ਨਾਭਾ (ਰਾਹੁਲ)— ਪੰਜਾਬ 'ਚ ਵਰਕਰਾਂ ਨੂੰ ਇਕਜੁੱਟ ਕਰਨ ਲਈ ਅਤੇ ਸਮੱਸਿਆ ਸੁਣਨ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਨਾਭਾ ਵਿਖੇ ਵਰਕਰਾਂ ਨਾਲ ਮਿਲਣੀ ਪਹੁੰਚੇ। ਇਸ ਦੌਰਾਨ ਉਨ੍ਹਾਂ ਕਾਂਗਰਸ 'ਤੇ ਸ਼ਬਦੀ ਹਮਲਾ ਕਰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਆਪਣੇ ਜ਼ਿਲੇ ਵਿਚ ਧਰਨੇ ਪ੍ਰਦਰਸ਼ਨ ਹੋ ਰਹੇ ਹਨ ਅਤੇ ਮੁਲਾਜ਼ਮ ਵਰਗ ਉਨ੍ਹਾਂ ਤੋਂ ਦੁਖੀ ਹੈ। ਟਕਸਾਲੀਆਂ 'ਤੇ ਬੋਲਦਿਆਂ ਸੁਖਬੀਰ ਨੇ ਕਿਹਾ ਕਿ ਅੱਜ ਟਕਸਾਲੀਆਂ ਦਾ ਕੋਈ ਵਜੂਦ ਨਹੀਂ ਹੈ ਤੇ ਇਸੇ ਲਈ ਉਹ ਆਪਣੇ ਅੱਗੇ ਉਮੀਦਵਾਰ ਖੜ੍ਹੇ ਕਰ ਰਹੇ ਹਨ।
ਬਾਦਲ ਨੇ ਕਿਹਾ ਕਿ ਕੈਪਟਨ ਸਾਹਿਬ ਤਾਂ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਵੀ ਮੁਕਰ ਗਏ ਹਨ ਲੋਕ ਉਨ੍ਹਾਂ ਨੂੰ ਕਦੇ ਵੀ ਮੁਆਫ਼ ਨਹੀਂ ਕਰਨਗੇ। ਇਸ ਦੌਰਾਨ ਜਦੋਂ ਸੁਖਬੀਰ ਬਾਦਲ ਤੋਂ ਵਿਧਾਨ ਸਭਾ ਦੀ ਕਮੇਟੀ ਅੱਗੇ ਪੇਸ਼ ਹੋਣ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਮੈਨੂੰ ਇਸ ਸੰਬੰਧੀ ਕੋਈ ਮੈਸੇਜ ਨਹੀਂ ਮਿਲਿਆ ਹੈ। ਬਾਦਲ ਨੇ ਸਟੇਜ 'ਤੇ ਸੰਬੋਧਨ ਕਰਦਿਆਂ ਕਿਹਾ ਕਿ ਕੈਪਟਨ ਦੇ ਕਹੇ ਤੇ ਜੋ ਅਫ਼ਸਰ ਝੂਠੇ ਪਰਚੇ ਕਰ ਰਿਹੇ ਹਨ, ਅਕਾਲੀ ਸਰਕਾਰ ਆਉਣ 'ਤੇ ਉਨ੍ਹਾਂ ਅਫਸਰਾਂ ਨੂੰ ਬਰਖਾਸਤ ਕੀਤਾ ਜਾਵੇਗਾ। ਸੁਖਬੀਰ ਨੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ 'ਤੇ ਹਮਲਾ ਕਰਦੇ ਕਿਹਾ ਕਿ ਕੈਬਨਿਟ ਦਾ ਵਜ਼ੀਰ ਹੋ ਕੇ ਵੀ ਉਹ ਨਾਭੇ ਦਾ ਵਿਕਾਸ ਨਹੀਂ ਕਰਵਾ ਸਕੇ।
5 ਸਾਲਾਂ ਤੋਂ ਇਸ ਸਕੂਲ 'ਚ ਪੜ੍ਹ ਰਹੀ ਹੈ ਸਿਰਫ 'ਇਕ ਕੁੜੀ'
NEXT STORY