ਗੁਰਦਾਸਪੁਰ (ਗੁਰਪ੍ਰੀਤ ਚਾਵਲਾ) : ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਨੇ ਭਾਜਪਾ ਵੱਲੋਂ ਕਿਸੇ ਸੈਲੀਬ੍ਰਿਟੀ ਨੂੰ ਅੱਗੇ ਲਿਆਉਣ ਦੀਆਂ ਚੱਲ ਰਹੀਆਂ ਚਰਚਾਵਾਂ 'ਤੇ ਬੋਲਦੇ ਹੋਏ ਕਿਹਾ ਕਿ ਲੋਕਾਂ ਨੂੰ ਅਭਿਨੇਤਾ ਨਹੀਂ ਰਾਜਨੇਤਾ ਚਾਹੀਦਾ ਹੈ। ਗੁਰਦਾਸਪੁਰ ਤੋਂ ਐਲਾਨੇ ਉਮੀਦਵਾਰ ਸੁਨੀਲ ਜਾਖੜ ਦੇ ਹੱਕ ਵਿਚ ਉਨ੍ਹਾਂ ਕਿਹਾ ਕਿ ਵਿਨੋਦ ਖੰਨਾ ਕਦੇ ਵੀ ਲੋਕਾਂ 'ਚ ਨਹੀਂ ਸੀ ਵਿਚਰੇ ਪਰ ਇਸ ਦੇ ਉਲਟ ਜਾਖੜ ਲੋਕਾਂ ਵਿਚ ਵਿਚਰਦੇ ਵੀ ਹਨ ਅਤੇ ਲੋਕਾਂ ਦੀਆਂ ਸਮੱਸਿਆਵਾਂ ਵੀ ਸੁਣਦੇ ਹਨ।
ਇਸ ਦੌਰਾਨ ਰੰਧਾਵਾਂ ਨੇ ਸੁਖਬੀਰ ਬਾਦਲ ਵੱਲੋਂ ਇਹ ਕਹੇ ਜਾਣ 'ਤੇ ਪੰਜਾਬ ਵਿਚ ਲਾਅ ਐਂਡ ਆਰਡਰ ਦੀ ਸਥਿਤੀ ਬਹੁਤ ਬੁਰੀ 'ਤੇ ਬੋਲਦੇ ਹੋਏ ਕਿਹਾ ਕਿ ਜਿਹੜੇ ਪ੍ਰਧਾਨ ਨੂੰ ਇਹ ਖੁਦ ਦੱਸਣਾ ਪੈ ਰਿਹਾ ਹੈ ਕਿ ਉਹ ਸਿੱਖ ਹੈ ਤਾਂ ਉਸ ਦੀਆਂ ਗੱਲਾਂ 'ਤੇ ਧਿਆਨ ਨਾ ਦਿਓ। ਉਨ੍ਹਾਂ ਕਿਹਾ ਕਿ ਉਸ ਨੂੰ ਤਾਂ ਸੁੱਖਾ ਗੱਪੀ ਵੀ ਕਹਿੰਦੇ ਹਨ। ਇਸ ਦੌਰਾਨ ਉਨ੍ਹਾਂ ਇਹ ਵੀ ਕਿਹਾ ਕਿ ਢੀਂਡਸਾ ਪਿਓ-ਪੁੱਤ ਦੀ ਲੜਾਈ ਵੀ ਸੁਖਬੀਰ ਨੇ ਹੀ ਕਰਾਈ ਹੈ। ਉਨ੍ਹਾਂ ਕਿਹਾ ਕਿ ਜਿਹੜੇ ਗੁਰੂ ਦੇ ਨਹੀਂ ਬਣੇ ਉਹ ਪੰਜਾਬ ਦੇ ਕਿੱਥੋਂ ਬਣ ਜਾਣਗੇ। ਜਿਹੜਾ ਆਪਣੀ ਸਿੱਖੀ ਨਹੀਂ ਸਾਂਭ ਸਕਦਾ, ਉਹ ਪੰਜਾਬ ਕਿੱਥੋਂ ਸਾਂਭ ਲਊ। ਆਗਾਮੀ ਲੋਕ ਸਭਾ ਚੋਣਾਂ 'ਤੇ ਬੋਲਦੇ ਹੋਏ ਰੰਧਾਵਾ ਨੇ ਕਿਹਾ ਕਿ ਅਸੀਂ ਚੰਡੀਗੜ੍ਹ ਸਮੇਤ 14 ਸੀਟਾਂ 'ਤੇ ਜਿੱਤ ਪ੍ਰਾਪਤ ਕਰਾਂਗੇ।
ਦਰਬਾਰਾ ਸਿੰਘ ਗੁਰੂ ਨੇ ਨਕੋਦਰ ਗੋਲੀਕਾਂਡ 'ਤੇ ਦਿੱਤੀ ਸਫਾਈ
NEXT STORY