ਗੁਰੂਹਰਸਹਾਏ (ਸੁਨੀਲ ਵਿੱਕੀ ਆਵਲਾ) : ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਕੌਮੀ ਇਨਸਾਫ਼ ਮੋਰਚੇ ਵੱਲੋਂ ਅੱਜ ਪੰਜਾਬ ਬੰਦ ਦੀ ਕਾਲ ਦਿੱਤੀ ਗਈ ਸੀ, ਜਿਸ ਦਾ ਅਸਰ ਗੁਰੂਹਰਸਹਾਏ ਅਤੇ ਆਸ-ਪਾਸ ਇਲਾਕੇ 'ਚ ਦੇਖਣ ਨੂੰ ਮਿਲਿਆ। ਪੂਰਾ ਸ਼ਹਿਰ ਤੇ ਫਿਰੋਜ਼ਪੁਰ-ਫਾਜ਼ਿਲਕਾ ਰੋਡ ਅਤੇ ਸ਼ਹਿਰ ਗੋਲੂ ਕਾ ਮੋੜ ਤੇ ਆਸ-ਪਾਸ ਦੇ ਇਲਾਕੇ ਪੂਰਨ ਤੌਰ 'ਤੇ ਬੰਦ ਰਹੇ। ਸ਼ਹਿਰ ਅੰਦਰ ਪੂਰਾ ਸੰਨਾਟਾ ਛਾਇਆ ਹੋਇਆ ਸੀ।
ਸ਼ਹਿਰ ਦੀ ਫ਼ਰੀਦਕੋਟ ਰੋਡ, ਸ੍ਰੀ ਮੁਕਤਸਰ ਸਾਹਿਬ ਰੋਡ, ਮੈਨ ਬਜ਼ਾਰ ਤੇ ਹੋਰ ਵੱਖ-ਵੱਖ ਬਜ਼ਾਰ ਪੂਰੀ ਤਰਾਂ ਬੰਦ ਸੀ। ਸ਼ਹਿਰ ਅੰਦਰ ਅਮਨ-ਸ਼ਾਂਤੀ ਵਾਲਾ ਮਹੌਲ ਹੈ। ਜੱਥੇਬੰਦੀਆਂ ਵੱਲੋਂ ਸਵੇਰੇ ਹੀ ਸ਼ਹਿਰ ਅੰਦਰ ਅਮਨ-ਸ਼ਾਂਤੀ ਨੂੰ ਲੈ ਕੇ ਮਾਰਚ ਕੱਢਿਆ ਗਿਆ। ਜੱਥੇਬੰਦੀਆਂ ਵੱਲੋਂ ਸਵੇਰੇ 7 ਵਜੇ ਤੋਂ ਲੈ ਕੇ ਦੁਪਿਹਰ 2 ਵਜੇ ਤੱਕ ਬੰਦ ਦੀ ਕਾਲ ਦਿੱਤੀ ਗਈ ਹੈ ਅਤੇ 7 ਘੰਟੇ ਸਾਰਾ ਪੰਜਾਬ ਬੰਦ ਰਹੇਗਾ।
ਫਿਰੋਜ਼ਪੁਰ 'ਚ ਪੰਜਾਬ ਬੰਦ ਦਾ ਵਿਆਪਕ ਅਸਰ, ਬਾਜ਼ਾਰ ਰਹੇ ਬੰਦ (ਤਸਵੀਰਾਂ)
NEXT STORY