ਗੁਰਦਾਸਪੁਰ : ਗੁਰਦਾਸਪੁਰ ਤੋਂ ਬੀਜੇਪੀ ਦੇ ਉਮੀਦਵਾਰ ਸੰਨੀ ਦਿਓਲ ਸੈਲਫੀਆਂ ਤੋਂ ਤੰਗ ਆ ਚੁੱਕੇ ਹਨ। ਸੰਨੀ ਦੀਆਂ ਰੈਲੀਆਂ 'ਚ ਵੱਡੇ-ਵੱਡੇ ਇਕੱਠ ਤਾਂ ਜਰੂਰ ਦੇਖਣ ਨੂੰ ਮਿਲ ਰਹੇ ਹਨ ਪਰ ਇਕੱਠ ਸਿਰਫ ਸੈਲਫੀ ਤੱਕ ਹੀ ਸੀਮਤ ਨਜ਼ਰ ਆ ਰਹੇ ਹਨ। ਪਹਿਲੀ ਤਸਵੀਰ ਵਿਚ ਜਿੱਥੇ ਸੰਨੀ ਦਿਓਲ ਸੈਲਫੀ ਖਿਚਾਉਣ ਵਾਲੇ ਨੌਜਵਾਨਾਂ 'ਚ ਘਿਰੇ ਹੋਏ ਹਨ, ਉਥੇ ਹੀ ਦੂਜੀ ਤਸਵੀਰ 'ਚ ਕੁੜਤੇ ਪਜਾਮੇ ਵਾਲਾ ਸ਼ਖਸ ਸੰਨੀ ਨੂੰ ਇਕ ਸੈਲਫੀ ਖਿਚਵਾਉਣ ਲਈ ਅਵਾਜ਼ਾਂ ਮਾਰ ਰਿਹਾ। ਇੰਨਾ ਹੀ ਨਹੀਂ ਪੱਤਰਕਾਰਾਂ ਨਾਲ ਗੱਲ ਕਰਦਿਆਂ ਵੀ ਸੰਨੀ ਦਿਓਲ ਨਾਲ ਇਕ ਤੋਂ ਬਾਅਦ ਇਕ ਸ਼ਖਸ ਫੋਟੋ ਖਿਚਵਾ ਕਿ ਉੱਠ ਕਿ ਤੁਰਦਾ ਬਣਿਆ।
ਸੰਨੀ ਦਿਓਲ ਦਾ ਨਾਂਅ ਗੁਰਦਾਸਪੁਰ 'ਚ ਇਸ ਸਮੇਂ ਖੂਬ ਚਰਚਾ 'ਚ ਹੈ ਤੇ ਨੌਜਵਾਨਾਂ 'ਚ ਸੰਨੀ ਦਿਓਲ ਨੂੰ ਲੈ ਕਿ ਪੂਰਾ ਕਰੇਜ਼ ਵੀ ਹੈ। ਪਰ ਹੁਣ ਦੇਖਣਾ ਇਹ ਹੋਵੇਗਾ ਕਿ ਇਹ ਕਰੇਜ਼ ਸੈਲਫੀਆਂ ਤੋਂ ਵੋਟ 'ਚ ਤਬਦੀਲ ਹੋਏਗਾ ਜਾਂ ਨਹੀਂ? ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ।
ਆਮਦਨ ਕਰ ਵਿਭਾਗ ਨੇ ਕਾਂਗਰਸੀ ਨੇਤਾ ਦੀ ਕੋਠੀ ਨੂੰ ਕੀਤਾ ਅਟੈਚ
NEXT STORY