ਪਟਿਆਲਾ (ਬਲਜਿੰਦਰ) : ਅਕਾਲੀ ਦਲ ਦੇ ਨੌਜਵਾਨ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਬੀਤੇ ਦਿਨ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ. ਪੀ. ਨੂੰ ਮਿਲ ਕੇ ਪੰਜਾਬ ਵਿਧਾਨ ਸਭਾ ਦੀ ਕਾਰਜਵਿਧੀ ਅਤੇ ਕਾਰਜ ਸੰਚਾਲਨ ਨਿਯਮਾਂਵਲੀ ਦੇ ਰੂਲ-71 ਅਧੀਨ ਇਕ ਠੋਸ ਮਤਾ ਪੇਸ਼ ਕੀਤਾ। ਇਸ ਨੂੰ ਸਬਸਟੈਂਟਿਵ ਮੋਸ਼ਨ ਕਹਿੰਦੇ ਹਨ, ਜੋ ਕਿ ਮੁਲਾਜ਼ਮ ਦੇ ਮਸਲਿਆਂ ਨੂੰ ਲੈ ਕੇ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਭੁੱਲ ਜਾਓ ਸਿੱਧੀ ਕੁੰਡੀ ਪਾ ਕੇ 'ਬਿਜਲੀ ਚੋਰੀ' ਕਰਨਾ, ਇਹ ਡਿਵਾਈਸ ਸਾਹਮਣੇ ਲਿਆਵੇਗਾ ਸੱਚ
ਇਹ ਪਹਿਲੀ ਵਾਰ ਹੋਵੇਗਾ ਕਿ ਕਿਸੇ ਵਿਧਾਇਕ ਨੇ ਮੁਲਾਜ਼ਮਾਂ ਦੇ ਮਸਲਿਆਂ ਨੂੰ ਪਹਿਲ ਦਿੰਦੇ ਹੋਏ ਵਿਧਾਨ ਸਭਾ ’ਚ ਸਬਸਟੈਂਟਿਵ ਮੋਸ਼ਨ ਲੈ ਕੇ ਆਂਦਾ। ਇਸ ਤਹਿਤ ਤਨਖ਼ਾਹਾਂ, ਪੇਅ-ਕਮਿਸ਼ਨ ਅਤੇ ਭੱਤਿਆਂ ਦੇ ਬਕਾਏ ਦੇ ਨਾਲ-ਨਾਲ ਨਵੇਂ ਮੁਲਾਜ਼ਮਾਂ ’ਤੇ ਕੇਂਦਰੀ ਪੇਅ-ਸਕੇਲ ਲਾਗੂ ਕਰਨ ਅਤੇ ਰੀਸਟਰੱਕਚਰਿੰਗ ਦੇ ਨਾਂ ਹੇਠ ਵੱਡੇ ਪੱਧਰ ’ਤੇ ਅਸਾਮੀਆਂ ਨੂੰ ਖ਼ਤਮ ਕਰਨ ਦੇ ਮੁੱਦੇ ’ਤੇ ਸਰਕਾਰ ਨੂੰ ਘੇਰਿਆ ਜਾਵੇਗਾ।
ਇਹ ਵੀ ਪੜ੍ਹੋ : ਮਰਹੂਮ 'ਸਰਦੂਲ ਸਿਕੰਦਰ' ਦੇ ਹਸਪਤਾਲ ਵੱਲ 10 ਲੱਖ ਦੇ ਬਕਾਏ ਸਬੰਧੀ ਕੈਪਟਨ ਨੇ ਦਿੱਤੇ ਇਹ ਹੁਕਮ
ਹਾਲਾਂਕਿ ਹੁਣ ਵੱਖ-ਵੱਖ ਮੁੱਦਿਆਂ 'ਤੇ ਪ੍ਰਸਤਾਵ ਆਉਂਦੇ ਰਹਿੰਦੇ ਹਨ ਪਰ ਵਿਧਾਇਕ ਚੰਦੂਮਾਜਰਾ ਨੇ ਵੱਡੇ ਵਰਗ ਦੇ ਹਿੱਤਾਂ ’ਤੇ ਪਹਿਰਾ ਦਿੰਦੇ ਹੋਏ ਇਹ ਪ੍ਰਸਤਾਵ ਪੇਸ਼ ਕੀਤਾ। ਸਬਸਟੈਂਟਿਵ ਮੋਸ਼ਨ ਉਹ ਠੋਸ ਪ੍ਰਸਤਾਵ ਹੁੰਦਾ ਹੈ, ਜੋ ਕਿ ਪੰਜਾਬ ਦੀ ਵਿਧਾਨ ਸਭਾ ਦੇ ਇਕ ਫ਼ੈਸਲੇ ਦੇ ਰੂਪ ’ਚ ਮੰਨਿਆ ਜਾਂਦਾ ਹੈ। ਇਸ ਮਤੇ ’ਚ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਜਿੱਥੇ ਰੂਲ-71 ਅਧੀਨ ਇਹ ਮਤਾ ਲਿਆਂਦਾ, ਉੱਥੇ ਹੀ ਰੂਲ-77 ਅਧੀਨ ਇਸ ਮਤੇ ਨੂੰ ਆਪਣੇ ਮੁਲਾਜ਼ਮ ਪੱਖੀ ਵਿਚਾਰ ਅਤੇ ਸੁਝਾਅ ਦੇ ਕੇ ਵੋਟ ਨਾਲ ਪਾਸ ਕਰਨ ਦੀ ਬੇਨਤੀ ਵੀ ਕੀਤੀ।
ਇਹ ਵੀ ਪੜ੍ਹੋ : ਮਸ਼ਹੂਰ ਪੰਜਾਬੀ ਗਾਇਕ 'ਸਰਦੂਲ ਸਿਕੰਦਰ' ਨੇ ਦੁਨੀਆ ਨੂੰ ਕਿਹਾ ਅਲਵਿਦਾ, ਫੋਰਟਿਸ ਹਸਪਤਾਲ 'ਚ ਤੋੜਿਆ ਦਮ
ਵਿਧਾਇਕ ਚੰਦੂਮਾਜਰਾ ਦੇ ਇਸ ਮੋਸ਼ਨ ’ਤੇ ਸਰਕਾਰ ਕੀ ਫ਼ੈਸਲਾ ਲੈਂਦੀ ਹੈ, ਇਹ ਸਮਾਂ ਹੀ ਦੱਸੇਗਾ ਪਰ ਇਸ ਮੋਸ਼ਨ ਰਾਹੀਂ ਮੁਲਾਜ਼ਮਾਂ ਦੇ ਮੁੱਦਿਆਂ ਨੂੰ ਨਵੇਂ ਢੰਗ ਨਾਲ ਵਿਧਾਨ ਸਭਾ ’ਚ ਪੇਸ਼ ਕੀਤਾ ਗਿਆ ਹੈ।
ਨੋਟ : ਅਕਾਲੀ ਵਿਧਾਇਕ ਵੱਲੋਂ ਲਿਆਂਦੇ ਗਏ ਸਸਟੈਂਟਿਵ ਮੋਸ਼ਮ ਬਾਰੇ ਦਿਓ ਆਪਣੀ ਰਾਏ
ਭੁੱਲ ਜਾਓ ਸਿੱਧੀ ਕੁੰਡੀ ਪਾ ਕੇ 'ਬਿਜਲੀ ਚੋਰੀ' ਕਰਨਾ, ਇਹ ਡਿਵਾਈਸ ਸਾਹਮਣੇ ਲਿਆਵੇਗਾ ਸੱਚ
NEXT STORY