ਗੁਰਦਾਸਪੁਰ (ਹਰਮਨ)–ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਸਮੇਤ ਹੋਰ ਥਾਵਾਂ ਵਿੱਚ ਇਸ ਵਾਰ ਪਰਾਲੀ ਸਾੜਣ ਦੇ ਮਾਮਲਿਆਂ ਵਿੱਚ ਕਾਫ਼ੀ ਵੱਡੀ ਕਮੀ ਦਰਜ ਕੀਤੀ ਗਈ ਹੈ। ਅਧਿਕਾਰਕ ਅੰਕੜਿਆਂ ਮੁਤਾਬਕ ਖੇਤਾਂ ਵਿੱਚ ਅੱਗ ਲਗਾਉਣ ਦੀਆਂ ਘਟਨਾਵਾਂ ਪਿਛਲੇ ਸਾਲਾਂ ਦੇ ਮੁਕਾਬਲੇ 50 ਫ਼ੀਸਦੀ ਤੋਂ ਵੀ ਜ਼ਿਆਦਾ ਘਟੀਆਂ ਹਨ ਕਿਉਂਕਿ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੱਲੋਂ ਜਾਰੀ ਆਦੇਸ਼ਾਂ ਅਨੁਸਾਰ ਪੰਜਾਬ ਸਰਕਾਰ ਅਤੇ ਖਾਸ ਤੌਰ ਤੇ ਜ਼ਿਲਾ ਪ੍ਰਸ਼ਾਸਨ ਵੱਲੋਂ ਇਸ ਵਾਰ ਪੱਬਾਂ ਭਾਰ ਹੋ ਕੇ ਖੇਤਾਂ ਵਿੱਚ ਅੱਗ ਲਗਾਉਣ ਦੀਆਂ ਘਟਨਾਵਾਂ ਨੂੰ ਰੋਕਣ ਦੇ ਯਤਨ ਕੀਤੇ ਗਏ ਹਨ। ਨਾ ਸਿਰਫ ਗੁਰਦਾਸਪੁਰ ਦਾ ਖੇਤੀਬਾੜੀ ਵਿਭਾਗ ਸਗੋਂ ਵੱਖ-ਵੱਖ ਵਿਭਾਗਾਂ ਦੇ ਹੋਰ ਅਧਿਕਾਰੀ ਅਤੇ ਕਰਮਚਾਰੀ ਵੀ ਖੇਤਾਂ ਵਿੱਚ ਅੱਗ ਰੋਕਣ ਲਈ ਯਤਨਸ਼ੀਲ ਰਹੇ ਹਨ।
ਇਹ ਵੀ ਪੜ੍ਹੋ- ਪਾਕਿ ਜਾਣ ਲਈ SGPC ਨੇ ਹੋਰ ਕਰੜੇ ਕੀਤੇ ਨਿਯਮ, ਸਰਬਜੀਤ ਕੌਰ ਮਾਮਲੇ ਮਗਰੋਂ ਲਿਆ ਵੱਡਾ ਫੈਸਲਾ (ਵੀਡੀਓ)
ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਦਿੱਤੇ ਗਏ ਬਦਲਵੇਂ ਵਿਕਲਪਾਂ ਦੇ ਕਾਰਨ ਕਿਸਾਨਾਂ ਨੇ ਇਸ ਵਾਰ ਬੇਲਰ, ਹੈਪੀ ਸੀਡਰ, ਸੁਪਰ ਸੀਡਰ ਸਮੇਤ ਕਈ ਮਸ਼ੀਨਾਂ ਦੀ ਵਰਤੋਂ ਕਰਕੇ ਪਰਾਲੀ ਨੂੰ ਖੇਤਾਂ ਵਿੱਚੋਂ ਬਾਹਰ ਕੱਢਣ ਅਤੇ ਖੇਤਾਂ ਵਿੱਚ ਹੀ ਨਿਪਟਾਉਣ ਦੀਆਂ ਕਈ ਤਕਨੀਕਾਂ ਵਰਤੀਆਂ ਹਨ ਜਿਸ ਕਾਰਨ ਖੇਤਾਂ ਵਿੱਚ ਅੱਗ ਲਗਾਉਣ ਦੇ ਮਾਮਲਿਆਂ ਵਿੱਚ ਵੱਡੀ ਗਿਰਾਵਟ ਆਈ ਹੈ। ਇਹ ਬਦਲਾਅ ਪੰਜਾਬ ਦੇ ਵਾਤਾਵਰਣ ਲਈ ਇੱਕ ਪ੍ਰਗਤੀਸ਼ੀਲ ਕਦਮ ਮੰਨਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ- ਸਰਬਜੀਤ ਕੌਰ ਨਿਕਾਹ ਮਾਮਲੇ ‘ਚ ਮੰਤਰੀ ਬਲਬੀਰ ਸਿੰਘ ਨੇ SGPC 'ਤੇ ਚੁੱਕੇ ਵੱਡੇ ਸਵਾਲ
ਹਵਾ ਦੇ ਪ੍ਰਦੂਸ਼ਣ ਲਈ ਜ਼ਿੰਮੇਵਾਰ ਹਨ ਕਈ ਕਾਰਨ
ਦੂਜੇ ਪਾਸੇ ਹੈਰਾਨੀ ਦੀ ਗੱਲ ਇਹ ਹੈ ਕਿ ਪਰਾਲੀ ਸਾੜਣ ਵਿੱਚ ਇੰਨੀ ਵੱਡੀ ਗਿਰਾਵਟ ਦੇ ਬਾਵਜੂਦ ਗੁਰਦਾਸਪੁਰ ਅਤੇ ਨੇੜਲੇ ਇਲਾਕਿਆਂ ਦੀ ਹਵਾ ਇਸ ਸਮੇਂ ਵੀ ਕਾਫ਼ੀ ਪ੍ਰਦੂਸ਼ਿਤ ਦਰਜ ਕੀਤੀ ਜਾ ਰਹੀ ਹੈ। ਜ਼ਿਲ੍ਹੇ ਦਾ ਏਅਰ ਕੁਆਲਿਟੀ ਇੰਡੈਕਸ 140 ਦੇ ਕਰੀਬ ਰਿਹਾ, ਜੋ ਕਿ ‘ਸੰਵੇਦਨਸ਼ੀਲ ਵਰਗਾਂ ਲਈ ਹਾਨੀਕਾਰਕ’ ਸ਼੍ਰੇਣੀ ਵਿੱਚ ਆਉਂਦਾ ਹੈ। ਇਸਦਾ ਮਤਲਬ ਹੈ ਕਿ ਦਮਾ, ਐਲਰਜੀ, ਦਿਲ ਅਤੇ ਫੇਫੜਿਆਂ ਦੇ ਮਰੀਜ਼, ਬਜ਼ੁਰਗ ਅਤੇ ਬੱਚੇ ਇਸ ਹਵਾ ਨਾਲ ਤੁਰੰਤ ਪ੍ਰਭਾਵਿਤ ਹੋ ਸਕਦੇ ਹਨ, ਜਦਕਿ ਆਮ ਲੋਕਾਂ ਲਈ ਵੀ ਇਹ ਹਵਾ ਲੰਮੇ ਸਮੇਂ ਵਿੱਚ ਸਿਹਤ ਸੰਬੰਧੀ ਖਤਰਿਆਂ ਨੂੰ ਜਨਮ ਦੇ ਸਕਦੀ ਹੈ। ਦੂਜੇ ਪਾਸੇ ਕਿਸਾਨ ਇਹ ਵੀ ਦਾਵਾ ਕਰ ਰਹੇ ਹਨ ਕਿ ਖੇਤਾਂ ਵਿੱਚ ਅੱਗ ਲਾਉਣ ਦੇ ਮਾਮਲੇ ਘਟਣ ਦੇ ਬਾਵਜੂਦ ਵੱਧ ਰਿਹਾ ਪੋਲਿਊਸ਼ਨ ਇਹ ਦਰਸਾਉਂਦਾ ਹੈ ਕਿ ਇਲਾਕੇ ਵਿੱਚ ਪ੍ਰਦੂਸ਼ਣ ਦੇ ਸਰੋਤ ਪਰਾਲੀ ਸਾੜਣ ’ਤੇ ਹੀ ਨਿਰਭਰ ਨਹੀਂ, ਸਗੋਂ ਕਈ ਹੋਰ ਕਾਰਨ ਵੀ ਹਵਾ ਦੀ ਗੁਣਵੱਤਾ ਨੂੰ ਪ੍ਰਭਾਵਿਤ ਕਰ ਰਹੇ ਹਨ। ਵਾਤਾਵਰਣ ਮਾਹਿਰਾਂ ਦੇ ਅਨੁਸਾਰ ਸਰਦੀਆਂ ਦੇ ਸ਼ੁਰੂਆਤੀ ਦਿਨਾਂ ਵਿੱਚ ਹਵਾ ਦਾ ਦਬਾਅ ’ਤੇ ਸਪੀਡ ਘਟ ਜਾਂਦੀ ਹੈ, ਜਿਸ ਨਾਲ ਧੂੰਆਂ ਅਤੇ ਧੂੜ ਦੇ ਬਾਰੇਕ ਕਣ ਵਾਤਾਵਰਣ ਵਿੱਚ ਉੱਪਰ ਨਹੀਂ ਚੜ੍ਹਦੇ ਅਤੇ ਜ਼ਮੀਨ ਦੇ ਨੇੜੇ ਹੀ ਟਿਕੇ ਰਹਿੰਦੇ ਹਨ। ਇਸ ਤੋਂ ਇਲਾਵਾ ਵਾਹਨਾਂ ਦੀ ਵਧਦੀ ਆਵਾਜਾਈ, ਰੋਡ ਡਸਟ, ਉਦਯੋਗਿਕ ਇਕਾਈਆਂ, ਇੱਟ-ਭੱਠਿਆਂ ਦਾ ਧੂੰਆ ਅਤੇ ਬਾਇਓਮਾਸ ਅੱਗ ਲਗਾਉਣਾ ਹਵਾ ਦਾ ਗੁਣਵੱਤਾ ਸੂਚਕ ਨੂੰ ਲਗਾਤਾਰ ਉੱਪਰ ਧੱਕਣ ਵਾਲੇ ਮੁੱਖ ਕਾਰਕ ਹਨ।
ਇਹ ਵੀ ਪੜ੍ਹੋ- ਅੰਮ੍ਰਿਤਸਰ ਸਰਹੱਦ 'ਤੇ ਵਧਿਆ ਖ਼ਤਰਾ ! ਡਰੋਨਾਂ ਮੂਵਮੈਂਟ ਬੇਕਾਬੂ, 11 ਮਹੀਨਿਆਂ ਦਾ ਅੰਕੜਾ ਕਰੇਗਾ ਹੈਰਾਨ
ਕਦੋਂ ਹਾਨੀਕਾਰਕ ਹੁੰਦਾ ਹੈ ਹਵਾ ਦਾ ਗੁਣਵੱਤਾ ਸੂਚਕ ਅੰਕ
ਏਅਰ ਕੁਆਲਿਟੀ ਇੰਡੈਕਸ ਦੀ ਵੱਖ-ਵੱਖ ਰੇਂਜ ਸਿਹਤ ’ਤੇ ਵੱਖ-ਵੱਖ ਤਰ੍ਹਾਂ ਨਾਲ ਪ੍ਰਭਾਵਸ਼ਾਲੀ ਹੁੰਦੀ ਹੈ। 0 ਤੋਂ 50 ਦੇ ਵਿਚਕਾਰ ਏਕਿਉਆਈ ਨੂੰ ਚੰਗਾ ਮੰਨਿਆ ਜਾਂਦਾ ਹੈ ਅਤੇ ਇਹ ਹਵਾ ਪੂਰੀ ਤਰ੍ਹਾਂ ਸੁਰੱਖਿਅਤ ਹੁੰਦੀ ਹੈ। 51 ਤੋਂ 100 ਦੀ ਰੇਂਜ ਵਿੱਚ ਹਵਾ ਸੰਤੋਸ਼ਜਨਕ ਹੁੰਦੀ ਹੈ, ਜਦਕਿ 101 ਤੋਂ 150 ਦਾ ਪੱਧਰ ਉਹ ਹੈ ਜਿੱਥੇ ਹਵਾ ਸੰਵੇਦਨਸ਼ੀਲ ਵਰਗਾਂ ਲਈ ਹਾਨੀਕਾਰਕ ਬਣ ਜਾਂਦੀ ਹੈ। 150 ਤੋਂ 200 ਦੀ ਰੇਂਜ ਸਾਹਮਣੇ ਆਉਣ ’ਤੇ ਹਵਾ ਆਮ ਲੋਕਾਂ ਲਈ ਵੀ ਅਣਹੈਲਦੀ ਹੋ ਜਾਂਦੀ ਹੈ। ਜਦੋਂ ਏਕਿਓਆਈ 200 ਤੋਂ ਉੱਪਰ ਚਲਾ ਜਾਂਦਾ ਹੈ ਤਾਂ ਹਵਾ ਬਹੁਤ ਜ਼ਿਆਦਾ ਹਾਨੀਕਾਰਕ ਮੰਨੀ ਜਾਂਦੀ ਹੈ ਅਤੇ ਲੋਕਾਂ ਨੂੰ ਘਰੋਂ ਬਾਹਰ ਨਿਕਲਣ ਤੋਂ ਵੀ ਪਰਹੇਜ਼ ਕਰਨ ਦੀ ਸਲਾਹ ਦਿੰਦੀ ਜਾਂਦੀ ਹੈ। 300 ਤੋਂ ਉੱਪਰ ਦਾ ਏਕਿਉਆਈ ਇਮਰਜੈਂਸੀ ਸਥਿਤੀ ਦੇ ਬਰਾਬਰ ਹੁੰਦਾ ਹੈ।
ਇਹ ਵੀ ਪੜ੍ਹੋ- ਪੰਜਾਬ ਦੇ 5 ਦਿਨਾਂ ਦਾ ਜਾਣੋ ਮੌਸਮ ਦਾ ਹਾਲ, ਪੜ੍ਹੋ ਵਿਭਾਗ ਦੀ ਭਵਿੱਖਬਾਣੀ
ਗੁਰਦਾਸਪੁਰ ਵਿੱਚ ਮੌਜੂਦਾ 140 ਏਕਿਓਆਈ ਇੱਕ ਚੇਤਾਵਨੀ ਹੈ ਕਿ ਇਲਾਕੇ ਵਿੱਚ ਵਾਤਾਵਰਣ ਸੁਧਾਰ ਲਈ ਹੋਰ ਵੀ ਕਾਫ਼ੀ ਕੁਝ ਕਰਨ ਦੀ ਲੋੜ ਹੈ। ਪ੍ਰਦੂਸ਼ਣ ਨੂੰ ਕਾਬੂ ਕਰਨ ਲਈ ਜਿੱਥੇ ਕਿਸਾਨਾਂ ਨੇ ਆਪਣਾ ਯੋਗਦਾਨ ਦਿੱਤਾ ਹੈ, ਉੱਥੇ ਹੀ ਹੁਣ ਸ਼ਹਿਰੀ ਖੇਤਰਾਂ ਵਿੱਚ ਵਾਹਨਾਂ ਦੀ ਨਿਗਰਾਨੀ, ਉਦਯੋਗਿਕ ਇਕਾਈਆਂ ਦੇ ਨਿਯੰਤਰਣ ਅਤੇ ਰੋਡ ਡਸਟ ਨੂੰ ਘਟਾਉਣ ਲਈ ਕੇਂਦਰੀ ਅਤੇ ਰਾਜਸੀ ਪੱਧਰ ’ਤੇ ਵਧੀਆ ਯੋਜਨਾਵਾਂ ਲਾਗੂ ਕਰਨ ਦੀ ਲੋੜ ਹੈ। ਵਾਤਾਵਰਣ ਮਾਹਰਾਂ ਦਾ ਕਹਿਣਾ ਹੈ ਕਿ ਸੰਵੇਦਨਸ਼ੀਲ ਲੋਕਾਂ ਨੂੰ ਸਵੇਰ ਅਤੇ ਸ਼ਾਮ ਦੇ ਸਮੇਂ ਬਾਹਰ ਵਧੇਰੇ ਸਮਾਂ ਬਿਤਾਉਣ ਤੋਂ ਬਚਣਾ ਚਾਹੀਦਾ ਹੈ ਅਤੇ ਲੋੜ ਪਵੇ ਤਾਂ ਵੱਖ-ਵੱਖ ਬਿਮਾਰੀਆਂ ਤੋਂ ਪੀੜਿਤ ਮਰੀਜ਼ਾਂ ਨੂੰ ਮਾਸਕ ਵਰਤਣਾ ਚਾਹੀਦਾ ਹੈ।
ਸਪੀਕਰ ਨੇ ਕੇਜਰੀਵਾਲ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਣ ਵਾਲੇ ਵਿਸ਼ੇਸ਼ ਸੈਸ਼ਨ 'ਚ ਸ਼ਾਮਲ ਹੋਣ ਲਈ ਦਿੱਤਾ ਸੱਦਾ
NEXT STORY