Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, JUN 01, 2026

    7:50:58 AM

  • power cut

    ਭਲਕੇ ਸਵੇਰੇ ਬਿਜਲੀ ਰਹੇਗੀ ਬੰਦ, ਪੰਜਾਬ ਦੇ ਇਸ...

  • 6 big rules will change from today

    ਅੱਜ ਤੋਂ ਬਦਲਣਗੇ ਇਹ 6 ਵੱਡੇ ਨਿਯਮ: LPG, UPI ਤੇ...

  • 3 youths drowned while bathing in canal

    ਨਹਿਰ ’ਚ ਨਹਾਉਣ ਗਏ 3 ਨੌਜਵਾਨ ਡੁੱਬੇ, ਇਕ ਨੂੰ ਬਚਾਇਆ

  • rcb becomes champion for the second time

    RCB ਨੇ ਗੁਜਰਾਤ ਟਾਈਟਨਸ ਨੂੰ ਹਰਾ ਕੇ ਰਚਿਆ ਇਤਿਹਾਸ,...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Chandigarh
  • ਗਣਤੰਤਰ ਦਿਵਸ ਮੌਕੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਰੂਪਮਾਨ ਕਰੇਗੀ ਪੰਜਾਬ ਦੀ ਝਾਕੀ

PUNJAB News Punjabi(ਪੰਜਾਬ)

ਗਣਤੰਤਰ ਦਿਵਸ ਮੌਕੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਰੂਪਮਾਨ ਕਰੇਗੀ ਪੰਜਾਬ ਦੀ ਝਾਕੀ

  • Edited By Gurminder Singh,
  • Updated: 22 Jan, 2021 05:50 PM
Chandigarh
guru tegh bahadur ji  republic day
  • Share
    • Facebook
    • Tumblr
    • Linkedin
    • Twitter
  • Comment

ਨਵੀਂ ਦਿੱਲੀ/ਚੰਡੀਗੜ੍ਹ : ਗਣਤੰਤਰ ਦਿਵਸ ਮੌਕੇ ਇਸ ਵਾਰ ਪੰਜਾਬ ਦੀ ਝਾਕੀ, ਸਦੀਵੀ ਮਾਨਵੀ ਕਦਰਾਂ-ਕੀਮਤਾਂ, ਧਾਰਮਿਕ ਸਹਿ-ਹੋਂਦ ਅਤੇ ਧਰਮ ਦੀ ਆਜ਼ਾਦੀ ਨੂੰ ਬਰਕਰਾਰ ਰੱਖਣ ਦੀ ਖ਼ਾਤਰ ਆਪਣਾ ਮਹਾਨ ਜੀਵਨ ਕੁਰਬਾਨ ਕਰਨ ਵਾਲੇ ਨੌਵੇਂ ਪਾਤਿਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਦ੍ਰਿਸ਼ਮਾਨ ਕਰੇਗੀ। ਫੁੱਲ ਡਰੈੱਸ ਰਿਹਰਸਲ ਤੋਂ ਪਹਿਲਾਂ ਮੀਡੀਆ ਨਾਲ ਜਾਣਕਾਰੀ ਸਾਂਝੀ ਕਰਦਿਆਂ ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੇ ਅੰਮ੍ਰਿਤਸਰ ਵਿਖੇ 1 ਅਪ੍ਰੈਲ, 1621 ਨੂੰ ਪ੍ਰਕਾਸ਼ ਧਾਰਿਆ। ਮੁਗ਼ਲਾਂ ਵਿਰੁੱਧ ਲੜਾਈ ਦੌਰਾਨ ਬਹਾਦਰੀ ਦਿਖਾਉਣ ਕਰਕੇ ਨੌਵੇਂ ਪਾਤਿਸ਼ਾਹ ਨੂੰ ਉਨ੍ਹਾਂ ਦੇ ਪਿਤਾ ਅਤੇ ਛੇਵੇਂ ਪਾਤਿਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਤੇਗ਼ ਬਹਾਦਰ (ਤਲਵਾਰ ਦੇ ਧਨੀ) ਦਾ ਨਾਮ ਦਿੱਤਾ। ‘ਹਿੰਦ ਦੀ ਚਾਦਰ' ਵਜੋਂ ਜਾਣੇ ਜਾਂਦੇ ਮਹਾਨ ਦਾਰਸ਼ਨਿਕ, ਅਧਿਆਤਮਕ ਰਹਿਨੁਮਾ ਅਤੇ ਕਵੀ ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੇ 57 ਸਲੋਕਾਂ ਸਮੇਤ 15 ਰਾਗਾਂ ਵਿਚ ਗੁਰਬਾਣੀ ਰਚੀ ਜਿਸ ਨੂੰ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਸ਼ਾਮਲ ਕੀਤਾ।

ਇਹ ਵੀ ਪੜ੍ਹੋ : 26 ਜਨਵਰੀ ਦੇ ਟਰੈਕਟਰ ਮਾਰਚ ਲਈ ਪਰਵਾਸੀ ਪੰਜਾਬੀ ਨੇ ਕੀਤਾ ਵੱਡਾ ਐਲਾਨ

ਨੌਵੇਂ ਪਾਤਿਸ਼ਾਹ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਨੁੱਖਤਾ ਪ੍ਰਤੀ ਪ੍ਰੇਮ-ਪਿਆਰ, ਅਮਨ, ਬਰਾਬਰੀ ਅਤੇ ਭਾਈਚਾਰਕ ਸਾਂਝ ਦੇ ਸਦੀਵੀ ਸੰਦੇਸ਼ ਦਾ ਪ੍ਰਚਾਰ ਕਰਨ ਹਿੱਤ ਦੂਰ-ਦੁਰਾਡੇ ਤੱਕ ਯਾਤਰਾਵਾਂ ਕੀਤੀਆਂ। ਔਰੰਗਜ਼ੇਬ ਦੀ ਕੱਟੜ ਧਾਰਮਿਕ ਨੀਤੀ ਅਤੇ ਜ਼ੁਲਮ ਦਾ ਸਾਹਮਣਾ ਕਰ ਰਹੇ ਕਸ਼ਮੀਰੀ ਪੰਡਤਾਂ ਦੀ ਗਾਥਾ ਸੁਣ ਕੇ ਗੁਰੂ ਸਾਹਿਬ ਨੇ ਮੁਗ਼ਲ ਬਾਦਸ਼ਾਹ ਨੂੰ ਵੰਗਾਰਿਆ। ਇਸਲਾਮ ਕਬੂਲਣ ਤੋਂ ਇਨਕਾਰ ਕਰਨ 'ਤੇ ਮੁਗ਼ਲ ਬਾਦਸ਼ਾਹ ਦੇ ਹੁਕਮ 'ਤੇ ਨੌਵੇਂ ਪਾਤਿਸ਼ਾਹ ਨੂੰ 11 ਨਵੰਬਰ, 1675 ਨੂੰ ਚਾਂਦਨੀ ਚੌਕ, ਦਿੱਲੀ ਵਿਖੇ ਸ਼ਹੀਦ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ : ਨਗਰ-ਨਿਗਮ ਚੋਣਾਂ ਤੋਂ ਬਾਅਦ ਸੂਬੇ ਦੀ ਜਨਤਾ 'ਤੇ ਨਵਾਂ ਬੋਝ ਪਾਉਣ ਦੀ ਤਿਆਰੀ 'ਚ ਪੰਜਾਬ ਸਰਕਾਰ

ਨੌਵੇਂ ਪਾਤਿਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਦਰਸਾਉਂਦੀ ਸਮੁੱਚੀ ਝਾਕੀ ਚਾਰ-ਚੁਫੇਰੇ ਰੂਹਾਨੀਅਤ ਦਾ ਪਾਸਾਰ ਕਰੇਗੀ। ਟਰੈਕਟਰ ਵਾਲੇ ਅਗਲੇ ਹਿੱਸੇ 'ਤੇ ਪਾਵਨ ਪਾਲਕੀ ਸਾਹਿਬ ਸੁਸ਼ੋਭਿਤ ਹੋਵੇਗੀ। ਟ੍ਰੇਲਰ ਵਾਲੇ ਹਿੱਸੇ ਦੇ ਸ਼ੁਰੂ ਵਿਚ ‘ਪ੍ਰਭਾਤ ਫੇਰੀ' ਦਰਸਾਈ ਜਾਵੇਗੀ ਅਤੇ ਸੰਗਤ ਕੀਰਤਨ ਕਰਦੀ ਵਿਖਾਈ ਦੇਵੇਗੀ। ਟ੍ਰੇਲਰ ਦੇ ਆਖ਼ਰੀ ਹਿੱਸੇ ਵਿਚ ਗੁਰਦੁਆਰਾ ਸ੍ਰੀ ਰਕਾਬ ਗੰਜ ਸਾਹਿਬ ਨੂੰ ਦਰਸਾਇਆ ਗਿਆ ਹੈ, ਜੋ ਉਸ ਥਾਂ ਉਸਾਰਿਆ ਗਿਆ ਹੈ, ਜਿਥੇ ਭਾਈ ਲੱਖੀ ਸ਼ਾਹ ਵਣਜਾਰਾ ਜੀ ਅਤੇ ਉਨ੍ਹਾਂ ਦੇ ਪੁੱਤਰ ਭਾਈ ਨਗਾਹੀਆ ਜੀ ਨੇ ਗੁਰੂ ਸਾਹਿਬ ਦੇ ਬਿਨਾਂ ਸੀਸ ਦੇ ਧੜ ਦਾ ਸਸਕਾਰ ਕਰਨ ਲਈ ਆਪਣਾ ਘਰ ਸਾੜ ਦਿੱਤਾ ਸੀ।

ਇਹ ਵੀ ਪੜ੍ਹੋ : ਪਿੰਡ ਕਨੌੜ ਦੀ ਨੌਜਵਾਨ ਸਭਾ ਦੀ ਭਾਜਪਾ ਆਗੂਆਂ ਨੂੰ ਚਿਤਾਵਨੀ, ਲਗਾ ਦਿੱਤੇ ਪੋਸਟਰ

ਇੱਥੇ ਇਹ ਦੱਸਣਾ ਯੋਗ ਹੋਵੇਗਾ ਕਿ ਪੰਜਾਬ ਦੀ ਝਾਕੀ ਨੂੰ ਲਗਾਤਾਰ ਪੰਜਵੇਂ ਸਾਲ ਗਣਤੰਤਰ ਦਿਵਸ ਪਰੇਡ ਲਈ ਚੁਣਿਆ ਗਿਆ ਹੈ। ਸਾਲ 2019 ਵਿਚ ਪੰਜਾਬ ਦੀ ਝਾਕੀ ਨੇ ਸ਼ਾਨਦਾਰ ਪ੍ਰਾਪਤੀ ਦਰਜ ਕਰਦਿਆਂ ਤੀਜਾ ਸਥਾਨ ਜਿੱਤਿਆ ਸੀ। ਉਦੋਂ ਜਲ੍ਹਿਆਂਵਾਲਾ ਬਾਗ਼ ਕਤਲੇਆਮ ਦੀ ਝਾਕੀ ਨੇ ਸਭ ਪਾਸੇ ਪ੍ਰਸ਼ੰਸਾ ਖੱਟੀ ਸੀ। ਇਸ ਤੋਂ ਪਹਿਲਾਂ 1967 ਅਤੇ 1982 ਵਿਚ ਵੀ ਪੰਜਾਬ ਦੀ ਝਾਕੀ ਤੀਜੇ ਸਥਾਨ 'ਤੇ ਰਹੀ ਸੀ।

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?

 

  • Guru Tegh Bahadur Ji
  • Republic Day
  • ਸ੍ਰੀ ਗੁਰੂ ਤੇਗ਼ ਬਹਾਦਰ ਜੀ
  • ਗਣਤੰਤਰ ਦਿਵਸ

...ਜਦੋਂ ਵਿਆਹ ਵਾਲੀ ਗੱਡੀ ’ਤੇ ਕਿਸਾਨੀ ਝੰਡਾ ਲਗਾ ਕੇ NRI ਲਾੜਾ-ਲਾੜੀ ਨੇ ਲਾਏ ਨਾਅਰੇ

NEXT STORY

Stories You May Like

  • religious events held
    ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗੁਰਤਾਗੱਦੀ ਦਿਵਸ ਮੌਕੇ ਕਰਵਾਏ ਗਏ ਧਾਰਮਿਕ ਸਮਾਗਮ
  • planted dedicated to birth anniversary of sri guru ravidass maharaj ji
    ਵੱਡਾ ਉਪਰਾਲਾ: ਗੁਰੂ ਰਵਿਦਾਸ ਜੀ ਦੇ ਗੁਰਪੁਰਬ ਮੌਕੇ 6,50,000 ਪੌਦੇ ਲਗਾ ਕੇ ਵਾਤਾਵਰਣ ਨੂੰ ਕੀਤਾ ਜਾਵੇਗਾ ਸ਼ੁੱਧ
  • baba sri chand ji chowk is ready in dinanagar
    ਦੀਨਾਨਗਰ ਵਿਖੇ ਬਾਬਾ ਸ੍ਰੀ ਚੰਦ ਜੀ ਚੌਕ ਹੋਇਆ ਤਿਆਰ, ਸੰਗਤ 'ਚ ਖੁਸ਼ੀ ਦੀ ਲਹਿਰ
  • ncb raids in jandiala guru
    ਜੰਡਿਆਲਾ ਗੁਰੂ 'ਚ NCB ਦੀ ਰੇਡ, ਸ਼ੱਕੀ ਵਿਅਕਤੀਆਂ ਦੇ ਘਰਾਂ 'ਚ ਕੀਤੀ ਛਾਪੇਮਾਰੀ
  • honoring bahadur singh
    ਸਿੱਖ ਹੀਰੋ ਐਵਾਰਡ-2026 ਦੌਰਾਨ ਉੱਘੇ ਸਮਾਜ ਸੇਵੀ ਬਹਾਦਰ ਸਿੰਘ ਦਾ ਸਨਮਾਨ
  • hdfc bank employees will get the facility of   work from home
    HDFC ਬੈਂਕ ਦੇ ਮੁਲਾਜ਼ਮਾਂ ਨੂੰ ਮਿਲੇਗੀ 'ਵਰਕ ਫਰਾਮ ਹੋਮ' ਦੀ ਸਹੂਲਤ, ਜਾਣੋ ਕਿਨ੍ਹਾਂ ਨੂੰ ਹੋਵੇਗਾ ਫਾਇਦਾ
  • water crisis
    ਪਾਣੀ ਦੇ ਇਕ ਟੈਂਕਰ ਦੀ ਕੀਮਤ 8 ਹਜ਼ਾਰ ! ਈਦ ਮੌਕੇ ਕਰਾਚੀ 'ਚ ਬੂੰਦ-ਬੂੰਦ ਨੂੰ ਤਰਸ ਰਹੇ ਲੋਕ
  • bibi kaulan ji public school holds annual thanksgiving ceremony
    ਗੁਰਬਾਣੀ ਦੀ ਗੂੰਜ ਤੇ ਵਿਦਿਆਰਥੀਆਂ ਦਾ ਸਨਮਾਨ: ਬੀਬੀ ਕੌਲਾਂ ਜੀ ਪਬਲਿਕ ਸਕੂਲ ਵੱਲੋਂ ਸਾਲਾਨਾ ਸ਼ੁਕਰਾਨਾ ਸਮਾਗਮ
  • railways   delay caused a lot of trouble for passengers
    ਰੇਲਵੇ ਦੀ ਲੇਟਲਤੀਫੀ ਨੇ ਮੁਸਾਫ਼ਰਾਂ ਦੇ ਛੁਡਾਏ ਪਸੀਨੇ, ਅਮਰਪਾਲੀ ਤੇ ਮਾਲਵਾ...
  • hooliganism on sodhal road
    ਸੋਢਲ ਰੋਡ 'ਤੇ ਗੁੰਡਾਗਰਦੀ: ਮਾਂ ਕਰਦੀ ਰਹੀ ਪੁੱਤ ਲਈ ਤਰਲੇ, ਹਮਲਾਵਰਾਂ ਨੇ...
  • haryana cm naib saini meets dera beas chief gurinder singh dhillon
    ਹਰਿਆਣਾ ਦੇ CM ਨਾਇਬ ਸੈਣੀ ਨੇ ਡੇਰਾ ਬਿਆਸ ਮੁਖੀ ਗੁਰਿੰਦਰ ਸਿੰਘ ਢਿੱਲੋਂ ਨਾਲ ਕੀਤੀ...
  • pregnant woman dies in horrific road accident in noormehal
    ਪੰਜਾਬ: ਪੈਦਲ ਜਾ ਰਹੀਆਂ 3 ਔਰਤਾਂ ਨੂੰ ਵਾਹਨ ਨੇ ਦਰੜਿਆ, ਗਰਭਵਤੀ ਮਹਿਲਾ ਦੀ...
  • rti activist simranjit singh funreal
    ਗੋਲ਼ੀਆਂ ਮਾਰ ਕਤਲ ਕੀਤੇ RTI ਐਕਟੀਵਿਸਟ ਸਿਮਰਨਜੀਤ ਸਿੰਘ ਦਾ ਹੋਇਆ ਅੰਤਿਮ ਸੰਸਕਾਰ
  • big weather forecast for punjab
    ਪੰਜਾਬ ਦੇ ਮੌਸਮ ਨਾਲ ਜੁੜੀ ਵੱਡੀ ਭਵਿੱਖਬਾਣੀ, ਜਾਣੋ 4 ਜੂਨ ਤੱਕ ਦੀ ਤਾਜ਼ਾ ਜਾਣਕਾਰੀ
  • uproar during excise inspector recruitment exam in jalandhar
    ਜਲੰਧਰ ਵਿੱਚ ਐਕਸਾਈਜ਼ ਇੰਸਪੈਕਟਰ ਭਰਤੀ ਪ੍ਰੀਖਿਆ ਦੌਰਾਨ ਹੋਇਆ ਹੰਗਾਮਾ
  • major in the case of firing at the house of the owner of kanda jewelers
    ਕੰਡਾ ਜਿਊਲਰਜ਼ ਦੇ ਮਾਲਕ ਦੇ ਘਰ ’ਤੇ ਹੋਈ ਫਾਇਰਿੰਗ ਦੇ ਮਾਮਲੇ 'ਚ ਵੱਡੀ ਅਪਡੇਟ,...
Trending
Ek Nazar
chandrakant patel in us

ਅਮਰੀਕਾ 'ਚ ਚੰਦਰਕਾਂਤ ਪਟੇਲ ਦਾ ਕਬੂਲਨਾਮਾ, ਯੂ ਵੀਜ਼ਾ ਘੁਟਾਲੇ ਦਾ ਦੋਸ਼ ਕੀਤਾ...

tourist bus crashes

ਸੈਲਾਨੀਆਂ ਨਾਲ ਭਰੀ ਬੱਸ ਹਾਦਸਾਗ੍ਰਸਤ, 8 ਦੀ ਮੌਤ ਤੇ 33 ਜ਼ਖਮੀ; ਤੁਰਕੀ 'ਚ ਸੋਗ...

mine collapses in china

ਚੀਨ 'ਚ ਖਾਨ ਢਹਿ ਢੇਰੀ, ਪੰਜ ਲੋਕਾਂ ਦੀ ਮੌਤ

washing machine made of cardboard

ਬਾਕਮਾਲ! ਗੱਤੇ ਤੇ ਬੋਤਲਾਂ ਨਾਲ ਬਣਾ'ਤੀ ਵਾਸ਼ਿੰਗ ਮਸ਼ੀਨ; ਨੌਜਵਾਨ ਦਾ ਟੈਲੇਂਟ ਦੇਖ...

reetha sahib mela  accident  sdrf jawan  devotees

ਰੀਠਾ ਸਾਹਿਬ ਮੇਲੇ 'ਚ ਟਲਿਆ ਵੱਡਾ ਹਾਦਸਾ, SDRF ਦੇ ਜਵਾਨਾਂ ਨੇ ਮੌਤ ਦੇ ਮੂੰਹ...

big success for israeli army

ਇਜ਼ਰਾਇਲੀ ਫੌਜ ਨੂੰ ਵੱਡੀ ਸਫਲਤਾ, ਲੇਬਨਾਨ ਦੇ ਬੋਫੋਟਰ ਕਿਲ੍ਹੇ 'ਤੇ ਕੀਤਾ ਕਬਜ਼ਾ

putin  s secret project

ਪੁਤਿਨ ਦੀ 'ਅਮਰ' ਹੋਣ ਦੀ ਤਿਆਰੀ! 120 ਸਾਲ ਜਿਊਣ ਲਈ ਸ਼ੁਰੂ ਕੀਤਾ ਕਰੋੜਾਂ ਦਾ ਗੁਪਤ...

famous actress seen begging on the streets of mumbai

ਮੁੰਬਈ ਦੀਆਂ ਸੜਕਾਂ 'ਤੇ ਭੀਖ ਮੰਗਦੀ ਦਿਸੀ ਮਸ਼ਹੂਰ ਅਦਾਕਾਰਾ, ਪਛਾਣਨਾ ਵੀ ਹੋਇਆ...

river  girl  people  drowned

ਨਦੀ 'ਚ ਡੁੱਬਦੀ ਕੁੜੀ ਨੂੰ ਬਚਾਉਣ ਪਾਣੀ 'ਚ ਉਤਰੇ 5 ਨੌਜਵਾਨ ! ਕੁੜੀ ਤਾਂ ਬਚ...

sbi  recruitment  state bank of india

SBI 'ਚ ਨਿਕਲੀ ਭਰਤੀ ! 93,000 ਤੱਕ ਮਿਲੇਗੀ ਨੌਕਰੀ, ਇੰਝ ਕਰੋ ਅਪਲਾਈ

rs 3000 for women

ਔਰਤਾਂ ਦੇ ਖਾਤਿਆਂ ’ਚ 3 ਜੂਨ ਨੂੰ ਆਉਣਗੇ 3000 ਰੁਪਏ! CM ਸ਼ੁਭੇਂਦੂ ਨੇ ਕੀਤਾ ਐਲਾਨ

ipl 2026 final rain rule rcb vs gt

ਮੀਂਹ ਕਾਰਨ ਰੱਦ ਹੋ ਗਿਆ IPL ਦਾ ਫਾਈਨਲ ਤਾਂ RCB ਜਾਂ GT 'ਚੋਂ ਕੌਣ ਬਣੇਗਾ...

dk shivakumar elected leader of the legislative party

ਕਾਂਗਰਸ ਵਿਧਾਇਕ ਦਲ ਦੇ ਨੇਤਾ ਚੁਣੇ ਗਏ DK ਸ਼ਿਵਕੁਮਾਰ, ਬਣਨਗੇ ਕਰਨਾਟਕ ਦੇ ਨਵੇਂ CM

the roof of the house collapsed due to rain

ਬਾਰਿਸ਼ ਕਾਰਨ ਡਿੱਗੀ ਘਰ ਦੀ ਛੱਤ, ਮਾਂ ਨੇ ਆਪਣੀ ਜਾਨ 'ਤੇ ਖੇਡ ਕੇ ਬੱਚਿਆਂ ਨੂੰ...

yograj singh speaks on the web series controversy

"ਮੇਰਾ ਕੀ ਕਸੂਰ, ਮੈਂ ਤਾਂ ਸਿਰਫ਼ ਡਾਇਰੈਕਟਰ ਦੀ ਲਿਖੀ ਸਕ੍ਰਿਪਟ ਪੜ੍ਹੀ": ਵੈੱਬ...

student attacks teacher with knife  video also posted on social media

ਵਿਦਿਆਰਥੀ ਵੱਲੋਂ ਅਧਿਆਪਕ 'ਤੇ ਚਾਕੂ ਹਮਲਾ! ਸੋਸ਼ਲ ਮੀਡੀਆ 'ਤੇ ਵੀ ਪਾਈ ਵੀਡੀਓ

famous actor  s mother passes away

ਮਨੋਰੰਜਨ ਇੰਡਸਟਰੀ 'ਚ ਛਾਇਆ ਮਾਤਮ, ਮਸ਼ਹੂਰ ਅਦਾਕਾਰ ਦੇ ਘਰ ਵਿਛੇ ਸੱਥਰ

a pair of snakes were seen having fun in gurdaspur after the rain

ਬਾਰਿਸ਼ ਮਗਰੋਂ ਗੁਰਦਾਸਪੁਰ 'ਚ ਨਾਗਾਂ ਦਾ ਜੋੜਾ ਮਸਤੀ ਕਰਦਾ ਆਇਆ ਨਜ਼ਰ, ਲੋਕਾਂ ਨੇ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • gangsters cannot be kept in a zoo
      ਗੈਂਗਸਟਰਾਂ ਨੂੰ ਚਿੜੀਆ ਘਰ ’ਚ ਸਜਾ ਕੇ ਨਹੀਂ ਰੱਖ ਸਕਦੇ, ਸਖ਼ਤ ਕਾਰਵਾਈ ਹੀ ਇਕੋ...
    • case registered against youth on charges of raping
      ਮੇਲੇ ਤੋਂ ਵਰਗਲਾਈ ਲੜਕੀ ਨਾਲ ਜਬਰ-ਜ਼ਨਾਹ ਦੇ ਦੋਸ਼ਾਂ ਤਹਿਤ ਨੌਜਵਾਨ ਖ਼ਿਲਾਫ਼ ਮਾਮਲਾ...
    • punjab student summer vacations
      ਪੰਜਾਬ: ਗਰਮੀ ਦੀਆਂ ਛੁੱਟੀਆਂ ਕੱਟਣ ਨਾਨਕੇ ਜਾ ਰਹੇ ਵਿਦਿਆਰਥੀ ਨਾਲ ਵਾਪਰ ਗਈ ਅਣਹੋਣੀ
    • ludhiana corporation paperless
      ਪੇਪਰਲੈੱਸ ਹੋਵੇਗਾ ਨਗਰ ਨਿਗਮ ਦਾ ਜਨਰਲ ਹਾਊਸ, ਅਫਸਰਾਂ ਨਾਲ ਕੌਂਸਲਰਾਂ ਨੂੰ ਮਿਲਣਗੇ...
    • cbse toolkit
      ਡਿਜੀਟਲ ਮੁਲਾਂਕਣ ਪ੍ਰਣਾਲੀ ’ਤੇ ਉੱਠੇ ਸਵਾਲਾਂ ਤੋਂ ਬਾਅਦ ਸੀ. ਬੀ. ਐੱਸ. ਈ. ਨੇ...
    • drug smugler arrested
      ਨਸ਼ੇ ਦੀ ਸਪਲਾਈ ਕਰਨ ਜਾ ਰਿਹਾ ਮੁਲਜ਼ਮ 5 ਕਿੱਲੋ ਚੂਰਾ ਪੋਸਤ ਸਮੇਤ ਗ੍ਰਿਫ਼ਤਾਰ
    • haryana cm naib saini meets dera beas chief gurinder singh dhillon
      ਹਰਿਆਣਾ ਦੇ CM ਨਾਇਬ ਸੈਣੀ ਨੇ ਡੇਰਾ ਬਿਆਸ ਮੁਖੀ ਗੁਰਿੰਦਰ ਸਿੰਘ ਢਿੱਲੋਂ ਨਾਲ ਕੀਤੀ...
    • big announcement punjab for june 1 traffic jam at 55 entry exit points
      ਪੰਜਾਬ 'ਚ 1 ਜੂਨ ਲਈ ਹੋਇਆ ਵੱਡਾ ਐਲਾਨ! ਖੜ੍ਹੀ ਹੋਵੇਗੀ ਵੱਡੀ ਮੁਸੀਬਤ, 55...
    • pregnant woman dies in horrific road accident in noormehal
      ਪੰਜਾਬ: ਪੈਦਲ ਜਾ ਰਹੀਆਂ 3 ਔਰਤਾਂ ਨੂੰ ਵਾਹਨ ਨੇ ਦਰੜਿਆ, ਗਰਭਵਤੀ ਮਹਿਲਾ ਦੀ...
    • punjab police arrested akali leader
      ਨਗਰ ਕੌਂਸਲ ਚੋਣਾਂ ਜਿੱਤੇ ਅਕਾਲੀ ਆਗੂ ਨੂੰ ਪੁਲਸ ਨੇ ਕੀਤਾ ਗ੍ਰਿਫ਼ਤਾਰ! ਜਾਣੋ ਪੂਰਾ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +