ਅੰਮ੍ਰਿਤਸਰ (ਆਰ. ਗਿੱਲ) - ਕੈਨੇਡਾ ’ਚ ਖਾਲਿਸਤਾਨੀ ਵੱਖਵਾਦੀਆਂ ਦੀਆਂ ਬੇਲਗਾਮ ਗਤੀਵਿਧੀਆਂ ਨੇ ਇਕ ਵਾਰ ਫਿਰ ਭਾਰਤ ਨੂੰ ਨਿਸ਼ਾਨਾ ਬਣਾਇਆ ਹੈ। ਅਮਰੀਕਾ ਸਥਿਤ ਪਾਬੰਦੀਸ਼ੁਦਾ ਸੰਗਠਨ ਸਿੱਖਸ ਫਾਰ ਜਸਟਿਸ (ਐੱਸ. ਐੱਫ. ਜੇ.) ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ ਭਾਰਤ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ (ਐੱਨ. ਐੱਸ. ਏ.) ਅਜੀਤ ਡੋਭਾਲ ਨੂੰ ਖੁੱਲ੍ਹੀ ਚੁਣੌਤੀ ਦਿੱਤੀ ਹੈ। ਪੰਨੂ ਨੇ ਵੀਡੀਓ ਮੈਸੇਜ ’ਚ ਕਿਹਾ ਕਿ ਅਜੀਤ ਡੋਭਾਲ ਕੈਨੇਡਾ, ਅਮਰੀਕਾ ਜਾਂ ਕਿਸੇ ਯੂਰਪੀ ਦੇਸ਼ ਆ ਕੇ ਦਿਖਾਓ। ਗ੍ਰਿਫਤਾਰ ਕਰਨ ਜਾਂ ਸਪੁਰਦਗੀ ਦੀ ਕੋਸ਼ਿਸ਼ ਕਰੋ, ਮੈਂ ਇੰਤਜ਼ਾਰ ਕਰ ਰਿਹਾ ਹਾਂ।
ਇਹ ਧਮਕੀ ਪੰਨੂ ਦੇ ਕਰੀਬੀ ਸਾਥੀ ਇੰਦਰਜੀਤ ਸਿੰਘ ਗੋਸਲ ਦੀ ਜ਼ਮਾਨਤ ’ਤੇ ਰਿਹਾਈ ਤੋਂ ਠੀਕ ਬਾਅਦ ਆਈ ਹੈ, ਜਿਸ ਨੇ ਜੇਲ ’ਚੋਂ ਬਾਹਰ ਨਿਕਲਦੇ ਹੀ ਭਾਰਤ ਖਿਲਾਫ ਭੜਕਾਊ ਨਾਅਰੇਬਾਜ਼ੀ ਕੀਤੀ। ਗੋਸਲ, ਜੋ ਪੰਨੂ ਦਾ ਸੱਜਾ ਹੱਥ ਅਤੇ ਨਿੱਜੀ ਸੁਰੱਖਿਆ ਅਧਿਕਾਰੀ ਪੀ. ਐੱਸ. ਓ.) ਰਹਿ ਚੁੱਕਾ ਹੈ, ਨੂੰ 19 ਸਤੰਬਰ ਨੂੰ ਓਂਟਾਰਿਓ ਸੂਬੇ ਦੇ ਓਸ਼ਾਵਾ ਦੇ ਕੋਲ ਹਾਈਵੇ 407 ’ਤੇ ਟ੍ਰੈਫਿਕ ਚੈਕਿੰਗ ਦੌਰਾਨ ਗ੍ਰਿਫਤਾਰ ਕੀਤਾ ਗਿਆ ਸੀ।
ਉਸਦੇ ਨਾਲ ਨਿਊਯਾਰਕ ਦੇ ਜਗਦੀਪ ਸਿੰਘ ਅਤੇ ਟੋਰਾਂਟੋ ਦੇ ਅਰਮਾਨ ਸਿੰਘ ਵੀ ਫੜੇ ਗਏ। ਕੈਨੇਡੀਆਈ ਪੁਲਸ ਨੇ ਉਨ੍ਹਾਂ ’ਤੇ ਦਰਜਨ ਭਰ ਹਥਿਆਰਾਂ ਨਾਲ ਜੁੜੇ ਗੰਭੀਰ ਦੇਸ਼ ਲਾਏ, ਜਿਨ੍ਹਾਂ ’ਚ ਲਾਇਸੈਂਸ ਰਹਿਤ ਪਿਸਤੌਲ ਰੱਖਣ, ਲਾਪ੍ਰਵਾਹੀ ਨਾਲ ਹਥਿਆਰ ਵਰਤਣ ਅਤੇ ਲੁਕਾ ਕੇ ਹਥਿਆਰ ਲਿਆਉਣਾ ਸ਼ਾਮਲ ਹੈ। ਗੋਸਲ ਨੂੰ ਓਂਟਾਰਿਓ ਸੈਂਟਰਲ ਈਸਟ ਕਰੈਕਸ਼ਨਲ ਸੈਂਟਰ ਤੋਂ ਵੀਰਵਾਰ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ।
ਜੇਲ ਤੋਂ ਬਾਹਰ ਆਉਂਦੇ ਹੀ ਗੋਸਲ ਨੇ ਇਕ ਵੀਡੀਓ ਵਾਇਰਲ ਕਰ ਪੰਨੂ ਦਾ ਖੁੱਲ੍ਹਾ ਸਮਰਥਨ ਕੀਤਾ। ਉਸਨੇ ਕਿਹਾ ਕਿ ਭਾਰਤ, ਮੈਂ ਬਾਹਰ ਆ ਗਿਆ ਹਾਂ। ਗੁਰਪਤਵੰਤ ਸਿੰਘ ਪੰਨੂ ਦਾ ਸਮਰਥਨ ਕਰਨ ਅਤੇ 23 ਨਵੰਬਰ 2025 ਨੂੰ ਖਾਲਿਸਤਾਨ ਰੈਫਰੈਂਡਮ ਆਯੋਜਿਤ ਕਰਨ ਲਈ ‘ਦਿੱਲੀ ਬਣੇਗਾ ਖਾਲਿਸਤਾਨ’। ਗੋਸਲ ਨੇ ਦਾਅਵਾ ਕੀਤਾ ਕਿ ਉਸਨੂੰ ਭਾਰਤੀ ਏਜੰਟਾਂ ਤੋਂ ਜਾਨ ਦਾ ਖ਼ਤਰਾ ਹੈ, ਜਿਸਦੀ ਸੂਚਨਾ ਕੈਨੇਡੀਆਈ ਪੁਲਸ ਨੇ ਦਿੱਤੀ ਸੀ।
ਉਹ ਐੱਸ. ਐੱਫ. ਜੇ. ਦੇ ਕੈਨੇਡਾ ’ਚ ਮੁੱਖ ਪ੍ਰਬੰਧਕ ਦੇ ਰੂਪ ’ਚ ਜਾਣਿਆ ਜਾਂਦਾ ਹੈ ਅਤੇ ਜੂਨ 2023 ’ਚ ਬ੍ਰਿਟਿਸ਼ ਕੋਲੰਬਿਆ ਦੇ ਸਰੇ ’ਚ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਤੋਂ ਬਾਅਦ ਖਾਲਿਸਤਾਨੀ ਅੰਦੋਲਨ ਵਿੱਚ ਪ੍ਰਮੁੱਖ ਭੂਮਿਕਾ ਨਿਭਾਅ ਰਿਹਾ ਹੈ। ਨਿੱਜਰ ਦੀ ਮੌਤ ਦੇ ਬਾਅਦ ਗੋਸਲ ਨੂੰ ਨਿੱਜਰ ਦਾ ਸੰਭਾਵਿਕ ਵਾਰਿਸ ਮੰਨਿਆ ਜਾਣ ਲਗਾ ।
ਸ਼ਾਹਕੋਟ ਪੁਲਸ ਨੂੰ ਮਿਲੀ ਵੱਡੀ ਸਫਲਤਾ, ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦਾ 1 ਮੁਲਜ਼ਮ ਕਾਬੂ
NEXT STORY