ਲੁਧਿਆਣਾ (ਰਿੰਕੂ) : ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਅਤੇ ਅਖਿਲ ਭਾਰਤੀ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਹਰੀਸ਼ ਰਾਵਤ ਪੰਜਾਬ ਕਾਂਗਰਸ ਦੇ ਇੰਚਾਰਜ ਬਣਨ ਤੋਂ ਬਾਅਦ ਅੱਜ ਪਹਿਲੀ ਵਾਰ ਲੁਧਿਆਣਾ ਆ ਰਹੇ ਹਨ। ਇੱਥੇ ਉਹ ਕਾਂਗਰਸ ਦੇ ਕਾਰਕੁਨਾਂ ਅਤੇ ਆਗੂਆਂ ਨਾਲ ਗੱਲਬਾਤ ਕਰਨਗੇ।
ਇਹ ਵੀ ਪੜ੍ਹੋ : ਪੰਜਾਬ ਦੀ 'ਸਿੱਖ ਸਿਆਸਤ' 'ਚ ਵੱਡੀ ਕਰਵਟ ਦੇ ਆਸਾਰ!, ਸਾਂਝੀ ਕਮੇਟੀ ਲਈ ਖ਼ਾਕਾ ਤਿਆਰ
ਇਸ ਸਬੰਧੀ ਜ਼ਿਲ੍ਹਾ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਬਲਾਕ ਕਾਂਗਰਸ ਦੇ ਪ੍ਰਧਾਨਾਂ ਨਾਲ ਬੈਠਕ ਕਰ ਕੇ ਉਨ੍ਹਾਂ ਦੇ ਸਵਾਗਤ ਦੀਆਂ ਤਿਆਰੀਆਂ ਸੰਬਧੀ ਵਿਚਾਰ-ਚਰਚਾ ਕੀਤੀ। ਅਸ਼ਵਨੀ ਸ਼ਰਮਾ ਨੇ ਦੱਸਿਆ ਕਿ ਹਰੀਸ਼ ਰਾਵਤ ਸੋਮਵਾਰ ਨੂੰ ਸ਼ਾਮ 4 ਵਜੇ ਫਿਰੋਜ਼ਪੁਰ ਰੋਡ ਸਥਿਤ ਸਰਕਟ ਹਾਊਸ ’ਚ ਪੁੱਜਣਗੇ, ਜਿੱਥੇ ਭਾਰੀ ਗਿਣਤੀ 'ਚ ਕਾਂਗਰਸੀ ਆਗੂ ਅਤੇ ਕਾਰਕੁਨ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਕਰਨਗੇ।
ਇਹ ਵੀ ਪੜ੍ਹੋ : ਡਰੱਗ ਰੈਕਟ 'ਚ ਸਾਬਕਾ ਸਰਪੰਚ ਦੀ ਗ੍ਰਿਫ਼ਤਾਰੀ ਮਗਰੋਂ ਭਖੀ ਸਿਆਸਤ, ਅਕਾਲੀ-ਕਾਂਗਰਸੀ ਆਹਮੋ-ਸਾਹਮਣੇ
ਉਨ੍ਹਾਂ ਦੱਸਿਆ ਕਿ ਉਹ ਕਾਰਕੁਨਾਂ ਅਤੇ ਆਗੂਆਂ ਦੇ ਰੂ-ਬ-ਰੂ ਹੋ ਕੇ ਅਗਾਮੀ ਸਿਆਸਤ ’ਤੇ ਚਰਚਾ ਕਰਨਗੇ। ਇਸ ਮੌਕੇ ਪੰਜਾਬ ਕਾਂਗਰਸ ਸਕੱਤਰ ਸੰਜੇ ਸ਼ਰਮਾ, ਬਲਾਕ ਕਾਂਗਰਸ ਪ੍ਰਧਾਨ ਵਿਪਨ ਅਰੋੜਾ, ਮਨੀਸ਼ ਸ਼ਾਹ, ਗੁਰਮੁਖ ਮਿੱਠੂ, ਜਰਨੈਲ ਸ਼ਿਮਲਾਪੁਰੀ, ਰੁਪੇਸ਼ ਜਿੰਦਲ, ਰੋਹਿਤ ਚੋਪੜਾ, ਗੁਰਪ੍ਰੀਤ ਗੋਪੀ, ਪਰਮਿੰਦਰ ਰਿੰਕੂ ਮੌਜੂਦ ਰਹੇ।
ਇਹ ਵੀ ਪੜ੍ਹੋ : ਪੈਟਰੋਲ ਪੰਪ ਨੇੜਲੇ ਗੋਦਾਮ 'ਚੋਂ 'ਪਟਾਕਿਆਂ' ਦਾ ਵੱਡਾ ਜ਼ਖ਼ੀਰਾ ਬਰਾਮਦ, ਕਈ ਸਾਲਾਂ ਤੋਂ ਚੱਲ ਰਿਹਾ ਸੀ ਧੰਦਾ
ਪੰਜਾਬ ਦੀ 'ਸਿੱਖ ਸਿਆਸਤ' 'ਚ ਵੱਡੀ ਕਰਵਟ ਦੇ ਆਸਾਰ!, ਸਾਂਝੀ ਕਮੇਟੀ ਲਈ ਖ਼ਾਕਾ ਤਿਆਰ
NEXT STORY