ਲੁਧਿਆਣਾ (ਮੁੱਲਾਂਪੁਰੀ) : ਦੇਸ਼ 'ਚ ਫੈਲੇ ਕੋਰੋਨਾ ਵਾਇਰਸ ਕਾਰਨ ਲਾਗਲੇ ਇਤਿਹਾਸਕ ਗੁਰੂਧਾਮ ਗੁਰਦੁਆਰਾ ਰੇਰੂ ਸਾਹਿਬ ਵਿਖੇ ਬਾਬਾ ਨਰਿੰਦਰ ਸਿੰਘ ਤੇ ਬਲਵਿੰਦਰ ਸਿੰਗ ਦੀ ਰਹਿਨੁਮਾਈ ਹੇਠ ਚੱਲ ਰਹੇ ਲੰਗਰਾਂ ਲਈ 7 ਟਰਾਲੇ ਸੰਤ ਬਾਬਾ ਮੇਜਰ ਸਿੰਘ ਦੀ ਹਾਜ਼ਰੀ 'ਚ ਰਵਾਨਾ ਹੋਏ। ਇਨ੍ਹਾਂ 'ਚ ਕਣਕ, ਚੌਲ ਅਤੇ ਹੋਰ ਸਮੱਗਰੀ ਸ਼ਾਮਲ ਸੀ। ਬਾਬਾ ਜੀ ਨੇ ਦੱਸਿਆ ਕਿ ਸੰਗਤਾਂ ਦੇ ਸਹਿਯੋਗ ਨਾਲ ਇਹ ਬਹੁਤ ਵੱਡਾ ਉਪਰਾਲਾ ਹੈ, ਜਿਸ 'ਚ ਦਾਲਾਂ, ਚੌਲ, ਘਿਓ ਤੇ ਹੋਰ ਸਮਾਨ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਇਸ ਧਾਰਮਕ ਸਥਾਨ 'ਤੇ ਹਰ ਰੋਜ਼ 10 ਹਜ਼ਾਰ ਲੋੜਵੰਦ ਪਰਿਵਾਰਾਂ ਨੂੰ ਵੀ ਲੰਗਰ ਛਕਾਇਆ ਜਾ ਰਿਹਾ ਹੈ। ਇਸ ਮੌਕੇ ਉਨ੍ਹਾਂ ਨਾਲ ਏ. ਸੀ. ਪੀ. ਗੁਰਦੇਵ ਸਿੰਘ, ਬਾਬਾ ਜੋਰਾ ਸਿੰਘ, ਬਾਬਾ ਚੈਪੀ, ਅਵਤਾਰ ਸਿੰਘ ਨੰਦਪੁਰੀ, ਕੁਲਜੀਤ ਸਿੰਘ ਹੋਰਨਾਂ ਤੇ ਨਗਰ ਦੇ ਹੋਰ ਸੇਵਾਦਾਰ ਤੇ ਪੁਲਸ ਇੰਸਪੈਕਟਰ ਇੰਦਰਜੀਤ ਸਿੰਘ ਬੋਪਾਰਾਏ ਸ਼ਾਮਲ ਸਨ।
ਕੋਰੋਨਾ ਆਫਤ ਦੇ ਚੱਲਦੇ ਪੰਜਾਬ ਸਰਕਾਰ ਦਾ ਵੱਡਾ ਫੈਸਲਾ, ਬਰਨਾਲਾ ਤੇ ਪੱਟੀ ਜੇਲਾਂ ਇਕਾਂਤਵਾਸ ਐਲਾਨੀਆਂ
NEXT STORY