ਫਿਲੌਰ (ਮਨੀਸ਼) : ਅੱਜ ਸਵੇਰੇ ਲਗਭਗ 8 ਵਜੇ ਦੇ ਕਰੀਬ ਕਿਲਾ ਰੋਡ ਬਾਬਾ ਵਿਸ਼ਵਕਰਮਾ ਮੰਦਰ ਦੇ ਕੋਲ ਪੁਰਾਣੀ ਰੰਜਿਸ਼ ਨੂੰ ਲੈ ਕੇ ਦੋ ਧੜਿਆਂ ਵਿਚ ਖੂਨੀ ਗੈਂਗਵਾਰ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਇਨ੍ਹਾਂ ਧੜਿਆਂ ਵਿਚ ਪਹਿਲਾਂ ਵੀ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਸੀ। ਜਿਸ ਦਾ ਕੇਸ ਮਾਣਯੋਗ ਅਦਾਲਤ ਵਿਚ ਚੱਲ ਰਿਹਾ ਹੈ। ਇਸ ਦੇ ਬਾਵਜੂਦ ਇਨ੍ਹਾਂ ਵਿਚ ਅੱਜ ਤੇਜ਼ਧਾਰ ਹਥਿਆਰਾਂ ਨਾਲ ਫਿਰ ਝੜਪ ਹੋ ਗਈ। ਇਸ ਖੂਨੀ ਝੜਪ ਦੌਰਾਨ ਦੋ ਵਿਕਤੀ ਬੁਰੀ ਜ਼ਖਮੀ ਹੋ ਗਏ । ਇਸ ਝਗੜੇ ਦੌਰਾਨ ਇਕ ਹਮਲਾਵਰ ਮੌਕੇ ’ਤੇ ਫੜਿਆ ਵੀ ਗਿਆ ਅਤੇ ਬਾਕੀ ਦੇ ਇਕ ਕਾਰ ਛੱਡ ਕੇ ਮੌਕੇ ਤੋਂ ਫਰਾਰ ਹੋ ਗਏ।
ਇਹ ਵੀ ਪੜ੍ਹੋ : ਸਾਦਿਕ ’ਚ ਕੁੜੀ-ਮੁੰਡੇ ਵਲੋਂ ਇਕੱਠਿਆਂ ਨਹਿਰ ’ਚ ਛਾਲ ਮਾਰੇ ਜਾਣ ਦੀ ਖ਼ਬਰ, ਮੌਕੇ ’ਤੇ ਪਹੁੰਚਿਆ ਪਰਿਵਾਰ
ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਜਸਵਿੰਦਰ ਪਾਲ ਨੇ ਦੱਸਿਆ ਕਿ ਉਸਦਾ ਲੜਕਾ ਸਵੇਰੇ ਸੈਰ ਕਰਕੇ ਘਰ ਵਾਪਸ ਆ ਰਿਹਾ ਸੀ ਤਾਂ ਘਰ ਦੇ ਸਾਹਮਣੇ ਹੀ ਇਕ ਗੱਡੀ ਵਿਚੋਂ ਤਿੰਨ ਵਿਅਕਤੀਆਂ ਨੇ ਉਤਰ ਕੇ ਮੇਰੇ ਪੁੱਤ ’ਤੇ ਉੱਤੇ ਹਮਲਾ ਕਰ ਦਿੱਤਾ। ਝੜਪ ਦੀ ਸੂਚਨਾ ਮਿਲਦਿਆਂ ਹੀ ਥਾਣਾ ਫਿਲੋਰ ਦੇ ਡਿਊਟੀ ਅਫਸਰ ਏ. ਐੱਸ. ਆਈ. ਚਰਨਜੀਤ ਸਮੇਤ ਪੁਲਸ ਪਾਰਟੀ ਮੌਕੇ ’ਤੇ ਪੁੱਜੇ ਅਤੇ ਮੌਕੇ ਦਾ ਜਾਇਜ਼ਾ ਲਿਆ। ਪੁਲਸ ਨੇ ਲੋਕਾਂ ਵਲੋਂ ਕਾਬੂ ਕੀਤੇ ਗਏ ਨੌਜਵਾਨ ਨੂੰ ਹਿਰਾਸਤ ਵਿਚ ਲੈ ਲਿਆ ਅਤੇ ਗੱਡੀ ਵੀ ਕਬਜ਼ੇ ਵਿਚ ਲੈ ਲਈ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਬੇਅਦਬੀ ਮਾਮਲੇ ’ਚ ਤਿੰਨ ਡੇਰਾ ਪ੍ਰੇਮੀਆਂ ਦੇ ਗ੍ਰਿਫ਼ਤਾਰੀ ਵਾਰੰਟ ਜਾਰੀ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਚੰਗੀ ਖ਼ਬਰ : ਕੇਂਦਰ ਸਰਕਾਰ ਨੇ ਪੰਜਾਬ ਨੂੰ ਜਾਰੀ ਕੀਤਾ ਰੁਕਿਆ ਹੋਇਆ 3500 ਕਰੋੜ ਦਾ ਫੰਡ
NEXT STORY