ਨਵੀਂ ਦਿੱਲੀ (ਭਾਸ਼ਾ) - ਇਤਿਹਾਸਕ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਸਮੇਤ ਰਾਜਧਾਨੀ ਦੇ 10 ਗੁਰਦੁਆਰਾ ਸਾਹਿਬਾਨ ਨੇ ਭਾਰਤੀ ਖੁਰਾਕ ਸੁਰੱਖਿਆ ਅਤੇ ਮਾਪਦੰਡ ਅਥਾਰਟੀ (ਐੱਫ. ਐੱਸ. ਐੱਸ. ਏ. ਆਈ.) ਵਲੋਂ ਨਿਰਧਾਰਤ ਖੁਰਾਕ ਸੁਰੱਖਿਆ ਅਤੇ ਸਾਫ-ਸਫਾਈ ਮਾਪਦੰਡਾਂ ਨੂੰ ਲਾਗੂ ਕੀਤਾ ਹੈ। ਇਹ ਪ੍ਰਗਟਾਵਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਕਰਦਿਆਂ ਕਿਹਾ ਕਿ ਐੱਫ. ਐੱਸ. ਐੱਸ. ਏ. ਆਈ. ਨੇ ਲੰਗਰ-ਪ੍ਰਸ਼ਾਦ ਬਣਾਉਣ 'ਚ ਖੁਰਾਕ ਸੁਰੱਖਿਆ ਅਤੇ ਸਾਫ-ਸਫਾਈ ਮਾਪਦੰਡਾਂ ਨੂੰ ਅਪਣਾਉਣ ਲਈ ਦੇਸ਼ ਭਰ ਦੇ ਸਾਰੇ ਧਾਰਮਿਕ ਸਥਾਨਾਂ ਨੂੰ ਉਤਸ਼ਾਹਿਤ ਕਰਨ ਵਾਸਤੇ 'ਪ੍ਰਾਜੈਕਟ ਭੋਗ' (ਬਲਿਸਫੁੱਲ ਹਾਈਜੈਨਿਕ ਆਫਰਿੰਗ ਟੂ ਗੌਡ) ਦੀ ਸ਼ੁਰੂਆਤ ਕੀਤੀ ਹੈ।
ਸਿੰਘ ਨੇ ਦਾਅਵਾ ਕੀਤਾ ਕਿ ਦਿੱਲੀ ਕਮੇਟੀ ਵਲੋਂ ਐੱਫ. ਐੱਸ. ਐੱਸ. ਏ. ਆਈ. ਦੀ ਯੋਜਨਾ ਤਹਿਤ ਕੇਂਦਰੀ ਸਿਹਤ ਮੰਤਰਾਲਾ ਵਲੋਂ ਨਿਰਧਾਰਤ ਟੀਚਿਆਂ ਨੂੰ ਪੂਰਾ ਕਰ ਲਿਆ ਗਿਆ ਹੈ ਤਾਂ ਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਸੰਗਤ ਨੂੰ ਰਾਸ਼ਟਰੀ ਰਾਜਧਾਨੀ 'ਚ 10 ਇਤਿਹਾਸਕ ਗੁਰਦੁਆਰਾ ਸਾਹਿਬਾਨ ਵਿਚ ਸਵੱਛ ਅਤੇ ਪੌਸ਼ਟਿਕ ਲੰਗਰ ਮੁਹੱਈਆ ਕਰਵਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਆਮ ਦਿਨਾਂ 'ਚ ਇਨ੍ਹਾਂ ਗੁਰੂਘਰਾਂ 'ਚ ਲਗਭਗ 1 ਲੱਖ ਸ਼ਰਧਾਲੂ ਗੁਰੂ ਕਾ ਲੰਗਰ ਛਕਦੇ ਹਨ ਅਤੇ ਐਤਵਾਰ ਜਾਂ ਕਿਸੇ ਤਿਉਹਾਰ ਦੇ ਮੌਕੇ 'ਤੇ ਇਹ ਗਿਣਤੀ ਵਧ ਕੇ ਪੰਜ ਲੱਖ ਤੋਂ ਵੱਧ ਹੋ ਜਾਂਦੀ ਹੈ।
ਟਰੌਮਾ ਵਾਰਡ 'ਚ ਦਰਜਾਚਾਰ ਕਰਮਚਾਰੀ ਡਿਊਟੀ ਤੋਂ ਗਾਇਬ, ਲੋਕ ਪ੍ਰੇਸ਼ਾਨ
NEXT STORY