਂ ਗੋਲੀ ਚੱਲਣ ਕਾਰਨ ਉਸ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਸ ਨੂੰ ਅੰਮ੍ਰਿਤਸਰ ਹਸਪਤਾਲ ਭੇਜਿਆ ਗਿਆ ਹੈ। ਗੋਲੀ ਚੱਲਣ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੋਇਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਸਿਪਾਹੀ ਜਸਬੀਰ ਸਿੰਘ ਪੁੱਤਰ ਸੁੱਚਾ ਸਿੰਘ ਨਿਵਾਸੀ ਖਰਲ ਅੱਜ ਸਵੇਰੇ 6 ਤੋਂ 10 ਵਜੇ ਤੱਕ ਰੇਲਵੇ ਪੁਲਸ ਸਟੇਸ਼ਨ 'ਤੇ ਗਾਰਡ ਦੀ ਡਿਊਟੀ ਦੇ ਰਿਹਾ ਸੀ। ਜਿਵੇਂ ਹੀ ਲਗਭਗ 10 ਵਜੇ ਦੂਜਾ ਪੁਲਸ ਕਰਮਚਾਰੀ ਪੁਲਸ ਸਟੇਸ਼ਨ ਵਿਚ ਕੱਪੜੇ ਬਦਲ ਰਿਹਾ ਸੀ ਤਾਂ ਉਸ ਨੂੰ ਬਾਹਰ ਗੋਲੀ ਚੱਲਣ ਦੀ ਆਵਾਜ਼ ਸੁਣਾਈ ਦਿੱਤੀ। ਜਿਵੇਂ ਹੀ ਉਹ ਬਾਹਰ ਆਇਆ ਤਾਂ ਗਾਰਡ ਡਿਊਟੀ ਕਰ ਰਿਹਾ ਜਸਬੀਰ ਸਿੰਘ ਡਿੱਗਾ ਪਿਆ ਸੀ ਅਤੇ ਉਸ ਦੀ ਰਾਈਫਲ ਉਸ ਦੇ ਕੋਲ ਹੀ ਪਈ ਸੀ। ਰਾਫੀਫਲ ਤੋਂ ਨਿਕਲਿਆ ਫਾਇਰ ਉਸ ਦੇ ਪੇਟ ਦੇ ਹੇਠਲੇ ਹਿੱਸੇ ਵਿਚ ਲੱਗਾ ਸੀ। ਪੁਲਸ ਕਰਮਚਾਰੀਆਂ ਨੇ ਤੁਰੰਤ ਉਸ ਨੂੰ ਗੁਰਦਾਸਪੁਰ ਹਸਪਤਾਲ ਪਹੁੰਚਾਇਆ। ਡਾ.ਅਜੇ ਪਾਲ ਸਿੰਘ ਨੇ ਜਾਂਚ ਕਰਨ ਦੇ ਬਾਅਦ ਪਾਇਆ ਕਿ ਗੋਲੀ ਅਜੇ ਜਸਬੀਰ ਸਿੰਘ ਦੇ ਸਰੀਰ ਦੇ ਅੰਦਰ ਹੈ ਅਤੇ ਉਸ ਦੀ ਹਾਲਤ ਗੰਭੀਰ ਹੈ। ਉਨ੍ਹਾਂ ਨੇ ਜਸਬੀਰ ਸਿੰਘ ਨੂੰ ਅੰਮ੍ਰਿਤਸਰ ਹਸਪਤਾਲ ਰੈਫਰ ਕਰ ਦਿੱਤਾ। ਸੂਚਨਾ ਮਿਲਦੇ ਹੀ ਜਸਬੀਰ ਸਿੰਘ ਦਾ ਲੜਕਾ ਤੇ ਹੋਰ ਲੋਕ ਵੀ ਹਸਪਤਾਲ ਪਹੁੰਚ ਗਏ ਅਤੇ ਉਨ੍ਹਾਂ ਨੇ ਗੋਲੀ ਚੱਲਣ ਦੇ ਕਾਰਨਾਂ ਦੀ ਕੋਈ ਜਾਣਕਾਰੀ ਨਹੀਂ ਹੋਣ ਦੀ ਗੱਲ ਕੀਤੀ।
ਰੁੱਸੀ ਪਤਨੀ ਨੂੰ ਅਮਰੀਕਾ ਜਾ ਕੇ ਮਨਾਉਣਗੇ 'ਭਗਵੰਤ ਮਾਨ'
NEXT STORY