ਮਾਛੀਵਾੜਾ ਸਾਹਿਬ/ਗੁਰਦਾਸਪੁਰ (ਟੱਕਰ) : ਪਾਕਿਸਤਾਨ ਵਿਖੇ ਸਥਿਤ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪਵਿੱਤਰ ਅਸਥਾਨ ਗੁਰਦੁਆਰਾ ਕਰਤਾਰਪੁਰ ਸਾਹਿਬ ਭਾਈਚਾਰਕ ਸਾਂਝ ਦਾ ਪ੍ਰਤੀਕ ਬਣ ਗਿਆ ਹੈ। ਇੱਥੇ ਲੰਗਰ ਹਾਲ 'ਚ ਹਿੰਦੂ, ਸਿੱਖ, ਮੁਸਲਮਾਨ ਤੇ ਈਸਾਈ ਇੱਕਜੁਟ ਹੋ ਲੰਗਰ ਦੀ ਸੇਵਾ ਕਰਦੇ ਦਿਖਾਈ ਦਿੱਤੇ। ਗੁਰਦੁਆਰਾ ਕਰਤਾਰਪੁਰ ਸਾਹਿਬ ਦੀ ਸੇਵਾ-ਸੰਭਾਲ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕੀਤੀ ਜਾਂਦੀ ਹੈ ਅਤੇ ਉੱਥੇ ਰੋਜ਼ਾਨਾ ਹੀ ਦਰਸ਼ਨਾਂ ਲਈ ਭਾਰਤ ਸਮੇਤ ਹੋਰਨਾਂ ਦੇਸ਼ਾਂ ਤੋਂ ਸ਼ਰਧਾਲੂ ਪੁੱਜਦੇ ਹਨ। ਗੁਰਦੁਆਰਾ ਸਾਹਿਬ 'ਚ ਲੰਗਰ ਦੀ ਸੇਵਾ ਜਿੱਥੇ ਸਿੱਖ ਸ਼ਰਧਾਲੂਆਂ ਵਲੋਂ ਕੀਤੀ ਜਾਂਦੀ ਹੈ, ਉੱਥੇ ਰੋਜ਼ਾਨਾ ਮੁਸਲਮਾਨ, ਹਿੰਦੂ ਤੇ ਈਸਾਈ ਭਾਈਚਾਰੇ ਦੇ ਲੋਕਾਂ ਦੀ ਵੀ ਡਿਊਟੀ ਲੱਗੀ ਹੋਈ ਹੈ, ਜੋ ਕਿ ਸੰਗਤ ਲਈ ਲੰਗਰ ਤਿਆਰ ਕਰ ਉਸ ਨੂੰ ਵਰਤਾਉਂਦੇ ਵੀ ਹਨ।
ਇਹ ਵੀ ਪੜ੍ਹੋ : ਪੰਜਾਬ-ਹਰਿਆਣਾ ਹਾਈਕੋਰਟ 'ਚ ਅੱਜ ਨਹੀਂ ਹੋਵੇਗਾ ਕੋਈ ਕੰਮ, ਜਾਣੋ ਕੀ ਹੈ ਕਾਰਨ
ਗੁਰਦੁਆਰਾ ਸਾਹਿਬ 'ਚ ਲੰਗਰ ਨੂੰ ਪਕਾਉਣ ਤੇ ਵਰਤਾਉਣ ਦੀ ਸੇਵਾ ਕਰ ਰਹੇ ਅਮਾਨਤ, ਬੂਟਾ ਰਾਮ, ਕਨਵਰ ਸਾਂਈ ਦਾਸ, ਸਮੀਨਾ, ਸਾਜੀਆ, ਸੰਦੀਪ ਸਿੰਘ, ਕੈਥਲੀਆ ਤੇ ਸ਼ੀਬਾ ਨੇ ਦੱਸਿਆ ਕਿ ਉਨ੍ਹਾਂ ਨੂੰ ਬਾਬੇ ਨਾਨਕ ਦੇ ਘਰ ਆ ਸੇਵਾ ਕਰਕੇ ਬੜੀ ਆਤਮਿਕ ਸ਼ਾਂਤੀ ਮਿਲਦੀ ਹੈ। ਉਨ੍ਹਾਂ ਕਿਹਾ ਕਿ ਦੇਸ਼ਾਂ-ਵਿਦੇਸ਼ਾਂ ਤੋਂ ਜੋ ਸਿੱਖ ਸੰਗਤ ਆਉਂਦੀ ਹੈ, ਉਹ ਵੀ ਬਾਬੇ ਨਾਨਕ ਦੀ ਰਸੋਈ 'ਚ ਤਿਆਰ ਕੀਤਾ ਲੰਗਰ ਬੜੀ ਸ਼ਰਧਾ ਨਾਲ ਛਕਦੇ ਹਨ। ਸੇਵਾਦਾਰਾਂ ਨੇ ਦੱਸਿਆ ਕਿ ਬਾਬੇ ਨਾਨਕ ਦੇ ਘਰ 'ਚ ਕੋਈ ਜਾਤ, ਪਾਤ ਦਾ ਭੇਦਭਾਵ ਨਹੀਂ ਅਤੇ ਬਾਣੀ ਵਿਚ ਲਿਖਿਆ ਸੰਦੇਸ਼ ‘ਮਾਨਸ ਕੀ ਜਾਤ ਸਬੈ ਏਕ ਪਹਿਚਾਨਬੋ’ ਦੇ ਅਧਾਰ ’ਤੇ ਉਹ ਸਾਰੇ ਇੱਕਜੁਟ ਹੋ ਕੇ ਇੱਥੇ ਸੇਵਾ ਕਰਦੇ ਆ ਰਹੇ ਹਨ।
ਇਹ ਵੀ ਪੜ੍ਹੋ : ਪੰਜਾਬ 'ਚ ਇਸ ਤਾਰੀਖ਼ ਨੂੰ ਸਰਕਾਰੀ ਛੁੱਟੀ ਦਾ ਐਲਾਨ, ਬੰਦ ਰਹਿਣਗੇ ਦਫ਼ਤਰ ਤੇ ਸਕੂਲ
ਲੰਗਰ ਹਾਲ 'ਚ ਸਫ਼ਾਈ ਅਤੇ ਪ੍ਰਬੰਧਾਂ ਦੀ ਸਾਬਕਾ ਵਿਧਾਇਕ ਅਟਵਾਲ ਨੇ ਕੀਤੀ ਸ਼ਲਾਘਾ
ਪਾਕਿਸਤਾਨ ਵਿਖੇ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ ਲੰਗਰ ਹਾਲ 'ਚ ਜਿੱਥੇ ਸਾਰੇ ਧਰਮਾਂ ਦੇ ਲੋਕ ਸੇਵਾ ਕਰ ਲੰਗਰ ਤਿਆਰ ਕਰ ਰਹੇ ਹਨ, ਉੱਥੇ ਸਫ਼ਾਈ ਤੇ ਹੋਰ ਪ੍ਰਬੰਧਾਂ ਨੂੰ ਦੇਖ ਕੇ ਭਾਰਤ ਤੋਂ ਗਏ ਸ਼ਰਧਾਲੂ ਵੀ ਖੁਸ਼ ਨਜ਼ਰ ਆਏ। ਇਸ ਮੌਕੇ ਜੱਥੇ ਨਾਲ ਗਏ ਭਾਜਪਾ ਆਗੂ ਤੇ ਸਾਬਕਾ ਵਿਧਾਇਕ ਇੰਦਰ ਇਕਬਾਲ ਸਿੰਘ ਅਟਵਾਲ ਨੇ ਲੰਗਰ ਹਾਲ 'ਚ ਸਫ਼ਾਈ ਅਤੇ ਵਧੀਆ ਢੰਗ ਨਾਲ ਸੇਵਾਦਾਰਾਂ ਵਲੋਂ ਤਿਆਰ ਕੀਤੇ ਸਮਾਨ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਕਾਫ਼ ਬੋਰਡ ਇੱਥੇ ਸੁਸ਼ੋਭਿਤ ਗੁਰਦੁਆਰਾ ਸਾਹਿਬਾਨਾਂ ਦੀ ਬਡ਼ੇ ਸੁਚੱਜੇ ਢੰਗ ਨਾਲ ਸੇਵਾ ਸੰਭਾਲ ਕਰ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜਲੰਧਰ ਵਿਖੇ ਧੂਮ-ਧੜੱਕੇ ਨਾਲ ਚੱਲ ਰਹੇ ਵਿਆਹ ਸਮਾਗਮ 'ਚ ਪੈ ਗਿਆ ਰੌਲਾ, ਚੱਲੇ ਘਸੁੱਨ-ਮੁੱਕੇ
NEXT STORY