ਅੰਮ੍ਰਿਤਸਰ (ਸੁਮਿਤ) : ਕੇਂਦਰ ਦੇ ਖੇਤੀ ਕਾਨੂੰਨਾਂ ਖ਼ਿਲਾਫ਼ ਟਰੈਕਟਰ ਰੈਲੀ ਕੱਢਣ ਲਈ ਕਾਂਗਰਸ ਦੇ ਸਾਬਕਾ ਕੌਮੀ ਪ੍ਰਧਾਨ ਰਾਹੁਲ ਗਾਂਧੀ ਅੱਜ ਪੰਜਾਬ ਆ ਰਹੇ ਹਨ। ਉਨ੍ਹਾਂ ਦੇ ਨਾਲ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਵੀ ਮੌਜੂਦ ਰਹੇਗੀ ਅਤੇ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਦੇ ਨਾਲ-ਨਾਲ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵੀ ਰਾਹੁਲ ਦੀ ਰੈਲੀ 'ਚ ਸ਼ਾਮਲ ਹੋਣਗੇ।
ਇਹ ਵੀ ਪੜ੍ਹੋ : ਅੱਜ ਪੰਜਾਬ ਆਉਣਗੇ 'ਰਾਹੁਲ ਗਾਂਧੀ', ਖੇਤੀ ਕਾਨੂੰਨ ਖ਼ਿਲਾਫ਼ ਕੱਢਣਗੇ ਟਰੈਕਟਰ ਰੈਲੀ
ਰਾਹੁਲ ਦੀ ਰੈਲੀ ਤੋਂ ਪਹਿਲਾਂ ਹਰੀਸ਼ ਰਾਵਤ ਨੇ ਅੰਮ੍ਰਿਤਸਰ ਵਿਖੇ ਨਵਜੋਤ ਸਿੰਘ ਸਿੱਧੂ ਦੇ ਘਰ ਉਨ੍ਹਾਂ ਨਾਲ ਨਾਸ਼ਤਾ ਕੀਤਾ, ਜਿਸ ਤੋਂ ਬਾਅਦ ਦੋਵੇਂ ਰੈਲੀ ਲਈ ਮੋਗਾ ਰਵਾਨਾ ਹੋਣਗੇ।
ਦੱਸ ਦੇਈਏ ਕਿ ਹਰੀਸ਼ ਰਾਵਤ ਵੀਰਵਾਰ ਰਾਤ ਦੇਰ ਨਵਜੋਤ ਸਿੰਘ ਸਿੱਧੂ ਨੂੰ ਮਨਾਉਣ ਲਈ ਉਨ੍ਹਾਂ ਦੀ ਰਿਹਾਇਸ਼ ਵਿਖੇ ਪੁੱਜੇ ਸਨ, ਜਿੱਥੇ ਉਨ੍ਹਾਂ ਨੇ ਸਿੱਧੂ ਨੂੰ ਰਾਹੁਲ ਗਾਂਧੀ ਦੀ ਰੈਲੀ ’ਚ ਆਉਣ ਲਈ ਮਨਾ ਲਿਆ ਪਰ ਪਾਰਟੀ ’ਚ ਸਰਗਰਮ ਤੌਰ ’ਤੇ ਕੰਮ ਕਰਨ ’ਚ ਸਿੱਧੂ ਨੂੰ ਅਜੇ ਸਮਾਂ ਲਗ ਸਕਦਾ ਹੈ।
ਇਹ ਵੀ ਪੜ੍ਹੋ : ਹਮਦਰਦੀ ਬਣ ਕੇ ਦਰਿੰਦੇ ਨੇ ਖੇਡਿਆ ਜਿਸਮ ਦਾ ਗੰਦਾ ਖੇਡ, ਅਸਲ ਸੱਚ ਨੇ ਉਡਾ ਛੱਡੇ ਪੀੜਤਾ ਦੇ ਹੋਸ਼
ਹਰੀਸ਼ ਰਾਵਤ ਦਾ ਕਹਿਣਾ ਸੀ ਕਿ ਸਿੱਧੂ ਉਨ੍ਹਾਂ ਦਾ ਭਰਾ ਹੈ ਅਤੇ ਉਹ ਸਿੱਧੂ ਦੇ ਪ੍ਰਸ਼ੰਸਕ ਰਹੇ ਹਨ। ਉਨ੍ਹਾਂ ਕਿਹਾ ਸੀ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਕਿਹਾ ਹੈ ਕਿ ਸਿੱਧੂ ਮੇਰਾ ਛੋਟਾ ਭਰਾ ਹੈ।
ਇਹ ਵੀ ਪੜ੍ਹੋ : ਸੁਖ਼ਦ ਖ਼ਬਰ : 3 ਮਹੀਨਿਆਂ ਬਾਅਦ 'ਮੋਹਾਲੀ' ਵਾਸੀਆਂ ਨੂੰ ਰਾਹਤ, 'ਕੋਰੋਨਾ' ਨਾਲ ਨਹੀਂ ਹੋਈ ਕੋਈ ਮੌਤ
ਉਨ੍ਹਾਂ ਕਿਹਾ ਕਿ ਸਭ ਲੋਕ ਮਹਿਸੂਸ ਕਰਦੇ ਹਨ ਕਿ ਪਾਰਟੀ ਨੂੰ ਕਿਸਾਨਾਂ ਦੇ ਮਾਮਲੇ ’ਚ ਇਕਮੁੱਠ ਹੋ ਕੇ ਕੰਮ ਕਰਨਾ ਚਾਹੀਦਾ ਹੈ। ਹਰੀਸ਼ ਰਾਵਤ ਨੇ ਕਿਹਾ ਕਿ ਸਿੱਧੂ ਜਲਦੀ ਹੀ ਪੰਜਾਬ ’ਚ ਅਤੇ ਨਾਲ ਹੀ ਕੌਮੀ ਸਿਆਸਤ ’ਚ ਵੀ ਕੰਮ ਕਰਦੇ ਨਜ਼ਰ ਆਉਣਗੇ
ਅੱਜ ਪੰਜਾਬ ਆਉਣਗੇ 'ਰਾਹੁਲ ਗਾਂਧੀ', ਖੇਤੀ ਕਾਨੂੰਨ ਖ਼ਿਲਾਫ਼ ਕੱਢਣਗੇ ਟਰੈਕਟਰ ਰੈਲੀ
NEXT STORY