ਲੰਡਨ– ਬ੍ਰਿਟੇਨ ਦੇ ਸਾਬਕਾ ਨੰਬਰ ਇਕ ਟੈਨਿਸ ਖਿਡਾਰੀ ਕਾਇਲ ਐਡਮੰਡ ਨੇ 30 ਸਾਲ ਦੀ ਉਮਰ ਵਿਚ ਖੇਡ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ। ਐਡਮੰਡ ਨੇ ਦੋ ਏ. ਟੀ. ਪੀ. ਖਿਤਾਬ ਜਿੱਤੇ ਤੇ 2018 ਵਿਚ ਐਂਡੀ ਮਰੇ ਤੋਂ ਬਾਅਦ ਆਸਟ੍ਰੇਲੀਆਈ ਓਪਨ ਦੇ ਸੈਮੀਫਾਈਨਲ ਵਿਚ ਪਹੁੰਚਣ ਵਾਲਾ ਸਿਰਫ ਦੂਜਾ ਬ੍ਰਿਟਿਸ਼ ਖਿਡਾਰੀ ਬਣਿਆ।
ਉਹ 79 ਸਾਲਾਂ ਵਿਚ ਪਹਿਲੀ ਵਾਰ ਡੇਵਿਸ ਕੱਪ ਜਿੱਤਣ ਵਾਲੀ ਬ੍ਰਿਟਿਸ਼ ਟੀਮ ਦਾ ਹਿੱਸਾ ਸੀ ਤੇ ਉਸ ਨੇ 2016 ਵਿਚ ਓਲੰਪਿਕ ਖੇਡਾਂ ਵਿਚ ਵੀ ਆਪਣੇ ਦੇਸ਼ ਦੀ ਪ੍ਰਤੀਨਿਧਤਾ ਕੀਤੀ ਸੀ। ਉਹ ਆਪਣੇ ਕਰੀਅਰ ਦੌਰਾਨ ਗੋਡੇ ਦੀ ਸੱਟ ਤੋਂ ਪ੍ਰੇਸ਼ਾਨ ਰਿਹਾ, ਜਿਸ ਦੇ ਲਈ ਉਸ ਨੂੰ ਤਿੰਨ ਆਪ੍ਰੇਸ਼ਨ ਕਰਵਾਉਣੇ ਪਏ।
ਇਗਾ ਸਵਿਯਾਤੇਕ ਬਣੀ ਸਿਨਸਿਨਾਟੀ ਓਪਨ ਦੀ ਚੈਂਪੀਅਨ
NEXT STORY