ਭਵਾਨੀਗੜ੍ਹ (ਵਿਕਾਸ) : ਸੰਗਰੂਰ ਲੋਕ ਸਭਾ ਹਲਕਾ ਜ਼ਿਮਨੀ ਚੋਣ ਵਿੱਚ ਸੱਤਾਧਾਰੀ ਪਾਰਟੀ 'ਆਪ' ਦੇ ਉਮੀਦਵਾਰ ਗੁਰਮੇਲ ਸਿੰਘ ਘਰਾਚੋਂ ਨੇ ਆਪਣੇ ਜੱਦੀ ਪਿੰਡ ਘਰਾਚੋਂ ਦੇ ਸਰਕਾਰੀ ਪ੍ਰਾਇਮਰੀ ਸਕੂਲ 'ਚ ਸਥਾਪਤ ਬੂਥ ਨੰਬਰ 129, 130 'ਤੇ ਪਹੁੰਚ ਕੇ ਪਰਿਵਾਰ ਸਮੇਤ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਇਸ ਮੌਕੇ ਘਰਾਚੋਂ ਨਾਲ ਉਨ੍ਹਾਂ ਦੇ ਮਾਤਾ-ਪਿਤਾ ਤੇ ਪਤਨੀ ਵੀ ਮੌਜੂਦ ਸਨ ਜਿੰਨ੍ਹਾਂ ਵੱਲੋਂ ਵੀ ਆਪਣੀ ਵੋਟ ਪਾਈ ਗਈ। ਇਸ ਮੌਕੇ ਘਰਾਚੋਂ ਨੇ ਕਿਹਾ ਕਿ ਮਹਾਨ ਸ਼ਹੀਦਾਂ ਦੀਆਂ ਸ਼ਹਾਦਤਾਂ ਤੋਂ ਬਾਅਦ ਸਾਨੂੰ ਵੋਟ ਪਾਉਣ ਦੇ ਅਧਿਕਾਰ ਦੀ ਪ੍ਰਾਪਤੀ ਹੋਈ ਹੈ ਇਸ ਲਈ ਸਾਨੂੰ ਬਿਨ੍ਹਾਂ ਕਿਸੇ ਡਰ ਜਾਂ ਲਾਲਚ ਆਪਣੇ ਇਸ ਅਧਿਕਾਰ ਦੀ ਵਰਤੋਂ ਕਰਨੀ ਚਾਹੀਦੀ ਹੈ।
ਇਹ ਵੀ ਪੜ੍ਹੋ- ਵੋਟ ਪਾਉਣ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਨਤਮਸਤਕ ਹੋਏ ਦਲਵੀਰ ਗੋਲਡੀ, CM ਮਾਨ ਬਾਰੇ ਕਹੀ ਵੱਡੀ ਗੱਲ
ਇੱਕ ਸਵਾਲ ਦੇ ਜਵਾਬ 'ਚ ਘਰਾਚੋਂ ਨੇ ਕਿਹਾ ਕਿ 'ਆਪ' ਸਰਕਾਰ ਦੇ ਮਹਿਜ਼ 3 ਮਹੀਨਿਆਂ ਦੀ ਕਾਰਜਗੁਜ਼ਾਰੀ ਦੇ ਅਧਾਰ 'ਤੇ ਹਲਕੇ ਦੇ ਲੋਕ ਪਾਰਟੀ ਦੇ ਹੱਕ 'ਚ ਵੋਟ ਪਾਉਣਗੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਹਮੇਸ਼ਾ ਹੀ ਉਨ੍ਹਾਂ ਦੇ ਮਾਰਗਦਰਸ਼ਕ ਰਹੇ ਹਨ ਤੇ ਸਾਡੇ ਨਾਲ ਚਰਚਾ ਕਰਦੇ ਰਹਿੰਦੇ ਹਨ ਕਿ ਦਿੱਲੀ ਜਾ ਕੇ ਕਿਸ ਤਰ੍ਹਾਂ ਪੰਜਾਬ ਅਤੇ ਹਲਕੇ ਦੇ ਲੋਕਾਂ ਦੇ ਮੁੱਦੇ ਸਹੀ ਮੁੱਦੇ ਸੰਸਦ 'ਚ ਚੁੱਕੇ ਜਾ ਸਕਦੇ ਹਨ, ਸੰਸਦ ਦੇ 'ਜੀਰੋ ਆਰ' 'ਚ ਬੋਲਣ ਲਈ ਵੱਧ ਤੋੰ ਵੱਧ ਸਮਾਂ ਕਿਸ ਤਰ੍ਹਾਂ ਲਿਆ ਜਾ ਸਕਦਾ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਹਲਕੇ ਦੇ ਲੋਕ ਉਨ੍ਹਾਂ ਦੇ ਹੱਕ 'ਚ ਫਤਵਾ ਦਿੰਦੇ ਹਨ ਤਾਂ ਲੋਕਾਂ ਨਾਲ ਜੁੜੇ ਮੁੱਦਿਆਂ ਨੂੰ ਸੰਸਦ 'ਚ ਬੇਬਾਕੀ ਨਾਲ ਚੁੱਕਿਆ ਜਾਵੇਗਾ।
ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ , ਕੁਮੈਂਟ ਕਰਕੇ ਦਿਓ ਜਵਾਬ।
ਸੰਗਰੂਰ ਜ਼ਿਮਨੀ ਚੋਣ ਦੌਰਾਨ CM ਭਗਵੰਤ ਮਾਨ ਦਾ ਟਵੀਟ, ਲੋਕਾਂ ਨੂੰ ਕੀਤੀ ਖ਼ਾਸ ਅਪੀਲ
NEXT STORY