ਚੰਡੀਗੜ੍ਹ : ਹੈਰੋਇਨ ਤਸਕਰੀ 'ਚ ਗ੍ਰਿਫ਼ਤਾਰ ਕੀਤੇ ਗਏ ਸਾਬਕਾ ਅਕਾਲੀ ਸਰਪੰਚ ਗੁਰਦੀਪ ਸਿੰਘ ਰਾਣੋ ਦੇ ਮਾਮਲੇ 'ਚ ਨਿੱਤ ਨਵੇਂ ਖ਼ੁਲਾਸੇ ਹੋ ਰਹੇ ਹਨ। ਹੁਣ ਇਹ ਗੱਲ ਸਾਹਮਣੇ ਆਈ ਹੈ ਕਿ ਰਾਣੋ ਕੋਲ ਤਸਕਰੀ ਲਈ ਪੈਸਾ ਹਵਾਲਾ ਜ਼ਰੀਏ ਆਉਂਦਾ ਸੀ ਅਤੇ ਇਸ ਦੇ ਲਈ ਵਿਦੇਸ਼ਾਂ 'ਚ ਬੈਠੇ ਕੁੱਝ ਸੰਗਠਨ ਉਸ ਦੀ ਮਦਦ ਕਰਦੇ ਸਨ।
ਇਹ ਵੀ ਪੜ੍ਹੋ : ਸਿਹਤ ਮਹਿਕਮੇ ਵੱਲੋਂ 'ਐਡਵਾਈਜ਼ਰੀ' ਜਾਰੀ, ਦਿੱਲੀ-NCR ਦੇ ਇਲਾਕਿਆਂ 'ਚ ਜਾਣ ਤੋਂ ਬਚੋ
ਉਸ ਨੂੰ ਇਹ ਪੈਸਾ ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਜਰਮਨੀ, ਇੰਗਲੈਂਡ ਅਤੇ ਆਸਟ੍ਰੀਆ ਤੋਂ ਆਉਂਦਾ ਸੀ, ਜਿਸ ਨਾਲ ਉਹ ਆਪਣੇ ਮਨਸੂਬਿਆਂ ਨੂੰ ਅੰਜਾਮ ਦੇ ਰਿਹਾ ਸੀ। ਹੁਣ ਈ. ਡੀ. ਇਸ ਗੱਲ ਦਾ ਪਤਾ ਲਾਉਣ 'ਚ ਜੁੱਟ ਗਈ ਹੈ ਕਿ ਵਿਦੇਸ਼ਾਂ 'ਚ ਬੈਠੇ ਕਿਹੜੇ-ਕਿਹੜੇ ਸੰਗਠਨ ਉਸ ਨੂੰ ਪੈਸਾ ਮੁਹੱਈਆ ਕਰਵਾ ਰਹੇ ਸਨ।
ਇਹ ਵੀ ਪੜ੍ਹੋ : 'ਕੋਰੋਨਾ' ਕਾਰਨ ਮੌਤ ਦਰ ਦੇ ਮਾਮਲੇ 'ਚ 'ਪੰਜਾਬ' ਸਭ ਤੋਂ ਅੱਗੇ, 4542 ਲੋਕਾਂ ਦੀ ਗਈ ਜਾਨ
ਰਾਣੋ ਨੇ ਦੇਸ਼ ਦੇ ਵੱਖ-ਵੱਖ ਸੂਬਿਆਂ 'ਚ ਆਪਣਾ ਨੈੱਟਵਰਕ ਵਿਛਾ ਰੱਖਿਆ ਸੀ, ਜਿਸ ਜ਼ਰੀਏ ਉਹ ਆਪਣਾ ਤਸਕਰੀ ਦਾ ਕਾਰੋਬਾਰ ਚਲਾਉਂਦਾ ਸੀ। ਈ. ਡੀ. ਅਤੇ ਕਾਊਂਟਰ ਇੰਟੈਲੀਜੈਂਸ ਹੁਣ ਜਿੱਥੇ ਉਨ੍ਹਾਂ ਲੋਕਾਂ ਦਾ ਪਤਾ ਲਾ ਰਹੀ ਹੈ, ਉੱਥੇ ਹੀ ਉਨ੍ਹਾਂ ਲੋਕਾਂ ਦੀ ਜਾਇਦਾਦ ਦੀ ਵੀ ਜਾਂਚ ਕਰ ਰਹੀ ਹੈ, ਜੋ ਰਾਣੋ ਨਾਲ ਲੰਬੇ ਸਮੇਂ ਤੋਂ ਜੁੜੇ ਹੋਏ ਹਨ।
ਇਹ ਵੀ ਪੜ੍ਹੋ : ਅੱਜ ਤੋਂ ਖੁੱਲ੍ਹੇਗਾ 'ਰਾਕ ਗਾਰਡਨ', ਗਰੁੱਪ ਸੈਲਫੀ ਖਿੱਚਣ ’ਤੇ ਹੋਵੇਗੀ ਪਾਬੰਦੀ
ਦਿਹਾਤੀ ਪੁਲਸ ਵਲੋਂ 4 ਸਮੱਗਲਰਾਂ ਦੀਆਂ ਜਾਇਦਾਦਾਂ ਫ਼ਰੀਜ਼
NEXT STORY