ਮੁੰਬਈ- ਮਹਾਰਾਸ਼ਟਰ ਦੇ ਫੂਡ ਐਂਡ ਡਰੱਗ ਐਡਮਿਨੀਸਟ੍ਰੇਸ਼ਨ (FDA) ਕਮਿਸ਼ਨਰ ਤੁਕਾਰਾਮ ਮੁੰਢੇ ਨੇ ਸਿੰਥੈਟਿਕ ਦੁੱਧ ਦੇ ਕਾਲੇ ਕਾਰੋਬਾਰ ਨੂੰ ਲੈ ਕੇ ਇਕ ਵੱਡਾ ਖੁਲਾਸਾ ਕੀਤਾ ਹੈ। ਜਿਸ ਨੇ ਸਭ ਦੇ ਹੋਸ਼ ਉਡਾ ਦਿੱਤੇ ਹਨ। ਇਕ ਪੌਡਕਾਸਟ ਦੌਰਾਨ ਉਨ੍ਹਾਂ ਦੱਸਿਆ ਕਿ ਕਿਵੇਂ ਕੁਝ ਲੋਕਾਂ ਵੱਲੋਂ ਮਾਮੂਲੀ ਮੁਨਾਫ਼ੇ ਲਈ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਦੇ ਹੋਏ ਸ਼ੈਂਪੂ ਅਤੇ ਘਾਤਕ ਕੈਮੀਕਲਾਂ ਦੀ ਮਦਦ ਨਾਲ ਨਕਲੀ ਦੁੱਧ ਤਿਆਰ ਕੀਤਾ ਜਾ ਰਿਹਾ ਹੈ।
ਤੁਕਾਰਾਮ ਮੁੰਢੇ ਮੁਤਾਬਕ, ਨਕਲੀ ਦੁੱਧ ਬਣਾਉਣ ਲਈ ਸਕੀਮਡ ਮਿਲਕ ਪਾਊਡਰ, ਕੈਮੀਕਲ, ਇਮਲਸੀਫਾਇਰ, ਕਾਸਟਿਕ ਸੋਡਾ ਅਤੇ ਇੱਥੋਂ ਤੱਕ ਕਿ ਸ਼ੈਂਪੂ ਵਰਗੀਆਂ ਚੀਜ਼ਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਘੋਲ ਦੇਖਣ 'ਚ ਬਿਲਕੁਲ ਅਸਲੀ ਦੁੱਧ ਵਰਗਾ ਲੱਗਦਾ ਹੈ।
ਰਿਪੋਰਟਾਂ ਅਨੁਸਾਰ, ਇਹ ਨਕਲੀ ਦੁੱਧ ਅਸਲੀ ਦੁੱਧ ਦੇ ਮੁਕਾਬਲੇ ਬਹੁਤ ਸਸਤਾ ਪੈਂਦਾ ਹੈ। ਗਾਂ ਦੇ ਦੁੱਧ ਵਰਗਾ ਨਕਲੀ ਦੁੱਧ ਸਿਰਫ਼ 15 ਰੁਪਏ ਪ੍ਰਤੀ ਲੀਟਰ ਅਤੇ ਮੱਝ ਵਰਗਾ ਦੁੱਧ 30 ਰੁਪਏ ਪ੍ਰਤੀ ਲੀਟਰ 'ਚ ਤਿਆਰ ਹੋ ਜਾਂਦਾ ਹੈ। ਮੁਨਾਫ਼ਾਖੋਰ ਇਸ ਨੂੰ ਬਾਜ਼ਾਰ 'ਚ 40 ਤੋਂ 50 ਰੁਪਏ ਪ੍ਰਤੀ ਲੀਟਰ ਵਿਕਣ ਵਾਲੇ ਅਸਲੀ ਦੁੱਧ 'ਚ ਮਿਲਾ ਕੇ ਮੋਟੀ ਕਮਾਈ ਕਰਦੇ ਹਨ।
ਜਾਂਚ 'ਚ ਇਹ ਸਾਹਮਣੇ ਆਇਆ ਹੈ ਕਿ ਮਿਲਾਵਟ ਦਾ ਇਹ ਖੇਡ ਸਿਰਫ਼ ਇਕ ਜਗ੍ਹਾ ਨਹੀਂ ਚੱਲ ਰਿਹਾ। ਇਹ ਮਿਲਾਵਟ ਕਿਸਾਨ ਪੱਧਰ ਤੋਂ ਲੈ ਕੇ ਦੁੱਧ ਇਕੱਠਾ ਕਰਨ ਵਾਲੇ ਕੇਂਦਰਾਂ ਅਤੇ ਚਿਲਿੰਗ ਸੈਂਟਰਾਂ ਤੱਕ ਕਿਸੇ ਵੀ ਪੱਧਰ 'ਤੇ ਹੋ ਸਕਦੀ ਹੈ। ਇਸ ਤੋਂ ਬਾਅਦ ਹੀ ਇਹ ਦੁੱਧ ਡੇਅਰੀਆਂ ਤੱਕ ਪਹੁੰਚਦਾ ਹੈ, ਜਿੱਥੇ ਇਸ ਤੋਂ ਹੋਰ ਉਤਪਾਦ ਤਿਆਰ ਕੀਤੇ ਜਾਂਦੇ ਹਨ। ਮੁੰਢੇ ਨੇ ਦੱਸਿਆ ਕਿ ਇਸ ਧੰਦੇ ਨੂੰ ਰੋਕਣ ਦਾ ਸਭ ਤੋਂ ਵਧੀਆ ਤਰੀਕਾ 'ਟ੍ਰੇਸੇਬਿਲਟੀ' ਯਾਨੀ ਹਰ ਬੂੰਦ ਦੁੱਧ ਦੇ ਸੋਰਸ ਦਾ ਰਿਕਾਰਡ ਰੱਖਣਾ ਹੈ। ਹੁਣ ਇਹ ਰਿਕਾਰਡ ਰੱਖਿਆ ਜਾਵੇਗਾ ਕਿ ਦੁੱਧ ਕਿਸ ਕਿਸਾਨ ਅਤੇ ਕਿਸ ਪਸ਼ੂ ਤੋਂ ਆਇਆ ਹੈ। ਇਸ ਕੰਮ ਲਈ ਡਿਜੀਟਲ ਟੈਕਨਾਲੋਜੀ ਅਤੇ ਨੈਸ਼ਨਲ ਡਿਜੀਟਲ ਲਾਈਵਸਟੌਕ ਮਿਸ਼ਨ ਦੇ ਤਹਿਤ ਪਸ਼ੂਆਂ ਦੀ ਡਿਜੀਟਲ ਟੈਗਿੰਗ ਦੀ ਮਦਦ ਲਈ ਜਾ ਰਹੀ ਹੈ। ਜੇਕਰ ਕਿਸੇ ਪਿੰਡ 'ਚ ਪਸ਼ੂਆਂ ਦੀ ਗਿਣਤੀ ਅਤੇ ਔਸਤ ਦੁੱਧ ਉਤਪਾਦਨ ਦੇ ਰਿਕਾਰਡ ਤੋਂ ਵੱਧ ਦੁੱਧ ਮਿਲਦਾ ਹੈ, ਤਾਂ ਤੁਰੰਤ ਉਸ ਦੀ ਜਾਂਚ ਕੀਤੀ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਕੇਂਦਰ ਸਰਕਾਰ ਦਾ ਮਹਿਲਾ ਉੱਦਮੀਆਂ ਲਈ ਵੱਡਾ ਕਦਮ, ਪੇਂਡੂ ਖੇਤਰਾਂ ਵਿੱਚ ਕਾਰੋਬਾਰਾਂ ਨੂੰ ਮਿਲੇਗਾ ਹੁਲਾਰਾ
NEXT STORY