ਪਟਿਆਲਾ (ਜੋਸਨ)-ਜਲੰਧਰ ਦੇ ਪਿੰਡ ਸ਼ਾਹਪੁਰ ਦੇ ਵਸਨੀਕ ਅਤੇ ਪਟਿਆਲਾ ਦੇ ਕੈਪਟਨ ਸੁਖਦੇਵ ਸਿੰਘ ਥਿੰਦ ਦੇ ਜਵਾਈ ਗੁਰਮਿੰਦਰ ਸਿੰਘ ਗੈਰੀ ਨੇ ਅਮਰੀਕਾ ਦੇ ਸ਼ਹਿਰ ਮੈਨਟੀਕਾ ’ਚ ਦੂਜੀ ਵਾਰ ਮੇਅਰ ਬਣ ਕੇ ਪੰਜਾਬੀਆਂ ਅਤੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਗੁਰਮਿੰਦਰ ਗੈਰੀ ਦੇ ਸਹੁਰੇ ਪਟਿਆਲਾ ਦੇ ਐੱਸ. ਐੱਸ. ਟੀ. ਨਗਰ ਨਾਲ ਸਬੰਧ ਰੱਖਦੇ ਹਨ। ਗੈਰੀ ਛੋਟੀ ਉਮਰ ਵਿਚ ਹੀ ਆਪਣੇ ਪਿਤਾ ਸੁੱਚਾ ਸਿੰਘ ਮਹਿਰੋਕ ਅਤੇ ਪਰਿਵਾਰ ਨਾਲ ਅਮਰੀਕਾ ਦੀ ਰਾਜਧਾਨੀ ਦੇ ਮੈਨਟੀਕਾ ਸ਼ਹਿਰ ’ਚ ਵਸਿਆ ਹੋਇਆ ਹੈ ਅਤੇ ਉਹ ਮੈਨਟੀਕਾ ਸ਼ਹਿਰ ਦੇ ਵਾਸੀਆਂ ਦਾ ਹਰਮਨਪਿਆਰਾ ਨੇਤਾ ਹੈ।
ਇਹ ਖ਼ਬਰ ਵੀ ਪੜ੍ਹੋ : ਖ਼ੂਨੀ ਚਾਈਨਾ ਡੋਰ ਦਾ ਕਹਿਰ ਜਾਰੀ, 13 ਸਾਲਾ ਬੱਚੇ ਨੇ ਹਸਪਤਾਲ ’ਚ ਤੋੜਿਆ ਦਮ
ਉਨ੍ਹਾਂ ਦੇ ਕਰੀਬੀ ਰਿਸ਼ਤੇਦਾਰ ਰਜਿੰਦਰ ਸਿੰਘ ਥਿੰਦ ਅਤੇ ਕੈਪਟਨ ਸੁਖਦੇਵ ਸਿੰਘ ਥਿੰਦ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗੁਰਮਿੰਦਰ ਸਿੰਘ ਗੈਰੀ ਨੇ ਸਖ਼ਤ ਮਿਹਨਤ ਕਰ ਕੇ ਦੂਸਰੀ ਵਾਰ ਮੈਨਟੀਕਾ ਸ਼ਹਿਰ ਦੇ ਮੇਅਰ ਦੀ ਸੀਟ ’ਤੇ ਕਬਜ਼ਾ ਕਰ ਕੇ ਇਕ ਵੱਖਰਾ ਮੁਕਾਮ ਹਾਸਿਲ ਕੀਤਾ ਹੈ।
ਇਹ ਖ਼ਬਰ ਵੀ ਪੜ੍ਹੋ : ਖ਼ੁਸ਼ੀਆਂ ਆਉਣ ਤੋਂ ਪਹਿਲਾਂ ਹੀ ਘਰ ’ਚ ਪਏ ਵੈਣ, ਢਾਈ ਸਾਲਾ ਬੱਚੀ ਦੀ ਇੰਝ ਗਈ ਜਾਨ
ਗੁਰਮਿੰਦਰ ਗੈਰੀ ਦੇ ਪਰਿਵਾਰਕ ਮੈਂਬਰਾਂ ਅਵਤਾਰ ਸਿੰਘ ਮਹਿਰੋਕ, ਜਸਵਿੰਦਰ ਸਿੰਘ ਸ਼ਾਹਪੁਰ, ਬਲਵੀਰ ਸਿੰਘ ਮਹਿਰੋਕ, ਸਤਨਾਮ ਸਿੰਘ ਮਹਿਰੋਕ, ਹਰਮਨਦੀਪ ਸਿੰਘ, ਭਾਈ ਸੁਖਵਿੰਦਰ ਸਿੰਘ ਵੱਲੋਂ ਗੈਰੀ ਦੇ ਮੇਅਰ ਬਣਨ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਹੈ ਕਿ ਗੁਰਮਿੰਦਰ ਗੈਰੀ ਭਵਿੱਖ ’ਚ ਵੀ ਅਮਰੀਕਾ ਦੀ ਰਾਜਧਾਨੀ ’ਚ ਵੱਡੀਆ ਬੁਲੰਦੀਆਂ ਨੂੰ ਛੂਹ ਕੇ ਪੰਜਾਬ ਅਤੇ ਦੇਸ਼ ਦਾ ਨਾਂ ਰੌਸ਼ਨ ਕਰਨਗੇ।
ਅਮਨ ਅਰੋੜਾ ਨੇ ਲਾਲਾ ਲਾਜਪਤ ਰਾਏ ਦੇ ਜਨਮ ਦਿਹਾੜੇ 'ਤੇ ਸ਼ਰਧਾਂਜਲੀ ਭੇਟ ਕਰਦਿਆਂ ਕੀਤਾ ਇਹ ਐਲਾਨ
NEXT STORY