ਪੰਚਕੂਲਾ — 38 ਦਿਨਾਂ ਬਾਅਦ ਹਨੀਪ੍ਰੀਤ ਨੂੰ ਪੁਲਸ ਨੇ ਹਿਰਾਸਤ 'ਚ ਲੈ ਲਿਆ ਹੈ। ਹਨੀਪ੍ਰੀਤ ਨੂੰ ਐੱਸ.ਆਈ.ਟੀ. ਦੇ ਚੀਫ ਮੁਕੇਸ਼ ਮਲਹੋਤਰਾ ਨੇ ਪਟਿਆਲ-ਜ਼ਿਰਕਪੁਰ ਰੋਡ ਤੋਂ ਦੁਪਹਿਰ 3.00 ਵਜੇ ਗ੍ਰਿਫਤਾਰ ਕੀਤਾ ਹੈ। ਪੰਚਕੂਲਾ ਪੁਲਸ ਕਮਿਸ਼ਨਰ ਨੇ ਗ੍ਰਿਫਤਾਰੀ ਦੀ ਪੁਸ਼ਟੀ ਕਰਦੇ ਹੋਏ ਕਿਹਾ ਹੈ ਕਿ ਹਨੀਪ੍ਰੀਤ ਨੂੰ ਬੁੱਧਵਾਰ ਨੂੰ ਅਦਾਲਤ ਦੇ ਸਾਹਮਣੇ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਇਹ ਕਿਹਾ ਜਾ ਰਿਹਾ ਸੀ ਕਿ ਅੱਜ ਹਨੀਪ੍ਰੀਤ ਪੰਜਾਬ-ਹਰਿਆਣਾ ਹਾਈਕੋਰਟ 'ਚ ਅਰਜ਼ੀ ਲਗਾ ਸਕਦੀ ਹੈ ਜਾਂ ਫਿਰ ਸਰੰਡਰ ਕਰ ਸਕਦੀ ਹੈ। ਇਕ ਨਿਊਜ਼ ਚੈਨਲ 'ਚ ਆਪਣੇ ਉੱਤੇ ਲੱਗੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦੇ ਹੋਏ ਹਨੀਪ੍ਰੀਤ ਨੇ ਆਪਣੇ ਆਪ ਨੂੰ ਬੇਕਸੂਰ ਕਿਹਾ ਹੈ। ਹਨੀਪ੍ਰੀਤ ਨੇ ਇਕ ਤਰ੍ਹਾਂ ਨਾਲ ਸਰੰਡਰ ਕਰਨ ਤੋਂ ਪਹਿਲਾਂ ਆਪਣੇ ਉੱਤੇ ਲੱਗੇ ਸਾਰੇ ਦੋਸ਼ਾਂ ਨੂੰ ਝੂਠ ਕਿਹਾ ਹੈ ਅਤੇ ਸਾਰਿਆਂ ਸਾਹਮਣੇ ਆਪਣੀ ਸਫਾਈ ਦਿੱਤੀ ਹੈ।
ਕਾਂਗਰਸ ਦੀ ਸਰਕਾਰ ਬਣਾ ਕੇ ਪਛਤਾ ਰਿਹਾ ਪੰਜਾਬ : ਭਗਵੰਤ ਮਾਨ
NEXT STORY