ਸੁਲਤਾਨਪੁਰ ਲੋਧੀ (ਅਸ਼ਵਨੀ)— ਪੰਜਾਬ, ਉੱਤਰੀ ਭਾਰਤ ਦੇ ਸਭ ਤੋਂ ਲੰਮੇ ਦਰਿਆ ਦੇ ਗਿੱਦੜਪਿੰਡੀ ਪੁਲ ਹੇਠੋਂ ਮਿੱਟੀ ਦੇ 18 ਫੁੱਟੇ ਪਹਾੜਾਂ ਨੂੰ ਹਟਾਉਣ ਦੀ ਕਾਰਸੇਵਾ ਅੰਤਿਮ ਪੜਾਅ 'ਤੇ ਪੁੱਜ ਗਈ ਹੈ। ਜ਼ਿਕਰਯੋਗ ਹੈ ਕਿ 2019 ਦੇ ਹੜ੍ਹ ਤੋਂ ਬਾਅਦ ਦਰਿਆ ਦੀ ਸਫਾਈ ਦਾ ਸੰਕਲਪ ਲੈ ਚੁੱਕੇ ਕੁਦਰਤੀ ਪਾਣੀਆਂ ਅਤੇ ਵਾਤਾਵਰਣ ਦੇ ਰਾਖੇ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸੰਗਤਾਂ ਨੂੰ ਕਾਰਸੇਵਾ ਦੇ ਭਾਈਵਾਲ ਬਣਾਉਣ ਤੋਂ ਬਾਅਦ ਨਵੇਂ ਸਾਲ ਦੀ ਅਰੰਭਤਾ ਮੌਕੇ ਅਰਦਾਸ ਕਰਕੇ ਦਰਿਆ ਸਤਲੁਜ ਦੀ ਸਫਾਈ ਦਾ ਕਾਰਜ ਆਰੰਭ ਕਰ ਦਿੱਤਾ ਸੀ। 5 ਮਹੀਨਿਆਂ ਤੋਂ ਲਗਾਤਾਰ ਚੱਲੀ ਆ ਰਹੀ ਕਾਰਸੇਵਾ ਅੰਤਿਮ ਪੜਾਅ 'ਤੇ ਹੈ। ਪਿਛਲੇ ਲੰਮੇ ਸਮੇਂ ਤੋਂ ਹੜਾਂ ਦਾ ਕਾਰਣ ਬਣ ਰਹੇ ਦਰਿਆ ਸਤਲੁਜ ਤੇ ਸਥਿਤ ਰੇਲਵੇ ਪੁੱਲ ਹੇਠਾਂ ਦੇ 21 ਦੇ 21 ਦਰਾਂ ਨੂੰ ਪਾਣੀ ਦੀ ਨਿਕਾਸੀ ਲਈ ਖੋਲ੍ਹ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: ਡੇਰਾ ਬਿਆਸ ਮੁਖੀ ਗੁਰਿੰਦਰ ਸਿੰਘ ਢਿੱਲੋਂ ਨੇ ਕਰਵਾਇਆ ਕੋਰੋਨਾ ਟੈਸਟ, ਅੱਜ ਆ ਸਕਦੀ ਹੈ ਰਿਪੋਰਟ
ਸੰਤ ਸੀਚੇਵਾਲ ਦੀ ਕਾਰਸੇਵਾ ਦੇ ਇਸ ਕਾਰਜ ਦੇ ਮਹੱਤਵਪੂਰਨ ਪਹਿਲੂ ਇਹ ਵੀ ਹਨ ਕਿ ਦਰਿਆ ਦੇ ਤਲ ਪਾਣੀ ਨੂੰ ਧਰਤੀ ਹੇਠਾਂ ਰੀਚਾਰਜ ਕਰਨ ਦੇ ਕਾਬਲ ਹੋਣ ਦੇ ਨਾਲ ਨਾਲ ਇਸ ਦੀ ਮਿੱਟੀ ਬੰਨ੍ਹਾ ਦੀ ਮਜ਼ਬੂਤੀ ਦੇ ਕੰਮ ਆ ਗਈ ਹੈ। ਪਦਮਸ਼੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਇਕ ਸੱਦੇ 'ਤੇ ਦੇਸ਼-ਵਿਦੇਸ਼ ਦੀਆਂ ਸੰਗਤਾਂ, ਖਾਸਕਰਕੇ ਆਪਣੀ ਮਿੱਟੀ ਨਾਲ ਮੋਹ ਰੱਖਣ ਵਾਲੇ ਐੱਨ. ਆਰ. ਆਈ. ਵੀਰਾਂ ਵੱਲੋਂ ਇਸ ਕਾਰਸੇਵਾ 'ਚ ਦਿਲ ਖੋਲ੍ਹ ਕੇ ਯੋਗਦਾਨ ਪਾਇਆ ਜਾ ਰਿਹਾ ਹੈ। ਸੰਤ ਸੀਚੇਵਾਲ ਦੀ ਅਗਵਾਈ ਹੇਠ ਸੰਗਤਾਂ ਨੇ 5 ਜੇ.ਸੀ.ਬੀ. ਮਸ਼ੀਨਾਂ, 20 ਦੇ ਕਰੀਬ ਟਿੱਪਰਾਂ, ਟ੍ਰੈਕਟਰਾਂ ਅਤੇ ਹੋਰ ਮਸ਼ੀਨਰੀ ਦੇ ਨਾਲ ਆਉਣ ਵਾਲੇ ਬਰਸਾਤੀ ਮੌਸਮ 'ਚ ਹੜ੍ਹਾਂ ਦੇ ਸੰਕਟ ਨੂੰ ਲੱਗਭਗ ਟਾਲ ਦਿੱਤਾ ਹੈ।
ਸੰਤ ਸੀਚੇਵਾਲ ਦੀ ਇਸ ਕਾਰਸੇਵਾ ਨਾਲ ਜਿੱਥੇ ਸਤਲੁਜ ਦਰਿਆ ਕਾਰਨ ਜ਼ਿਲ੍ਹਾ ਕਪੂਰਥਲਾ ਤੋਂ ਇਲਾਵਾ, ਜਲੰਧਰ, ਮੋਗਾ ਅਤੇ ਫਿਰੋਜ਼ਪੁਰ ਜ਼ਿਲ੍ਹਿਆਂ ਦੇ ਹੜਮਾਰੀ ਵਾਲੇ ਇਲਾਕਿਆਂ ਦੇ ਕਿਸਾਨ ਬਾਗੋਬਾਗ ਹੋਏ ਪਏ ਹਨ। ਉੱਥੇ ਸਤਲੁਜ ਦੀ ਸਫਾਈ ਨਾਲ ਪੰਜਾਬ ਸਰਕਾਰ ਨੂੰ ਵੀ ਹੜਾਂ ਕਾਰਨ ਕਿਸਾਨਾਂ ਨੂੰ ਦਿੱਤੇ ਜਾਣ ਵਾਲੇ ਮੁਆਵਜ਼ਾ ਤੋਂ ਛੁਟਕਾਰਾ ਮਿਲਣ ਦੀ ਆਸ ਜ਼ਰੂਰ ਹੋਈ ਹੋਵੇਗੀ। ਜਿਸ ਨਾਲ ਸਰਕਾਰ ਦੇ ਖਜ਼ਾਨੇ 'ਤੇ ਪੈਣ ਵਾਲਾ ਲੱਖਾਂ ਕਰੋੜਾਂ ਰੁਪਇਆਂ ਦਾ ਬੋਝ ਹੱਟ ਜਾਵੇਗਾ।
ਰਾਵੀ ਦਰਿਆ ਪਾਰਲੇ ਪਿੰਡਾਂ ਦੀ ਡੋਰ ਬੇੜੀ ਸਹਾਰੇ
NEXT STORY