ਜਲੰਧਰ— ਕੋਰੋਨਾ ਵਾਇਰਸ ਦੇ ਚਲਦਿਆਂ ਇਸ ਵਾਰ ਗੁਰਦੁਆਰਾ ਸ਼ਹੀਦ ਬਾਬਾ ਤੱਲ੍ਹਣ ਸਾਹਿਬ ’ਚ ਹੋਣ ਵਾਲਾ ਇਤਿਹਾਸਕ ਮੇਲਾ ਰੱਦ ਕਰ ਦਿੱਤਾ ਗਿਆ ਹੈ। ਸਬ ਰਜਿਸਟਰਾਰ ਕਮ ਗੁਰਦੁਆਰਾ ਸਾਹਿਬ ਦੇ ਰਿਸੀਵਰ ਮਨਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਕੋਰੋਨਾ ਦੇ ਕਾਰਨ ਕਿਸੇ ਵੀ ਧਾਰਮਿਕ ਸਥਾਨ 'ਤੇ ਇਕੱਠ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ ਹੈ।
ਇਹ ਵੀ ਪੜ੍ਹੋ: ਜਲੰਧਰ: ਕੋਰੋਨਾ ਦੌਰ ਦੀ ਦਰਦਨਾਕ ਤਸਵੀਰ, 12 ਦਿਨ ਲਾਸ਼ ਲੈਣ ਨਹੀਂ ਪੁੱਜਾ ਪਰਿਵਾਰ, ਪ੍ਰਸ਼ਾਸਨ ਨੇ ਨਿਭਾਈਆਂ ਅੰਤਿਮ ਰਸਮਾਂ
ਅਜਿਹੇ ’ਚ ਸਰਕਾਰ ਵੱਲੋਂ ਦਿੱਤੀਆਂ ਗਈਆਂ ਕੋਰੋਨਾ ਗਾਈਡਲਾਈਨਜ਼ ਦਾ ਸਾਨੂੰ ਸਾਰਿਆਂ ਨੂੰ ਪਾਲਣ ਕਰਦੇ ਹੋਏ ਭੀੜ ਇਕੱਠੀ ਨਹੀਂ ਕਰਨੀ ਚਾਹੀਦੀ। ਇਥੇ ਦੱਸ ਦੇਈਏ ਕਿ ਤੱਲ੍ਹਣ ਸਾਹਿਬ ਵਿਖੇ ਹੋਣ ਵਾਲਾ ਮੇਲਾ 19 ਅਤੇ 20 ਜੂਨ ਨੂੰ ਹੋਣਾ ਸੀ। ਸਬ ਰਜਿਸਟਰਾਰ ਨੇ ਦੱਸਿਆ ਕਿ ਲੱਖਾਂ ਲੋਕਾਂ ਦੀ ਗੁਰਦੁਆਰਾ ਸਾਹਿਬ ਦੇ ਪ੍ਰਤੀ ਸ਼ਰਧਾ ਹੈ ਪਰ ਸਾਨੂੰ ਸਾਰਿਆਂ ਦਾ ਕੋਰੋਨਾ ਗਾਈਡਲਾਈਨਜ਼ ਦਾ ਪਾਲਣ ਕਰਨਾ ਚਾਹੀਦਾ ਹੈ। ਇਸੇ ਨੂੰ ਧਿਆਨ ’ਚ ਰੱਖਦੇ ਹੋਏ ਤੱਲ੍ਹਣ ਸਾਹਿਬ ’ਚ ਹੋਣ ਵਾਲਾ ਮੇਲਾ ਰੱਦ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: ਇਸ਼ਕ 'ਚ ਅੰਨ੍ਹਾ ਹੋਇਆ 21 ਸਾਲਾ ਨੌਜਵਾਨ, ਮਾਂ ਤੋਂ ਵੀ ਵੱਧ ਉਮਰ ਦੀ ਔਰਤ ਨਾਲ ਪਿਆਰ ਦੀਆਂ ਪੀਘਾਂ ਪਾ ਕੇ ਕੀਤਾ ਇਹ ਕਾਰਾ
ਜ਼ਿਕਰਯੋਗ ਹੈ ਕਿ ਜਲੰਧਰ ਨੇੜੇ ਸਥਿਤ ਪਿੰਡ ਤੱਲ੍ਹਣ ਵਿਚ ਗੁਰਦੁਆਰਾ ਸ੍ਰੀ ਤੱਲ੍ਹਣ ਸਾਹਿਬ ਸਥਿਤ ਹੈ। ਇਥੇ ਦੱਸ ਦਈਏ ਕਿ ਗੁਰਦੁਆਰਾ ਸ਼ਹੀਦਾਂ ਪਿੰਡ ਤੱਲ੍ਹਣ ਦੀ ਮਾਨਤਾ ਦੇਸ਼ਾਂ-ਵਿਦੇਸ਼ਾਂ ਵਿਚ ਹੈ। ਇਹ ਗੁਰਦੁਆਰਾ ਸ਼ਹੀਦ ਸੰਤ ਬਾਬਾ ਨਿਹਾਲ ਸਿੰਘ ਜੀ ਅਤੇ ਪਰਮ ਸੰਤ ਬਾਬਾ ਹਰਨਾਮ ਸਿੰਘ ਜੀ ਦੀ ਪਵਿੱਤਰ ਯਾਦ ਵਿਚ ਉਸਾਰਿਆ ਗਿਆ ਹੈ। ਇਸ ਗੁਰਦੁਆਰੇ ਨੂੰ ਸ਼ਹੀਦਾਂ ਦੀ ਜਗ੍ਹਾ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਸੰਤ ਬਾਬਾ ਨਿਹਾਲ ਸਿੰਘ ਦਾ ਪੂਰਾ ਜੀਵਨ ਪਰਉਪਕਾਰੀ ਵਾਲਾ ਰਿਹਾ ਹੈ। ਆਪ ਦਾ ਦਿਲ ਦੁਨੀਆ ਦੇ ਦੁੱਖਾਂ ਤੋਂ ਸਤਾਏ ਹੋਏ ਲੋਕਾਂ ਵਾਸਤੇ ਦਇਆ ਨਾਲ ਭਰਿਆ ਰਹਿੰਦਾ ਸੀ। ਕਿਹਾ ਜਾਂਦਾ ਹੈ ਕਿ ਸੰਤ ਬਾਬਾ ਨਿਹਾਲ ਸਿੰਘ ਪੂਰਾ ਜਿੱਥੇ ਵੀ ਜਾਂਦੇ, ਲੋਕਾਂ ਨੂੰ ਇਕੱਠੇ ਕਰਕੇ ਰੱਬੀ ਉਪਦੇਸ਼ ਦਾ ਪ੍ਰਚਾਰ ਕਰਦੇ, ਭਰਮ-ਭੁਲੇਖਿਆਂ ਅਤੇ ਜਾਤ-ਪਾਤ ਦੇ ਹਨੇਰੇ 'ਚੋਂ ਬਾਹਰ ਕੱਢਦੇ ਸਨ।
ਇਹ ਵੀ ਪੜ੍ਹੋ: ਹਲਕਾ ਸਾਹਨੇਵਾਲ 'ਚ ਵੱਡੀ ਵਾਰਦਾਤ, ਕਰੀਬ 21 ਵਿਅਕਤੀਆਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਵਿਅਕਤੀ ਦਾ ਕਤਲ
ਇਸ ਤਰ੍ਹਾਂ ਹੀ ਸੰਤ ਬਾਬਾ ਨਿਹਾਲ ਸਿੰਘ ਜੀ ਦੇ ਉਪਦੇਸ਼ਾਂ ਤੇ ਪਾਏ ਪੂਰਨਿਆਂ 'ਤੇ ਚੱਲ ਕੇ ਸੰਤ ਬਾਬਾ ਹਰਨਾਮ ਸਿੰਘ ਜੀ ਨੇ ਆਪਣਾ ਸਾਰਾ ਜੀਵਨ ਗਰੀਬ ਲੜਕੀਆਂ ਦੀਆਂ ਸ਼ਾਦੀਆਂ ਕਰਾਉਣ, ਦਰੱਖਤ ਲਗਵਾਉਣ, ਲੰਗਰ ਸੇਵਾ ਤੇ ਹੋਰ ਸਮਾਜਿਕ ਕੰਮਾਂ ਨੂੰ ਤਰਜੀਹ ਦੇ ਕੇ ਬਿਤਾਇਆ। ਗੁਰਦੁਆਰਾ ਸ੍ਰੀ ਤੱਲ੍ਹਣ ਸਾਹਿਬ ਵਿਚ ਵੀ ਦੂਰ-ਦੂਰ ਤੋਂ ਸੰਗਤ ਨਤਮਸਤਕ ਹੋਣ ਲਈ ਆਉਂਦੀ ਹੈ। ਇਥੇ ਸ਼ਰਧਾਲੂ ਵਿਦੇਸ਼ ਜਾਣ ਦੀਆਂ ਇੱਛਾਵਾਂ ਨੂੰ ਲੈ ਕੇ ਖਿਲੌਣਾ ਜਹਾਜ਼ ਚੜਾਉਂਦੇ ਹਨ।
ਇਹ ਵੀ ਪੜ੍ਹੋ: ਇਸ ਦਿਨ ਤੋਂ ਖੁੱਲ੍ਹੇਗਾ ਹੁਣ 'ਨਿੱਕੂ ਪਾਰਕ', ਜਲੰਧਰ ਦੇ ਡੀ. ਸੀ. ਨੇ ਜਾਰੀ ਕੀਤੇ ਨਿਰਦੇਸ਼
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਗੁਰਦਾਸਪੁਰ ’ਚ ਭਾਰਤ-ਪਾਕਿ ਸਰਹੱਦ ’ਤੇ ਨਜ਼ਰ ਆਇਆ ਡ੍ਰੋਨ, ਜਵਾਨਾਂ ਨੇ ਕੀਤੀ ਫਾਇਰਿੰਗ
NEXT STORY