ਮੋਗਾ (ਬਿੰਦਾ, ਗੋਪੀ ਰਾਊਕੇ) : ਲੋਕਾਂ ਨੂੰ ਸਸਤੀਆਂ ਦਵਾਈਆਂ ਮੁਫਤ ਦੇਣ ਦੇ ਮਕਸਦ ਨਾਲ ਸ਼ਰਨ ਫਾਊਡੇਸ਼ਨ ਵਲੋਂ ਮੋਗਾ ਵਿਖੇ ਗੁਰੂ ਨਾਨਕ ਮੋਦੀਖਾਨਾ ਦੀ ਸ਼ੁਰੂਆਤ ਮੰਗਲਵਾਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਸ਼ੀਰਵਾਦ ਲੈਣ ਉਪਰੰਤ ਕੀਤੀ ਗਈ। ਇਸ ਮੌਕੇ ਆਪਣੇ ਸੰਬੌਧਨ ਦੌਰਾਨ ਫਾਊਂਡੇਸ਼ਨ ਦੇ ਮੁੱਖੀ ਅੰਮ੍ਰਿਤਪਾਲ ਸਿੰਘ ਖਾਲਸਾ ਨੇ ਕਿਹਾ ਕਿ ਅੱਜ ਹਰ ਵਿਅਕਤੀ ਵੱਖ-ਵੱਖ ਤਰ੍ਹਾਂ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੈ।
ਕਈ ਲੋੜਵੰਦ ਵਿਅਕਤੀ ਤਾਂ ਮਹਿੰਗੀਆਂ ਦਵਾਈਆਂ ਨਾ ਲੈਣ ਕਰਕੇ ਆਪਣੀ ਜਾਨ ਤੋਂ ਹੱਥ ਧੋ ਬੈਠਦੇ ਹਨ। ਇਸ 'ਤੇ ਸੰਸਥਾਂ ਵਲੋਂ ਉਪਰਾਲਾ ਕਰਦਿਆਂ ਸਮੁੱਚੀ ਸੰਗਤ ਦੇ ਸਹਿਯੋਗ ਨਾਲ ਗੁਰੂ ਨਾਨਕ ਮੋਦੀਖਾਨਾ ਦੇ ਸ਼ੁਰੂਆਤ ਕੀਤੀ ਹੈ। ਇਸ ਮੌਕੇ ਅੰਮ੍ਰਿਤਪਾਲ ਸਿੰਘ ਪ੍ਰਧਾਨ ਫਾਊਂਡੇਸ਼ਨ, ਨਵਜੀਤ ਸਿੰਘ ਸਕੱਤਰ, ਨਵਤੇਜ ਸਿੰਘ, ਅਵਤਾਰ ਸਿੰਘ, ਰਜਿੰਦਰ ਸਿੰਘ, ਸਤਨਾਮ ਸਿੰਘ, ਪ੍ਰੀਤਮ ਸਿੰਘ, ਗੁਰਮੁੱਖ ਸਿੰਘ, ਰਘਬੀਰ ਸਿੰਘ, ਜਗਤਾਰ ਸਿੰਘ, ਰਾਜਬੀਰ ਸਿੰਘ ਆਦਿ ਹਾਜ਼ਰ ਸਨ।
ਸੰਤ ਸੀਚੇਵਾਲ ਵੱਲੋਂ ਸ਼ੁਰੂ ਕੀਤੇ ਸਤਲੁਜ ਦਰਿਆ ਦੀ ਸਫਾਈ ਦੇ ਕਾਰਜ ਅੰਤਿਮ ਪੜਾਅ 'ਤੇ
NEXT STORY