ਅੰਮ੍ਰਿਤਸਰ (ਨੀਰਜ)-ਇਕ ਪਾਸੇ ਜਿੱਥੇ ਸ਼ਹਿਰੀ ਅਤੇ ਦਿਹਾਤੀ ਪੁਲਸ, ਰਾਜ ਸੁਰੱਖਿਆ ਏਜੰਸੀਆਂ, ਜਿਨ੍ਹਾਂ ਵਿਚ ਕਾਊਂਟਰ ਇੰਟੈਲੀਜੈਂਸ ਅਤੇ ਐੱਸ. ਐੱਸ. ਓ. ਸੀ. ਤੋਂ ਇਲਾਵਾ ਬੀ. ਐੱਸ. ਐੱਫ. ਅਤੇ ਹੋਰ ਏਜੰਸੀਆਂ ਵਲੋਂ ਵੱਡੀ ਮਾਤਰਾ ਵਿਚ ਹੈਰੋਇਨ ਅਤੇ ਹਥਿਆਰ ਨੂੰ ਬਰਾਮਦ ਕੀਤਾ ਜਾ ਰਿਹਾ ਹੈ, ਉੱਥੇ ਹੀ ਅੰਮ੍ਰਿਤਸਰ ਵਿਚ ਭਾਰਤ-ਪਾਕਿਸਤਾਨ ਸਰਹੱਦ ’ਤੇ ਡਰੋਨ ਦੀ ਮੂਵਮੈਂਟ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ।
ਇਹ ਵੀ ਪੜ੍ਹੋ- ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਅੱਜ ਲੱਗੇਗਾ ਲੰਬਾ Power Cut!
ਬੀ. ਐੱਸ. ਐੱਫ. ਵਲੋਂ ਜਾਰੀ ਕੀਤੇ ਗਏ ਅੰਕੜਿਆਂ ਨੂੰ ਦੇਖਿਆ ਜਾਵੇ ਤਾਂ ਸਥਿਤੀ ਕਾਫ਼ੀ ਸਨਸਨੀਖੇਜ਼ ਬਣ ਚੁੱਕੀ ਹੈ। ਬੀ. ਐੱਸ. ਐੱਫ. ਨੇ ਜਨਵਰੀ ਤੋਂ ਨਵੰਬਰ 2025 ਦੀ ਸ਼ੁਰੂਆਤ ਤੱਕ 251 ਡਰੋਨਾਂ ਦਾ ਅੰਕੜਾ ਪਾਰ ਕਰ ਲਿਆ ਹੈ। ਪਿਛਲੇ ਸਾਲ ਬੀ. ਐੱਸ. ਐੱਫ. ਨੇ ਵੀ ਵੱਡੀ ਮਾਤਰਾ ਵਿਚ ਡਰੋਨ ਬਰਾਮਦ ਕੀਤੇ ਹਨ। ਬੀ. ਐੱਸ. ਐੱਫ. ਨੇ ਇਕ ਸਾਲ ਵਿਚ 300 ਤੋਂ ਵੱਧ ਡਰੋਨ ਬਰਾਮਦ ਕੀਤੇ ਸਨ ਪਰ ਇਸ ਸਾਲ ਅਜਿਹਾ ਲੱਗਦਾ ਹੈ ਕਿ 2026 ਦੇ ਸ਼ੁਰੂ ਤੱਕ 300 ਦਾ ਅੰਕੜਾ ਪਾਰ ਹੋ ਜਾਵੇਗਾ। ਅੰਮ੍ਰਿਤਸਰ ਸਰਹੱਦ ’ਤੇ ਸਥਿਤੀ ਦੀ ਨਜ਼ਰ ਪਾਈ ਜਾਵੇ ਤਾਂ ਪਤਾ ਲੱਗਦਾ ਹੈ ਕਿ ਸਮੱਗਲਰ ਲਗਾਤਾਰ ਵੱਡੇ ਡਰੋਨ ਉਡਾ ਰਹੇ ਹਨ। ਕੱਲ੍ਹ ਹੀ ਬੀ. ਐੱਸ. ਐੱਫ. ਨੇ ਹੈਰੋਇਨ ਦੀ ਇਕ ਵੱਡੀ ਖੇਪ ਬਰਾਮਦ ਕੀਤੀ ਹੈ, ਜਿਸ ਨੂੰ ਕਿਸੇ ਵੱਡੇ ਡਰੋਨ ਰਾਹੀਂ ਸੁੱਟਿਆ ਗਿਆ ਸੀ।
ਇਹ ਵੀ ਪੜ੍ਹੋ- ਜ਼ਿਮਨੀ ਚੋਣਾਂ ਮਗਰੋਂ ਅਕਾਲੀ ਆਗੂਆਂ ਖ਼ਿਲਾਫ਼ ਹੋ ਰਹੀ ਕਾਰਵਾਈ 'ਤੇ ਸੁਖਬੀਰ ਬਾਦਲ ਭੜਕੇ, ਪੋਸਟ ਪਾ ਕੇ ਆਖੀ ਇਹ ਗੱਲ
ਅੰਮ੍ਰਿਤਸਰ ਵਿਚ ਸਾਰਿਆਂ ਤੋਂ ਜ਼ਿਆਦਾ ਹਥਿਆਰਾਂ ਦੀ ਬਰਾਮਦਗੀ
ਪਾਕਿਸਤਾਨ ਤੋਂ ਡਰੋਨ ਰਾਹੀਂ ਹੈਰੋਇਨ ਦੇ ਨਾਲ-ਨਾਲ ਅਤਿ-ਆਧੁਨਿਕ ਹਥਿਆਰਾਂ ਵੀ ਮੰਗਵਾਏ ਜਾ ਰਹੇ ਹਨ, ਜਿੰਨਾਂ ਨੂੰ ਗੈਂਗਵਾਰ, ਫ਼ਿਰੌਤੀ ਦੀ ਵਾਰਦਾਤਾਂ ਨੂੰ ਅੰਜਾਮ ਦੇਣ ਕੰਮਾਂ ਵਿਚ ਵਰਤੋਂ ਕੀਤਾ ਜਾਣਾ ਹੈ। ਅੰਮ੍ਰਿਤਸਰ ਵਿਚ ਬੀ. ਐੱਸ. ਐੱਫ. ਸਿਟੀ ਪੁਲਸ ਅਤੇ ਹੋਰ ਸੁਰੱਖਿਆ ਵਲੋਂ ਰਾਜ ਦੇ ਹੋਰ ਜ਼ਿਲਿਆਂ ਦੇ ਮੁਕਾਬਲੇ ਵਿਚ ਸਾਰਿਆਂ ਤੋਂ ਜ਼ਿਆਦਾ ਪਿਸਤੌਲ ਅਤੇ ਹੋਰ ਹਥਿਆਰ ਫੜੇ ਜਾ ਚੁੱਕੇ ਹਨ। ਇਹ ਵੀ ਸੋਚਿਆ ਜਾ ਰਿਹਾ ਹੈ ਕਿ ਜੇਕਰ ਇਹ ਹਥਿਆਰ ਨਾ ਫੜੇ ਜਾਣ ਤਾਂ ਪੰਜਾਬ ਦੇ ਹਾਲਾਤ ਕੀ ਹੁੰਦੇ। ਫ਼ਿਲਹਾਲ ਕੇਂਦਰ ਸਰਕਾਰ ਅਤੇ ਸਟੇਟ ਦੀਆਂ ਏਜੰਸੀਆਂ ਵਲੋਂ ਇੰਨਾਂ ਅੰਕੜਿਆਂ ਦਾ ਗੰਭੀਰਤਾ ਨਾਲ ਵਿਸ਼ੇਸਲਣ ਵੀ ਕੀਤਾ ਜਾ ਰਿਹਾ ਹੈ। ਅੰਮ੍ਰਿਤਸਰ ਸਰਹੱਦ ’ਤੇ ਆਖਿਰਕਾਰ ਕੌਣ ਜਿਹੀ ਦਰਾਰ ਹੈ, ਜਿਸ ਦਾ ਪਾਕਿਸਤਾਨ ਅਤੇ ਭਾਰਤੀ ਖੇਮੇ ਵਿਚ ਬੈਠੇ ਸਮੱਗਲਰ ਫਾਇਦਾ ਉੱਠਾ ਰਹੇ ਹਨ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ ਦਾ ਹੋਇਆ ਬਚਾਅ, ਪੁਲਸ ਨੇ 9 ਪਿਸਤੌਲਾਂ ਸਣੇ...
ਐਂਟੀ ਡਰੋਨ ਸਿਸਟਮ ਫੇਲ ਜਾ ਪਾਸ
ਅੰਮ੍ਰਿਤਸਰ ਸਰਹੱਦ ਦੇ ਕਈ ਇਲਾਕਿਆਂ ’ਤੇ ਕੇਂਦਰ ਸਰਕਾਰ ਵਲੋਂ ਐਂਟੀ ਡਰੋਨ ਸਿਸਟਮ ਲਗਾਇਆ ਗਿਆ ਹੈ। ਇਸੇ ਤਰ੍ਹਾਂ ਨਾਲ ਪੰਜਾਬ ਸਰਕਾਰ ਵਲੋਂ ਵੀ ਸਰਹੱਦੀ ਪਿੰਡਾਂ ਵਿਚ ਐਂਟੀ ਡਰੋਨ ਸਿਸਟਮ ਲਗਾਇਆ ਗਿਆ ਹੈ ਪਰ ਇਸ ਦੇ ਬਾਵਜੂਦ ਜਿਸ ਤਰ੍ਹਾਂ ਨਾਲ ਲਗਾਤਾਰ ਡਰੋਨ ਮੂਵਮੈਂਟ ਹੋ ਰਹੀ ਹੈ ਅਤੇ ਇਹ ਮੂਵਮੈਂਟ ਰੁਕਣ ਦਾ ਨਾਮ ਲੈ ਰਹੀ ਹੈ, ਉਸ ਨਾਲ ਇਹ ਸਵਾਲ ਖੜ੍ਹਾ ਹੋ ਚੁੱਕਿਆ ਹੈ ਕਿ ਕੀ ਐਂਟੀ ਡਰੋਨ ਸਿਸਟਮ ਪਾਸ ਹੈ ਜਾਂ ਫੇਲ ਹੋ ਚੁੱਕਿਆ ਹੈ ਕੀ ਇਹ ਸਿਸਟਮ ਕੰਮ ਕਰ ਰਿਹਾ ਹੈ ਜਾਂ ਫਿਰ ਦਿਖਾਵਾ ਮਾਤਰ ਹੈ।
ਸਵਾਲ ਇਹ ਵੀ ਹੈ ਕਿ ਜੇਕਰ ਐਂਟੀ ਡਰੋਨ ਸਿਸਟਮ ਪਾਸ ਹੁੰਦਾ ਹੈ ਅਤੇ ਪੂਰੇ ਤਰੀਕੇ ਨਾਲ ਕੰਮ ਕਰ ਰਿਹਾ ਹੁੰਦਾ ਹੈ ਤਾਂ ਭਾਰਤ-ਪਾਕਿਸਤਾਨ ਸਰਹੱਦ ’ਤੇ ਡਰੋਨ ਦੀ ਮੂਵਮੈਂਟ ਪਿਛਲੇ ਸਾਲ ਦੇ ਮੁਕਾਬਲੇ ਘੱਟ ਹੋਣੀ ਸੀ ਪਰ ਇਹ ਤਾਂ ਪਿਛਲੇ ਸਾਲ ਦਾ ਅੰਕੜਾ ਵੀ ਪਾਰ ਕਰ ਰਹੀ ਹੈ।
ਇਹ ਵੀ ਪੜ੍ਹੋ- ਆਖਿਰਕਾਰ ਮਾਸੂਮ ਨੂੰ ਮਿਲ ਗਿਆ ਇਨਸਾਫ਼, ਦਰਿੰਦੇ ਨੂੰ ਹੋਈ ਉਮਰਕੈਦ, ਸਰਕਾਰੀ ਵਕੀਲ ਨੇ ਨਿਭਾਈ ਵੱਡੀ ਭੂਮਿਕਾ
ਨਹੀਂ ਟੁੱਟ ਰਿਹਾ ਜੇਲਾਂ ਦੇ ਅੰਦਰੋਂ ਚੱਲ ਰਿਹਾ ਨੈੱਟਵਰਕ
ਅੰਮ੍ਰਿਤਸਰ ਸਮੇਤ ਪੰਜਾਬ ਦੀਆਂ ਮੁੱਖ ਜੇਲਾਂ ਦੇ ਅੰਦਰੋਂ ਵੱਡੇ-ਵੱਡੇ ਗੈਂਗਸਟਰ, ਅੱਤਵਾਦੀ ਅਤੇ ਸਮੱਗਲਰ ਕੈਦ ਹਨ, ਜਿਸ ਦਾ ਖੁਲਾਸਾ ਕੇਂਦਰੀ ਏਜੰਸੀਆਂ ਦੀਆਂ ਰਿਪੋਰਟਾਂ ਤੋਂ ਕੀਤਾ ਜਾ ਚੁੱਕਿਆ ਹੈ। ਸਰਕਾਰ ਜੇਲਾਂ ਅੰਦਰ ਜੈਮਰ ਲਗਾਉਣ ਦਾ ਦਾਅਵਾ ਕਰਦੀ ਹੈ ਪਰ ਮੋਬਾਈਲ ਫੋਨ ਅਤੇ ਨਸ਼ੀਲੇ ਪਦਾਰਥਾਂ ਦੀ ਰੋਜ਼ਾਨਾ ਬਰਾਮਦਗੀ ਇਹ ਸਾਬਤ ਕਰਦੀ ਹੈ ਕਿ ਵੱਡੇ ਸਮੱਗਲਰ ਅਤੇ ਗੈਂਗਸਟਰ ਅਜੇ ਵੀ ਜੇਲਾਂ ਅੰਦਰੋਂ ਆਪਣੇ ਨੈੱਟਵਰਕ ਨੂੰ ਚਲਾ ਰਹੇ ਹਨ, ਜਿਸ ਨੂੰ ਰੋਕਣ ਲਈ ਠੋਸ ਕਦਮ ਚੁੱਕਣ ਦੀ ਲੋੜ ਹੈ ਪਰ ਮੌਜੂਦਾ ਸਥਿਤੀ ਨੂੰ ਦੇਖਦੇ ਹੋਏ ਅਜਿਹਾ ਲੱਗਦਾ ਹੈ ਕਿ ਜਿਆਦਾ ਠੋਸ ਕਦਮ ਨਹੀਂ ਚੁੱਕੇ ਜਾ ਰਹੇ ਹਨ।
ਇਹ ਵੀ ਪੜ੍ਹੋ- ਗੋਲੀਆਂ ਦੀ ਆਵਾਜ਼ ਨਾਲ ਦਹਿਲਿਆ ਪੰਜਾਬ, ਗੈਂਗਸਟਰ ਵੱਲੋਂ ਤਾਬੜਤੋੜ ਫਾਇਰਿੰਗ
ਸੂਚਨਾ ਪ੍ਰਣਾਲੀ ਨੂੰ ਮਜ਼ਬੂਤ ਕਰਨ ਦੀ ਲੋੜ
ਸਰਹੱਦੀ ਪਿੰਡ ਵਿਚ ਹਾਲਾਂਕਿ ਸਰਕਾਰ ਵਲੋਂ ਸਮੱਗਲਰਾਂ ’ਤੇ ਨਜ਼ਰ ਰੱਖਣ ਲਈ ਵਿਲੇਜ਼ ਡਿਫੈਂਸ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ ਪਰ ਇਸ ਦੇ ਬਾਵਜੂਦ ਹਾਲਾਤ ਪਹਿਲਾਂ ਵਰਗੇ ਹੀ ਨਜ਼ਰ ਆ ਰਹੇ ਹਨ, ਜਿਸ ਨੂੰ ਦੇਖਦੇ ਹੋਏ ਕੇਂਦਰ ਅਤੇ ਰਾਜ ਸਰਕਾਰ ਦੀਆਂ ਏਜੰਸੀਆਂ ਨੂੰ ਆਪਣੀ ਸੂਚਨਾ ਪ੍ਰਣਾਲੀ ਹੋਰ ਜ਼ਿਆਦਾ ਮਜ਼ਬੂਤ ਕਰਨ ਦੀ ਲੋੜ ਹੈ ਤਾਂ ਜੋ ਪੰਜਾਬ ਨੂੰ ਨਸ਼ਿਆਂ ਵਿੱਚ ਡੁੱਬਣ ਤੋਂ ਬਚਾਇਆ ਜਾ ਸਕੇ।
ਤਹਿਰਾਨ 'ਚ ਪਰਿਵਾਰ ਨੂੰ ਬੰਦੀ ਬਣਾ ਕੇ ਮੰਗੀ 70 ਲੱਖ ਦੀ ਫਿਰੌਤੀ! ਗਿਰੋਹ ਦੇ ਜਲੰਧਰ ਨਾਲ ਜੁੜੇ ਤਾਰ
NEXT STORY