ਮਾਹਿਲਪੁਰ (ਰਾਮਪਾਲ ਭਾਰਦਵਾਜ)- ਬਿਸਤ ਦੋਆਬ ਵਿਚ ਇਕ ਵਿਅਕਤੀ ਵੱਲੋਂ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ ਗਈ। ਨਹਿਰ ਵਿਚ ਰੁੜੀ ਆ ਰਹੀ ਲਾਸ਼ ਵੇਖ ਕੇ ਕੋਟ ਫਤੂਹੀ ਨੇੜੇ ਲੋਕਾਂ ਨੇ ਪੁਲਸ ਨੂੰ ਸੂਚਨਾ ਦਿੱਤੀ। ਥਾਣਾ ਮਾਹਿਲਪੁਰ ਦੇ ਅਧੀਨ ਪੈਂਦੀ ਚੌਂਕੀ ਕੋਟ ਫਤੂਹੀ ਦੇ ਥਾਣੇਦਾਰ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਕੋਟ ਫਤੂਹੀ ਚੌਂਕੀ ਥਾਣੇਦਾਰ ਦੇ ਬਲਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਰਾਹਗੀਰਾਂ ਨੇ ਫੌਨ 'ਤੇ ਦੱਸਿਆ ਕਿ ਨਹਿਰ ਵਿਚ ਲਾਸ਼ ਰੁੜੀ ਆ ਰਹੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਲੋਕਾਂ ਦੀ ਮਦਦ ਨਾਲ ਲਾਸ਼ ਬਾਹਰ ਕੱਢੀ। ਮ੍ਰਿਤਕ ਦੀ ਪਛਾਣ ਦਲਵੀਰ ਸਿੰਘ (40) ਪੁੱਤਰ ਰਤਨ ਸਿੰਘ ਵਾਸੀ ਮਹਿਰੋਵਾਲ ਵਜੋਂ ਹੋਈ ਹੈ।

ਇਹ ਵੀ ਪੜ੍ਹੋ: ਪੰਜਾਬ 'ਚ 12, 13, 14 ਤੇ 15 ਤਾਰੀਖ਼ ਲਈ ਹੋਈ ਵੱਡੀ ਭਵਿੱਖਬਾਣੀ, ਇਨ੍ਹਾਂ ਜ਼ਿਲ੍ਹਿਆਂ ਦੇ ਲੋਕ ਰਹਿਣ Alert
ਉਨ੍ਹਾਂ ਦੱਸਿਆ ਕਿ ਕੁਝ ਸਮਾਂ ਪਹਿਲਾਂ ਦਲਵੀਰ ਸਿੰਘ ਠੇਕੇ ਨੇੜੇ ਘੁੰਮਦਾ ਵੇਖਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਉਸ ਦਾ ਆਪਣੀ ਪਤਨੀ ਨਾਲ ਦੋ ਸਾਲ ਤੋਂ ਤਲਾਕ ਦਾ ਕੇਸ ਚੱਲ ਰਿਹਾ ਸੀ। ਉਨ੍ਹਾਂ ਦੱਸਿਆ ਕਿ ਉਸ ਦਾ ਨੌਂ ਸਾਲ ਦਾ ਬੱਚਾ ਹੈ, ਜੋ ਆਪਣੀ ਮਾਤਾ ਕੋਲ ਪਿੰਡ ਚੌਹਾਲ ਕੋਲ ਰਹਿ ਰਿਹਾ ਹੈ। ਥਾਣਾ ਮਾਹਿਲਪੁਰ ਦੇ ਅਧੀਨ ਪੈਦੀ ਚੌਕੀ ਕੋਟ ਫਤੂਹੀ ਦੀ ਪੁਲਿਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਪ੍ਰਾਈਵੇਟ, ਸਰਕਾਰੀ ਸਕੂਲਾਂ ਤੇ ਆਂਗਣਵਾੜੀ ਕੇਂਦਰਾਂ ਲਈ ਸਖ਼ਤ ਹੁਕਮ ਜਾਰੀ, ਕਰ ਲਓ ਇਹ ਕੰਮ ਨਹੀਂ ਤਾਂ...
UK ਭੇਜਣ ਦੇ ਨਾਮ ’ਤੇ 10 ਲੱਖ ਤੋਂ ਵਧੇਰੇ ਦੀ ਕੀਤੀ ਠੱਗੀ, ਦੋ ਔਰਤਾਂ ਖ਼ਿਲਾਫ਼ ਮਾਮਲਾ ਦਰਜ
NEXT STORY