ਬਟਾਲਾ (ਬੇਰੀ)— ਥਾਣਾ ਕੋਟਲੀ ਸੂਰਤ ਮੱਲ੍ਹੀ ਦੀ ਪੁਲਸ ਨੇ ਗੁਰਦੁਆਰਾ ਸਾਹਿਬ 'ਚੋਂ ਚੋਰੀ ਕਰਨ ਦੇ ਸਬੰਧ ਵਿਚ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਹੈ। ਇਸ ਸਬੰਧੀ ਸੁਖਵੰਤ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਚੱਕ ਮਹਿਮਾ ਨੇ ਪੁਲਸ ਨੂੰ ਦਰਜ ਕਰਵਾਏ ਬਿਆਨਾਂ ਵਿਚ ਲਿਖਵਾਇਆ ਕਿ ਬੀਤੀ ਬੁੱਧਵਾਰ ਨੂੰ ਉਹ ਰੋਜ਼ਾਨਾ ਦੀ ਤਰ੍ਹਾਂ ਰਹਿਰਾਸ ਕਰਕੇ ਰਾਤ ਦੇ ਕਰੀਬ 9 ਵਜੇ ਗੁਰਦੁਆਰਾ ਸਾਹਿਬ ਨੂੰ ਬੰਦ ਕਰਕੇ ਚਲੇ ਗਏ। ਜਦੋਂ ਸਵੇਰੇ ਉਹ ਅਤੇ ਗ੍ਰੰਥੀ ਪ੍ਰੇਮ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਨਿਕੋਸਰਾਂ ਗੁਰਦੁਆਰਾ ਸਾਹਿਬ ਦਾ ਬਾਹਰਲਾ ਗੇਟ ਖੋਲ੍ਹ ਕੇ ਅੰਦਰ ਸੇਵਾ ਲਈ ਗਏ ਤਾਂ ਉਨ੍ਹਾਂ ਵੇਖਿਆ ਕਿ ਗੁਰਦੁਆਰਾ ਸਾਹਿਬ ਦੀ ਇਮਾਰਤ ਦੀ ਖਿੜਕੀ ਟੁੱਟੀ ਹੋਈ ਸੀ ਅਤੇ ਇਕ ਕੈਮਰਾ ਤੇ ਡੀ.ਵੀ.ਆਰ. ਵਾਲਾ ਬਕਸਾ ਵੀ ਟੁੱਟਿਆ ਹੋਇਆ ਸੀ।
ਕੁੱਝ ਅਣਪਛਾਤੇ ਵਿਅਕਤੀ ਖਿੜਕੀ ਰਾਹੀਂ ਦਾਖ਼ਲ ਹੋ ਕੇ ਗੋਲਕ 'ਚੋਂ ਮਾਇਆ ਅਤੇ ਕੈਮਰਿਆਂ ਦੇ ਡੀ.ਵੀ.ਆਰ. ਚੋਰੀ ਕਰਕੇ ਲੈ ਗਏ ਸਨ। ਇਸ ਸਬੰਧੀ ਥਾਣਾ ਕੋਟਲੀ ਸੂਰਤ ਮੱਲ੍ਹੀ ਦੀ ਪੁਲਸ ਨੇ ਸੁਖਵੰਤ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਅਣਪਛਾਤੇ ਵਿਅਕਤੀਆਂ ਵਿਰੁੱਧ ਬਣਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।
140 ਕਰੋੜ ਦੀ ਪ੍ਰਾਪਰਟੀ 1 ਰੁਪਏ 'ਚ ਦੇਵਾਂਗਾ, ਜੇ ਕਮੇਟੀ ਸੇਲ ਡੀਡ ਪੇਸ਼ ਕਰੇ : ਜੀ. ਕੇ.
NEXT STORY