ਲੁਧਿਆਣਾ (ਤਰੁਣ)- CMC ਚੌਕ, 6ਵੀਂ ਪਾਤਸ਼ਾਹੀ ਗੁਰਦੁਆਰਾ ਸਾਹਿਬ ਕੋਲ ਸਥਿਤ ਇਲਾਕੇ ’ਚ ਰਹਿਣ ਵਾਲੇ ਇਕ ਜੋੜੇ ਦੀ ਢਾਈ ਸਾਲ ਦੀ ਬੱਚੀ ਦੇ ਲਾਪਤਾ ਹੋਣ ਦੇ ਮਾਮਲੇ ’ਚ ਥਾਣਾ ਡਵੀਜ਼ਨ ਨੰ. 3 ਦੀ ਪੁਲਸ ਨੇ ਨਵਾਂ ਖ਼ੁਲਾਸਾ ਕੀਤਾ ਹੈ। ਹਾਲਾਂਕਿ ਪੁਲਸ ਨੇ 3 ਘੰਟੇ ’ਚ ਬੱਚੀ ਨੂੰ ਲੱਭ ਲਿਆ ਪਰ ਢਾਈ ਸਾਲ ਦੀ ਬੱਚੀ ਥਾਣਾ ਡਵੀਜ਼ਨ ਨੰ. 5 ਦੇ ਇਲਾਕੇ ਗੁਰਦੇਵ ਨਗਰ ਸਥਿਤ ਪਾਰਕ ’ਚ ਕਿਵੇਂ ਪੁੱਜੀ, ਇਹ ਗੱਲ ਪੁਲਸ ਲਈ ਬੁਝਾਰਤ ਬਣੀ ਹੋਈ ਸੀ। ਪੁਲਸ ਨੇ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਸਕੀ ਚਾਚੀ ਨੇ ਹੀ ਨਫ਼ਰਤ ਕਾਰਨ ਢਾਈ ਸਾਲ ਦੀ ਬੱਚੀ ਗੁਰਫਤਿਹ ਨੂੰ ਘਰੋਂ ਅਗਵਾ ਕੀਤਾ ਸੀ। ਪੁਲਸ ਨੇ ਮੁਲਜ਼ਮ ਚਾਚੀ ਕੁਲਜੀਤ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਇਹ ਖ਼ਬਰ ਵੀ ਪੜ੍ਹੋ - ਵਿਆਹ ਸਮਾਗਮਾਂ 'ਤੇ ਲੱਗੀ ਪਾਬੰਦੀ! ਅਕਤੂਬਰ ਤੋਂ ਦਸੰਬਰ ਤਕ ਰਹੇਗੀ ਰੋਕ
ਥਾਣਾ ਮੁਖੀ ਅੰਮ੍ਰਿਤਪਾਲ ਸ਼ਰਮਾ ਨੇ ਦੱਸਿਆ ਕਿ ਢਾਈ ਸਾਲ ਦੀ ਬੱਚੀ ਦੀ ਸਕੀ ਚਾਚੀ ਕੁਲਜੀਤ ਕੌਰ ਸ਼ੁੱਕਰਵਾਰ ਦੁਪਹਿਰ ਨੂੰ ਐਕਟਿਵਾ ’ਤੇ ਬੱਚੀ ਨੂੰ ਕਾਲੇ ਕੱਪੜੇ ’ਚ ਲਪੇਟ ਕੇ ਘਰੋਂ ਨਿਕਲੀ ਅਤੇ ਥਾਣਾ ਡਵੀਜ਼ਨ ਨੰ. 5 ਦੇ ਇਲਾਕੇ ਗੁਰਦੇਵ ਨਗਰ ਸਥਿਤ ਪਾਰਕ ’ਚ ਛੱਡ ਦਿੱਤਾ। ਪੁਲਸ ਨੇ ਘਰ ਦੇ ਆਸ-ਪਾਸ ਤੋਂ ਇਲਾਵਾ ਕਈ ਇਲਾਕਿਆਂ ਦੇ ਸੀ. ਸੀ. ਟੀ. ਵੀ. ਫੁਟੇਜ ਚੈੱਕ ਕੀਤੀ ਤਾਂ ਕੁਲਜੀਤ ਕੌਰ ਦੀ ਸਾਜ਼ਿਸ਼ ਦਾ ਪਤਾ ਲੱਗਾ। ਹਾਲ ਦੀ ਘੜੀ ਪੁਲਸ ਨੇ ਕੁਲਜੀਤ ਕੌਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਥਾਣਾ ਮੁਖੀ ਨੇ ਦੱਸਿਆ ਕਿ ਕੁਲਜੀਤ ਕੌਰ ਪੁਲਸ ਨੂੰ ਲਗਾਤਾਰ ਗੁੰਮਰਾਹ ਕਰ ਰਹੀ ਹੈ। ਹਾਲ ਦੀ ਘੜੀ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਨਫਰਤ ਕਾਰਨ ਕੁਲਜੀਤ ਕੌਰ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਸ਼ਨੀਵਾਰ ਨੂੰ ਕੁਲਜੀਤ ਕੌਰ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ। ਰਿਮਾਂਡ ਦੌਰਾਨ ਨਫਰਤ ਦੇ ਕਾਰਨ ਦਾ ਖ਼ੁਲਾਸਾ ਹੋ ਸਕਦਾ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਲੋਕਾਂ ਲਈ ਖ਼ਤਰੇ ਦੀ ਘੰਟੀ! ਹੋਸ਼ ਉਡਾ ਦੇਵੇਗੀ ਇਹ ਖ਼ਬਰ
ਯਾਦ ਰਹੇ ਕਿ ਸ਼ੁੱਕਰਵਾਰ ਦੁਪਹਿਰ ਨੂੰ ਥਾਣਾ ਡਵੀਜ਼ਨ ਨੰ. 3 ਦੀ ਪੁਲਸ ਨੂੰ ਢਾਈ ਸਾਲ ਦੀ ਬੱਚੀ ਦੇ ਅਗਵਾ ਹੋਣ ਦੀ ਸੂਚਨਾ ਮਿਲਦੇ ਹੀ ਪੁਲਸ ਦੇ ਹੱਥ-ਪੈਰ ਫੁੱਲ ਗਏ। ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ 3 ਘੰਟਿਆਂ ਅੰਦਰ ਬੱਚੀ ਗੁਰਫਤਿਹ ਨੂੰ ਲੱਭ ਲਿਆ ਅਤੇ ਉਸ ਤੋਂ ਬਾਅਦ ਕੁਲਜੀਤ ਕੌਰ ਦੀ ਸਾਜ਼ਿਸ਼ ਦਾ ਪਰਦਾਫਾਸ਼ ਕੀਤਾ।
ਪੂਰਾ ਪਰਿਵਾਰ ਗਹਿਰੇ ਸਦਮੇ ’ਚ
ਜਤਿੰਦਰ ਬੜਾ ਅਤੇ ਕੁਲਵਿੰਦਰ ਛੋਟਾ ਦੋਵੇਂ ਸਕੇ ਭਰਾ ਹਨ। ਕੁਲਜੀਤ ਕੌਰ ਦਾ ਵਿਆਹ ਕੁਲਵਿੰਦਰ ਨਾਲ ਹੋਇਆ ਹੈ ਅਤੇ ਉਸ ਦੇ 2 ਬੱਚੇ ਹਨ। ਲਾਪਤਾ ਹੋਈ ਬੱਚੀ ਗੁਰਫਤਿਹ ਦਾ ਪਿਤਾ ਜਤਿੰਦਰ ਸਮੇਤ ਪੂਰਾ ਪਰਿਵਾਰ ਗਹਿਰੇ ਸਦਮੇ ਵਿਚ ਹੈ ਕਿ ਕੁਲਜੀਤ ਕੌਰ ਨੇ ਆਖਿਰ ਕਿਉਂ ਅਜਿਹਾ ਕਦਮ ਚੁੱਕਿਆ, ਜਿਸ ਨਾਲ ਗੁਰਫ਼ਤਿਹ ਦੀ ਜਾਨ ’ਤੇ ਬਣ ਆਈ। ਪਰਿਵਾਰ ਇਸ ਗੱਲ ’ਤੇ ਅਜੇ ਵੀ ਪੂਰੀ ਤਰ੍ਹਾਂ ਯਕੀਨ ਨਹੀਂ ਕਰ ਪਾ ਰਿਹਾ ਕਿ ਵਾਰਦਾਤ ਕਰਨ ਵਾਲੀ ਗੁਰਫ਼ਤਿਹ ਦੀ ਸਕੀ ਚਾਚੀ ਕੁਲਜੀਤ ਕੌਰ ਹੈ। ਇਲਾਕਾ ਪੁਲਸ ਨੇ ਗੁਰਫ਼ਤਿਹ ਦੇ ਪਿਤਾ ਜਤਿੰਦਰ ਸਿੰਘ ਬਿਆਨ ’ਤੇ ਕੁਲਜੀਤ ਕੌਰ ਖ਼ਿਲਾਫ਼ ਬੀ. ਐੱਨ. ਐੱਸ. ਦੀ ਧਾਰਾ 140 (3) ਤਹਿਤ ਕੇਸ ਦਰਜ ਕੀਤਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਿਵਲ ਹਸਪਤਾਲ ’ਚ ਲਾਸ਼ ਦੀ ਦੁਰਗਤੀ ਦਾ ਮਾਮਲਾ DGP ਗੌਰਵ ਯਾਦਵ ਕੋਲ ਪਹੁੰਚਿਆ
NEXT STORY