ਲਾਲੜੂ (ਅਨਿਲ ਸ਼ਰਮਾ)- ਕੇਂਦਰ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਤੇ ਯੋਜਨਾਵਾਂ ਦੀ ਜਾਣਕਾਰੀ ਦੇਣ ਸਬੰਧੀ ਲਾਲੜੂ ਨੇੜਲੇ ਪਿੰਡ ਨਗਲਾ ਵਿਖੇ ਕੈਂਪ ਲਾਉਣ ਜਾ ਰਹੇ ਭਾਜਪਾ ਆਗੂ ਅਤੇ ਵਰਕਰਾਂ ਨੂੰ ਪੁਲਸ ਨੇ ਹਿਰਾਸਤ ਵਿਚ ਲੈ ਲਿਆ।
ਹਿਰਾਸਤ ਵਿਚ ਲਏ ਗਏ ਆਗੂਆਂ ਵਿਚ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਮੁਹਾਲੀ ਸੰਜੀਵ ਵਿਸ਼ਿਸ਼ਟ , ਸੀਨੀਅਰ ਭਾਜਪਾ ਆਗੂ ਗੁਰਦਰਸ਼ਨ ਸਿੰਘ ਸੈਣੀ , ਐਡਵੋਕੇਟ ਮੁਕੇਸ਼ ਗਾਂਧੀ, ਮਨਪ੍ਰੀਤ ਸਿੰਘ ਬਨੀ ਸੰਧੂ, ਸੰਜੀਵ ਖੰਨਾ , ਰਵਿੰਦਰ ਵੈਸ਼ਨਵ , ਸਾਬਕਾ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਰਾਣਾ ਸਾਬਕਾ ਮੰਡਲ ਪ੍ਰਧਾਨ ਰਾਜਪਾਲ ਰਾਣਾ , ਗੁਰਮੀਤ ਸਿੰਘ ਟਿਵਾਣਾ ਰਵਿੰਦਰ ਸਿੰਘ ਰਾਣਾ ਬਲਟਾਣਾ, ਮੰਡਲ ਪ੍ਰਧਾਨ ਪਵਨ ਧੀਮਾਨ ਵੀ ਸ਼ਾਮਲ ਹਨ। ਇਨ੍ਹਾਂ ਨੂੰ ਜ਼ੀਰਕਪੁਰ ਥਾਣੇ ਵਿਚ ਰੱਖਿਆ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ - ਮੋਦੀ ਸਰਕਾਰ ਦੀ ਨਵੀਂ ਸਕੀਮ 'ਚ ਆਉਣਗੇ ਪੰਜਾਬ ਦੇ 100 ਤੋਂ ਵੱਧ ਪਿੰਡ! ਪਾਰਲੀਮੈਂਟ 'ਚ ਦੱਸੇ ਵੇਰਵੇ
ਇਸੇ ਦੌਰਾਨ ਐੱਸ.ਡੀ.ਐੱਮ. ਡੇਰਾਬੱਸੀ ਅਮਿਤ ਗੁਪਤਾ ਨੇ ਕਿਹਾ ਕਿ ਕੋਈ ਵੀ ਪ੍ਰਾਈਵੇਟ ਵਿਅਕਤੀ ਮਾਨਯੋਗ ਸੁਪਰੀਮ ਕੋਰਟ ਦੇ ਹੁਕਮਾਂ ਮੁਤਾਬਕ ਕਿਸੇ ਤੋਂ ਆਧਾਰ ਕਾਰਡ ਪ੍ਰਾਪਤ ਨਹੀਂ ਕਰ ਸਕਦਾ, ਜਿਸ ਦੇ ਚਲਦੇ ਸਰਕਾਰੀ ਅਧਿਕਾਰਤ ਏਜੰਸੀ ਹੀ ਇਹ ਕੰਮ ਕਰ ਸਕਦੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ ਆਉਣ ਵਾਲੇ 4 ਦਿਨਾਂ ਦੀ Big Update, ਮੌਸਮ ਵਿਭਾਗ ਨੇ ਦਿੱਤੀ ਚਿਤਾਵਨੀ
NEXT STORY