ਤਪਾ ਮੰਡੀ (ਸ਼ਾਮ,ਗਰਗ) : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੁੰਨਸ ਦੇ ਹੋਣਹਾਰ ਵਿਦਿਆਰਥੀ ਗੁਰਪ੍ਰੀਤ ਸਿੰਘ ਨੇ 12ਵੀਂ ਜਮਾਤ ਦੇ ਐਲਾਨੇ ਨਤੀਜੇ ਵਿੱਚੋਂ 485 ਨੰਬਰ ਲੈ ਕੇ ਇਲਾਕੇ ਭਰ ਵਿੱਚੋਂ ਪਹਿਲਾਂ ਸਥਾਨ ਪ੍ਰਾਪਤ ਕੀਤਾ ਹੈ। ਵਿਦਿਆਰਥੀ ਗੁਰਪ੍ਰੀਤ ਸਿੰਘ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਸ ਦੇ ਪਿਤਾ ਹਰਦਵਿੰਦਰ ਸਿੰਘ ਗੋਲਡ ਸਮਿੱਥ ਦਾ ਕਾਰੋਬਾਰ ਕਰਦੇ ਹਨ ਅਤੇ ਮਾਤਾ ਬਿਊਟੀ ਪਾਰਲਰ ਦਾ ਕੰਮ ਕਰਦੀ ਹੈ।
ਉਸ ਨੇ ਇੱਛਾ ਜ਼ਾਹਰ ਕਰਦਿਆਂ ਕਿਹਾ ਕਿ ਉਹ ਬੀ. ਕਾਮ ਕਰਨ ਤੋਂ ਬਾਅਦ ਬੈਂਕ ਦੀ ਨੌਕਰੀ ਕਰੇਗਾ। ਉਸ ਨੇ ਦੱਸਿਆ ਕਿ ਇਸ ਮੁਕਾਮ 'ਤੇ ਪੁੱਜਣ ਲਈ ਮੇਰੀ ਦਾਦੀ ਕਰਮਜੀਤ ਕੌਰ, ਮਾਤਾ ਪਿਤਾ, ਪ੍ਰਿੰਸੀਪਲ ਮੈਮ ਨੀਰਜਾ ਬਾਂਸਲ ਅਤੇ ਸਮੂਹ ਸਟਾਫ਼ ਦਾ ਵਿਸ਼ੇਸ ਸਹਿਯੋਗ ਰਿਹਾ ਹੈ। ਵਿਦਿਆਰਥੀ ਗੁਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਸਿੱਖਿਆ ਵਿਭਾਗ ਨੂੰ ਚਾਹੀਦਾ ਹੈ ਕਿ ਇਲਾਕੇ ‘ਚ ਕਾਮਰਸ ਦੀ ਪੜ੍ਹਾਈ ਸਿਰਫ ਘੁੰਨਸ ਵਿਖੇ ਹੀ ਪੜ੍ਹਾਈ ਜਾ ਰਹੀ ਹੈ ਪਰ ਲੋਕਲ ਤਪਾ ਅਤੇ ਇਰਦ-ਗਿਰਦ ਦੇ ਸਕੂਲਾਂ ‘ਚ ਕਾਮਰਸ਼ ਵਿਸ਼ੇ ਦੀ ਪੜ੍ਹਾਈ ਨਾ ਹੋਣ ਕਾਰਨ ਵਿਦਿਆਰਥੀਆਂ ਨੂੰ ਖੱਜਲ ਖੁਆਰ ਹੋਣਾ ਪੈਂਦਾ ਹੈ। ਉਨ੍ਹਾਂ ਮੰਗ ਕੀਤੀ ਕਿ ਕਾਮਰਸ ਵਿਸ਼ੇ ਦੀ ਪੜ੍ਹਾਈ ਤਪਾ ਅਤੇ ਨੇੜਲੇ ਸਕੂਲਾਂ ‘ਚ ਵੀ ਲਾਗੂ ਕੀਤੀ ਜਾਵੇ ਤਾਂ ਜੋ ਵਿਦਿਆਰਥੀਆਂ ਨੂੰ ਦੂਰ-ਦੁਰਾਡੇ ਦੇ ਸਕੂਲਾਂ ‘ਚ ਖੱਜਲ ਖੁਆਰ ਨਾ ਹੋਣਾ ਪਵੇ।
ਟਰੱਕ ਡਰਾਈਵਰ ਦੀ ਸ਼ੱਕੀ ਹਾਲਤ ’ਚ ਮੌਤ, ਪੁਲਸ ਨੇ ਆਰੰਭੀ ਜਾਂਚ
NEXT STORY