ਗੁਰਦਾਸਪੁਰ(ਦੀਪਕ)-ਪਿੰਡ ਅੱਬਲਖੈਰ ਵਿਚ ਪਿੰਡ ਵਾਸੀਆਂ ਵੱਲੋਂ ਗੁਰਦੁਆਰਾ ਸਾਹਿਬ ਵਿਚ ਇਕੱਠੇ ਹੋ ਕੇ ਪ੍ਰਸ਼ਾਸਨ ਖਿਲਾਫ ਰੋਸ ਜਤਾਉਂਦਿਆਂ ਕਿਹਾ ਗਿਆ ਕਿ ਜ਼ਿਲਾ ਪ੍ਰਸ਼ਾਸਨ ਕਿਉਂ ਕੁੰਭਕਰਨੀ ਨੀਂਦ ਸੁੱਤਾ ਹੋਇਆ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨ ਸੰਗਤਾਂ ਵੱਲੋਂ ਗੁਰਦੁਆਰਾ ਸਾਹਿਬ 'ਚ ਚੜ੍ਹਾਇਆ ਫੁੱਲੀਆਂ ਦਾ ਪ੍ਰਸ਼ਾਦ ਖਾ ਕੇ ਪਿੰਡ ਦੀ ਸੰਗਤ ਬੀਮਾਰ ਹੋਣੀ ਸ਼ੁਰੂ ਹੋ ਗਈ ਸੀ, ਜਿਸ ਤੋਂ ਬਾਅਦ ਅੱਜ ਪਿੰਡ ਅੱਬਲਖੈਰ ਦੇ ਗੁਰਦੁਆਰਾ ਸਾਹਿਬ ਵਿਚ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਨਾਊਂਸਮੈਂਟ ਕੀਤੀ ਗਈ ਕਿ ਜੋ ਸੰਗਤਾਂ ਗੁਰਦੁਆਰਾ ਸਾਹਿਬ ਵਿਚ ਸ਼ਹਿਰ ਤੋਂ ਫੁੱਲੀਆਂ ਦਾ ਪ੍ਰਸ਼ਾਦ ਲਿਆ ਕੇ ਚੜ੍ਹਾ ਰਹੀਆਂ ਹਨ, ਉਸ ਨੂੰ ਬੰਦ ਕੀਤਾ ਜਾਵੇ ਕਿਉਂਕਿ ਇਹ ਫੁੱਲੀਆਂ ਦਾ ਪ੍ਰਸ਼ਾਦ ਪਲਾਸਟਿਕ ਦਾ ਬਣਿਆ ਹੋਇਆ ਹੈ, ਜਿਸ ਨੂੰ ਖਾ ਕੇ ਪਿੰਡ ਵਾਸੀ ਬੀਮਾਰ ਹੋ ਰਹੇ ਹਨ। ਇਸ ਲਈ ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬ ਅੰਦਰ ਫੁੱਲੀਆਂ ਦਾ ਪ੍ਰਸ਼ਾਦ ਨਾ ਚੜ੍ਹਾ ਕੇ ਗੋਲਕ ਅੰਦਰ ਹੀ ਦਾਨ ਕੀਤਾ ਜਾਵੇ ਕਿਉਂਕਿ ਗੁਰਦੁਆਰਾ ਸਾਹਿਬ ਵਿਚ ਰੋਜ਼ਾਨਾ ਕਮੇਟੀ ਵੱਲੋਂ ਕੜਾਹ ਪ੍ਰਸ਼ਾਦ ਸੰਗਤਾਂ ਵਿਚ ਵੰਡਿਆ ਜਾਂਦਾ ਹੈ। ਬਾਹਰੋਂ ਦੁਕਾਨਾਂ ਤੋਂ ਲਿਆ ਕੇ ਗੁਰਦੁਆਰਾ ਸਾਹਿਬ 'ਚ ਚੜ੍ਹਾਇਆ ਗਿਆ ਪ੍ਰਸ਼ਾਦ ਸੰਗਤਾਂ ਲਈ ਜ਼ਹਿਰ ਸਾਬਤ ਹੋ ਰਿਹਾ ਹੈ, ਜਿਸ ਨੂੰ ਬੰਦ ਕੀਤਾ ਜਾਵੇ। ਪਿੰਡ ਵਾਸੀਆਂ ਨੇ ਪ੍ਰਸ਼ਾਸਨ ਕੋਲੋਂ ਪਹਿਲ ਦੇ ਆਧਾਰ 'ਤੇ ਮੰਗ ਕਰਦਿਆਂ ਕਿਹਾ ਕਿ ਅਜਿਹੇ ਦੁਕਾਨਦਾਰਾਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ, ਜੋ ਰੱਬ ਦੇ ਘਰ ਵੀ ਜ਼ਹਿਰ ਵੇਚ ਰਹੇ ਹਨ।
5 ਮਹੀਨੇ ਦੇਸ਼ ਤੋਂ ਕੱਟਿਆ ਰਹਿੰਦੈ ਦਰਿਆ ਪਾਰ ਇਲਾਕਿਆਂ ਦਾ ਸੜਕ ਸੰਪਰਕ
NEXT STORY