ਅਬੋਹਰ, (ਸੁਨੀਲ)— ਉਪਮੰਡਲ ਵਿਚ ਹੋਈਆਂ ਵੱਖ-ਵੱਖ ਕੁੱਟ-ਮਾਰ ਦੀਆਂ ਘਟਨਾਵਾਂ 'ਚ ਕਰੀਬ ਅੱਧਾ ਦਰਜਨ ਵਿਅਕਤੀ ਫੱਟੜ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਮਾਮਲਿਆਂ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਗਈ ਹੈ । ਜਾਣਕਾਰੀ ਮੁਤਾਬਕ ਪਿੰਡ ਕਟੈਹੜਾ ਵਾਸੀ ਰਾਮਬੀਰ ਪੁੱਤਰ ਪਾਲਾਰਾਮ ਅਤੇ ਉਸ ਦੇ ਭਰਾ ਨੰਦ ਲਾਲ ਨੇ ਦੱਸਿਆ ਕਿ ਪਿਛਲੇ ਦਿਨੀਂ ਉਨ੍ਹਾਂ ਦਾ ਗੁਆਂਢ ਦੇ ਕੁਝ ਨੌਜਵਾਨਾਂ ਨਾਲ ਝਗੜਾ ਹੋਇਆ ਸੀ। ਇਸ ਕਾਰਨ ਅੱਜ ਤੜਕੇ ਜਦ ਉਹ ਘਰ ਦੇ ਬਾਹਰ ਖੜ੍ਹੇ ਸਨ ਤਾਂ ਉਕਤ ਲੋਕਾਂ ਨੇ ਉਨ੍ਹਾਂ 'ਤੇ ਹਮਲਾ ਕਰ ਕੇ ਉਨ੍ਹਾਂ ਨੂੰ ਜ਼ਖਮੀ ਕਰ ਦਿੱਤਾ।
ਇਕ ਹੋਰ ਮਾਮਲੇ 'ਚ ਪਿੰਡ ਸੈਦਾਂਵਾਲੀ ਵਾਸੀ ਮੁਕੇਸ਼ ਪੁੱਤਰ ਗੋਪੀਰਾਮ ਸੋਖਲ ਨੇ ਦੱਸਿਆ ਕਿ ਉਹ ਆੜ੍ਹਤੀ ਦਾ ਕੰਮ ਕਰਦਾ ਹੈ। ਪਿਛਲੇ ਦਿਨੀਂ ਜਦ ਉਹ ਪਿੰਡ ਦੀ ਹੀ ਮੰਡੀ ਵਿਚ ਕਣਕ ਖਰੀਦ ਰਿਹਾ ਸੀ ਤਾਂ ਇਕ ਹੋਰ ਆੜ੍ਹਤੀ ਨੇ ਟਰੱਕ ਭਰਨ ਨੂੰ ਲੈ ਕੇ ਉਸ ਨਾਲ ਝਗੜਾ ਕਰਦੇ ਹੋਏ ਉਸ ਨੂੰ ਕੁੱਟ-ਮਾਰ ਕੇ ਜ਼ਖਮੀ ਕਰ ਦਿੱਤਾ।
ਇਸੇ ਤਰ੍ਹਾਂ ਆਨੰਦ ਨਗਰੀ ਗਲੀ ਨੰਬਰ 5 ਵਾਸੀ ਮਨੀਸ਼ਾ ਪੁੱਤਰੀ ਮਿਲਖਰਾਜ ਨੇ ਦੱਸਿਆ ਕਿ ਉਸ ਦੇ ਪਿਤਾ ਦੇ ਦੋ ਵਿਆਹ ਹੋਏ ਸੀ ਅਤੇ ਉਸ ਦੀ ਮਾਂ ਪੰਕਜ ਗੁਪਤਾ ਉਸ ਦੇ ਜਨਮ ਤੋਂ ਕੁਝ ਸਾਲਾਂ ਬਾਅਦ ਹੀ ਮਰ ਗਈ ਸੀ, ਜਦਕਿ ਉਸ ਦੇ ਪਿਤਾ ਦੀ ਪਹਿਲੀ ਪਤਨੀ ਦਰਸ਼ਨ ਕੌਰ ਵੀ ਮਰ ਚੁੱਕੀ ਹੈ ਅਤੇ ਉਸ ਦੀਆਂ ਚਾਰ ਬੱਚੀਆਂ ਹਨ। ਮਨੀਸ਼ਾ ਨੇ ਦੱਸਿਆ ਕਿ ਉਹ ਅਤੇ ਉਸ ਦਾ ਪਿਤਾ ਵੱਖ ਮਕਾਨ ਵਿਚ ਰਹਿੰਦੇ ਹਨ, ਜਦਕਿ ਉਸ ਦੀ ਮਤਰੇਈ ਮਾਂ ਦੀਆਂ ਬੱਚੀਆਂ ਉਨ੍ਹਾਂ ਦੇ ਮਕਾਨ 'ਤੇ ਕਬਜ਼ਾ ਕਰਨਾ ਚਾਹੁੰਦੀਆਂ ਹਨ। ਪਿਛਲੇ ਦਿਨ ਜਦ ਉਹ ਸਕੂਲ ਤੋਂ ਆਪਣੇ ਘਰ ਆਈ ਤਾਂ ਉਕਤ ਲੋਕਾਂ ਨੇ ਘਰ ਵਿਚ ਦਾਖਲ ਕੇ ਉਸ 'ਤੇ ਹਮਲਾ ਕਰ ਦਿੱਤਾ, ਜਦ ਉਸ ਨੂੰ ਬਚਾਉਣ ਲਈ ਉਸ ਦਾ ਪਿਤਾ ਮਿਲਖਰਾਜ ਆਇਆ ਤਾਂ ਉਨ੍ਹਾਂ ਉਸ ਨੂੰ ਵੀ ਕੁੱਟ-ਮਾਰ ਕਰ ਕੇ ਜ਼ਖਮੀ ਕਰ ਦਿੱਤਾ।
ਸਰਪੰਚ ਨੇ ਤਿੰਨ ਥਾਣਿਆਂ ਦੀ ਪੁਲਸ 'ਤੇ ਘਰ ਵਿਚ ਵੜ ਕੇ ਬਦਸਲੂਕੀ ਤੇ ਡਰਾਈਵਰ ਨਾਲ ਕੁੱਟ-ਮਾਰ ਕਰਨ ਦਾ ਲਾਇਆ ਦੋਸ਼
NEXT STORY