ਸ੍ਰੀ ਅਨੰਦਪੁਰ ਸਾਹਿਬ (ਦਲਜੀਤ ਸਿੰਘ)-ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਸ੍ਰੀ ਅਨੰਦਪੁਰ ਸਾਹਿਬ ਦੇ ਵਿਕਾਸ ਪ੍ਰੋਜੈਕਟਾਂ ਵਿੱਚ ਅਣਗਹਿਲੀ ਅਤੇ ਲਾਪਰਵਾਹੀ ਵਰਤਣ ਵਾਲੇ ਠੇਕੇਦਾਰ 'ਤੇ ਸਖ਼ਤ ਨੋਟਿਸ ਲੈਂਦੇ ਹੋਏ ਏਜੰਸੀ ਦੇ ਸਾਰੇ ਠੇਕੇ ਰੱਦ ਕਰਵਾ ਦਿਤੇ ਹਨ। ਜਿਸ ਵਿਚ ਤਕਰੀਬਨ 2-3 ਸਾਲ ਤੋਂ ਕਈਂ ਕੰਮ ਬੰਦ ਪਏ ਹੋਏ ਸਨ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ 'ਤੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਜਦੋਂ ਆਪ ਹੋਲਾ-ਮਹੱਲਾ ਤੋਂ ਪਹਿਲਾ ਇਨਾ ਕੰਮਾਂ ਦੇ ਹਾਲਾਤ ਦਾ ਜਾਇਜਾ ਲਿਆ ਤਾਂ ਉਹ ਇਹ ਸਬ ਵੇਖ ਕੇ ਨਾਰਾਜ਼ ਅਤੇ ਹੈਰਾਨ ਹੋਏ ਕਿ ਕਿਵੇਂ ਲਾਪਰਵਾਹੀ ਕਾਰਨ ਕਰੋੜਾਂ ਰੁਪਏ ਦੇ ਕੰਮ ਅੱਜ ਅਧੂਰੇ ਲਟਕੇ ਹੋਏ ਹਨ।
ਮੌਕੇ 'ਤੇ ਹੀ ਸਖ਼ਤ ਤਾੜਨਾ ਕਰਦੇ ਹੋਏ ਹਰਜੋਤ ਬੈਂਸ ਨੇ ਸ੍ਰੀ ਅਨੰਦਪੁਰ ਸਾਹਿਬ ਦੇ ਵਿਕਾਸ ਦੇ ਕੰਮਾਂ ਦੇ ਪੁਰਾਣੇ ਠੇਕੇ ਰੱਦ ਕਰ ਕੇ ਨਵੇਂ ਸਿਰੇ ਤੋਂ ਕੰਮ ਮੁਕੰਮਲ ਕਰਵਾਉਣ ਲਈ ਨਿਰਦੇਸ਼ ਦਿੱਤੇ ਸਨ, ਜਿਸ ਵਿਚ ਕਿਲ੍ਹਾਂ ਫਤਿਹਗੜ੍ਹ ਸਾਹਿਬ, ਗੁਰਦੁਆਰਾ ਸੀਸ ਗੰਜ ਸਾਹਿਬ ਨੜੇ ਸੜਕ ਅਤੇ ਪਾਰਕ ਦੇ ਸੁੰਦਰੀਕਰਨ, ਟਾਇਲਟ ਬਲਾਕ ਅਤੇ ਹੋਰ ਰਹਿੰਦੇ ਵਿਕਾਸ ਕੰਮਾਂ ਨੂੰ ਜਲਦੀ ਮੁਕੰਮਲ ਕਰਨ ਲਈ ਸੈਰ ਸਪਾਟਾ ਵਿਭਾਗ ਵੱਲੋਂ ਟੈਂਡਰ ਦੀ ਨਵੀ ਪ੍ਰਕਿਰਿਆ ਸੁਰੂ ਕਰਵਾਈ। ਇਸ ਨਾਲ ਕੈਬਨਿਟ ਮੰਤਰੀ ਦੇ ਯਤਨਾਂ ਨਾਲ ਵਿਕਾਸ ਕਾਰਜਾਂ ਦੀ ਗਤੀ ਨੂੰ ਜਲਦੀ ਹੀ ਰਫ਼ਤਾਰ ਮਿਲੇਗੀ, ਇਸ ਤੋ ਪਹਿਲਾ ਸੈਰ ਸਪਾਟਾਂ ਵਿਭਾਗ ਵੱਲੋਂ ਸ਼ਹਿਰ ਵਿਚ ਪੰਜ ਪਿਆਰਾ ਪਾਰਕ, ਭਾਈ ਜੈਤਾ ਜੀ ਯਾਦਗਾਰ, ਯਾਤਰੀ ਸੂਚਨਾ ਕੇਂਦਰ, ਨੇਚਰ ਪਾਰਕ, ਮਾਤਾ ਸ੍ਰੀ ਨੈਣਾ ਦੇਵੀ ਸੜਕ ਦਾ ਸੁੰਦਰੀਕਰਨ, ਕਚਹਿਰੀ ਰੋਡ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਪਾਰਕਿੰਗ, ਟਾਇਲਟ ਬਲਾਕ, ਚੀਮਾ ਪਾਰਕ, ਸੀਤਲਾ ਮਾਤਾ ਮੰਦਿਰ, ਸ਼ਨੀਦੇਵ ਮੰਦਿਰ, ਸੋਲਰ ਲਾਈਟਾ, ਸਵਾਗਤੀ ਗੇਟਾ ਦਾ ਸੁੰਦਰੀਕਰਨ ਆਦਿ ਦੇ ਕਰੋੜਾਂ ਰੁਪਏ ਦੇ ਵਿਕਾਸ ਦੇ ਕੰਮ ਲਗਭਗ ਮੁਕੰਮਲ ਹੋਣ ਨੇੜੇ ਹਨ, ਜਦਕਿ ਬਕਾਇਆ ਰਹਿੰਦੇ ਪ੍ਰਾਜੈਕਟ ਅਣਗਹਿਲੀ ਕਰਕੇ ਪਿਛਲੇ ਕਈ ਸਾਲਾ ਤੋਂ ਵਿਚਕਾਰ ਹੀ ਲਟਕੇ ਹੋਏ ਸਨ, ਜਿਨ੍ਹਾਂ ਨੂੰ ਤੁਰੰਤ ਮੁਕੰਮਲ ਕਰਵਾਉਣ ਲਈ ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਚਾਰਾਜੋਈ ਸੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਜਲੰਧਰ ਵਿਖੇ ਰੋਡ ਸ਼ੋਅ 'ਚ CM ਕੇਜਰੀਵਾਲ ਬੋਲੇ, 60 ਸਾਲ ਤੁਸੀਂ ਕਾਂਗਰਸ ਨੂੰ ਦਿੱਤੇ, ਹੁਣ 11 ਮਹੀਨੇ ਸਾਨੂੰ ਦਿਓ
ਸੈਰ ਸਪਾਟਾ ਵਿਭਾਗ ਦੇ ਕਾਰਜਕਾਰੀ ਇੰਜੀਨਿਅਰ ਪ੍ਰੇਮ ਚੰਦ ਨੇ ਦੱਸਿਆ ਕਿ ਗੁਰਦੁਅਰਾ ਸੀਸ ਗੰਜ ਸਾਹਿਬ ਦੇ ਨੇੜੇ ਪਾਰਕ, ਦੀਵਾਰ ਦੀ ਫਸਾੜ, ਦੋਨੋ ਟਾਇਲਟ ਬਲਾਕ ਦੇ ਅਧੂਰੇ ਪਏ ਕੰਮਾਂ ਨੂੰ ਮੁਕੰਮਲ ਕਰਵਾਉਣ ਲਈ ਇਸ ਦੀ ਨਵੀ ਟੈਂਡਰ ਪ੍ਰਕਿਰਿਆ ਸੁਰੂ ਹੋ ਚੁੱਕੀ ਹੈ। ਉਨ੍ਹਾਂ ਨੇ ਦੱਸਿਆ ਕਿ ਗੁਰਦੁਆਰਾ ਸੀਸ਼ ਗੰਜ ਸਾਹਿਬ ਨੇੜੇ ਟਾਇਲਟ ਬਲਾਕ ਅਤੇ ਕਿਲ੍ਹਾ ਫਤਿਹਗੜ ਸਾਹਿਬ ਨੇੜੇ ਟਾਇਲਟ ਬਲਾਕ ਜਲਦੀ ਮੁਕੰਮਲ ਕਰਕੇ ਲੋਕਾਂ ਲਈ ਖੋਲੇ ਜਾਣਗੇ। ਇਸ ਦੇ ਲਈ ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਪੰਜਾਬ ਵੱਲੋਂ ਪਹਿਲਾਂ ਹੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਸਕੱਤਰ ਸੈਰ ਸਪਾਟਾ ਗੁਰਕਿਰਤ ਕ੍ਰਿਪਾਲ ਸਿੰਘ ਆਈ. ਏ. ਐੱਸ. ਅਤੇ ਡਾਇਰੈਕਟਰ ਅਮ੍ਰਿਤ ਸਿੰਘ ਆਈ. ਏ. ਐੱਸ. ਨਿਰੰਤਰ ਇਨ੍ਹਾਂ ਪ੍ਰਾਜੈਕਟਾਂ ਨੂੰ ਮੁਕੰਮਲ ਕਰਨ ਦੀ ਪ੍ਰਕਿਰਿਆਂ ਦੀ ਨਿਗਰਾਨੀ ਕਰ ਰਹੇ ਹਨ।
ਉਨ੍ਹਾਂ ਨੇ ਦੱਸਿਆ ਕਿ ਸਾਲ 2020 ਵਿਚ ਇਹ ਪ੍ਰਾਜੈਕਟ ਜਿਸ ਕੰਟਰਕਸ਼ਨ ਕੰਪਨੀ ਨੂੰ ਅਲਾਟ ਹੋਏ ਸਨ, ਉਸ ਵੱਲੋਂ ਕੰਮ ਨੂੰ ਮੁਕੰਮਲ ਕਰਨ ਵਿਚ ਦੇਰੀ ਕਾਰਨ ਸੈਰ ਸਪਾਟਾ ਵਿਭਾਗ ਵੱਲੋਂ ਕੰਪਨੀ ਨੂੰ ਪੈਨੇਲਟੀ ਲਾਈ ਗਈ ਅਤੇ ਫਰਵਰੀ 2023 ਵਿੱਚ ਉਸ ਕੰਪਨੀ ਨਾਲ ਰੂਲਾ ਮੁਤਾਬਿਕ ਅਗਰੀਮੈਂਟ ਟਰਮੀਨੇਟ ਕਰ ਦਿੱਤਾ ਗਿਆ, ਹੁਣ ਹਲਕਾ ਵਿਧਾਇਕ ਅਤੇ ਕੈਬਨਿਟ ਮੰਤਰੀ ਹਰਜੋਤ ਬੈਂਸ ਦੇ ਯਤਨਾ ਨਾਲ ਸੈਰ ਸਪਾਟਾ ਵਿਭਾਗ ਨੇ ਇਹ ਅਧੂਰੇ ਕੰਮ ਮੁਕੰਮਲ ਕਰਨ ਲਈ ਨਵੇਂ ਸਿਰੇ ਤੋਂ ਟੈਂਡਰ ਪ੍ਰਕਿਰਿਆ ਸੁਰੂ ਕਰਕੇ ਇਹ ਵਿਕਾਸ ਦੇ ਬਕਾਇਆ ਕੰਮ ਮੁਕੰਮਲ ਕਰਵਾਉਣ ਦੀ ਚਾਰਾਜੋਈ ਸ਼ੁਰੂ ਕਰ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਵੱਲੋਂ ਆਪਣੇ ਵਿਧਾਨ ਸਭਾ ਹਲਕੇ ਵਿੱਚ ਰੁਕੇ ਹੋਏ ਵਿਕਾਸ ਦੇ ਕੰਮਾਂ ਨੂੰ ਮੁਕੰਮਲ ਕਰਵਾਉਣ ਲਈ ਨਿਰੰਤਰ ਵੱਖ ਵੱਖ ਵਿਭਾਗਾ ਨਾਲ ਤਾਲਮੇਲ ਕਰਕੇ ਇਨ੍ਹਾਂ ਕੰਮਾਂ ਦੇ ਅੜਿੱਕੇ ਦੂਰ ਕਰ ਰਹੇ ਹਨ। ਉਨ੍ਹਾਂ ਦੇ ਯਤਨਾਂ ਨੂੰ ਬੂਰ ਪੈ ਰਿਹਾ ਹੈ। ਇਸ ਇਲਾਕੇ ਦੇ ਲੋਕਾਂ ਨੇ ਕੈਬਨਿਟ ਮੰਤਰੀ ਦੇ ਧਿਆਨ ਵਿਚ ਲਿਆਂਦਾ ਸੀ ਕਿ ਸੈਰ ਸਪਾਟਾ ਵਿਭਾਗ ਦੇ ਬਹੁਤੇ ਪ੍ਰਾਜੈਕਟ ਤਾਂ ਹੀ ਢੰਗ ਨਾਲ ਚੱਲ ਰਹੇ ਹਨ, ਉਨ੍ਹਾਂ ਦੀ ਰਫ਼ਤਾਰ ਵੀ ਠੀਕ ਹੈ, ਪਰ ਉਪਰੋਕਤ ਪ੍ਰਾਜੈਕਟ ਸਾਲਾ ਤੋਂ ਬੰਦ ਪਿਆ ਹੈ। ਰੁਕੇ ਹੋਏ ਹਨ, ਜਿਸ ਨਾਲ ਸਥਾਨਕ ਨਗਰ ਵਾਸੀਆਂ ਤੋਂ ਇਲਾਵਾ ਗੁਰੂ ਨਗਰੀ ਆਉਣ ਵਾਲੇ ਸ਼ਰਧਾਲੂਆਂ ਦੀਆਂ ਭਾਵਨਾਵਾ ਵੀ ਆਹਤ ਹੋ ਰਹੀਆਂ ਹਨ।
ਇਹ ਵੀ ਪੜ੍ਹੋ : ਰੋਡ ਸ਼ੋਅ ਦੌਰਾਨ ਬੋਲੇ CM ਭਗਵੰਤ ਮਾਨ, ਕਿਹਾ-ਜਲੰਧਰ ਨੂੰ 'ਮੁੰਦਰੀ' ਦੇ ਨਗ ਵਾਂਗ ਚਮਕਾਵਾਂਗੇ
ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਹਰਮਿੰਦਰ ਸਿੰਘ ਢਾਹੇ, ਵਪਾਰ ਮੰਡਲ ਪ੍ਰਧਾਨ ਜਸਵੀਰ ਸਿੰਘ ਅਰੋੜਾ, ਦੀਪਕ ਸੋਨੀ, ਬਲਾਕ ਪ੍ਰਧਾਨ ਦਵਿੰਦਰ ਸਿੰਘ, ਜਸਪ੍ਰੀਤ ਜੇ. ਪੀ, ਹਰਤੇਗਵੀਰ ਤੇਗੀ, ਅਨੂਪ ਸਿੰਘ ਨੇ ਹਲਕਾ ਵਿਧਾਇਕ ਅਤੇ ਕੈਬਨਿਟ ਮੰਤਰੀ ਹਰਜੋਤ ਬੈਂਸ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਸੈਰ ਸਪਾਟਾ ਵਿਭਾਗ ਦੇ ਲਟਕੇ ਹੋਏ ਸਾਰੇ ਬਕਾਇਆ ਕੰਮਾਂ ਦਾ ਸਖਤ ਨੋਟਿਸ ਲਿਆ ਹੈ, ਸਖ਼ਤ ਐਕਸ਼ਨ ਕਰਦੇ ਹੋਏ ਸਾਰੇ ਬਕਾਇਆ ਕੰਮਾਂ ਦੇ ਠੇਕੇ ਖ਼ਤਮ ਕਰਵਾਏ ਹਨ। ਉਨ੍ਹਾਂ ਨੇ ਬੇਲੋੜੀ ਦੇਰੀ ਕਰਕੇ ਗੁਰੂ ਨਗਰੀ ਦੇ ਵਿਕਾਸ ਕਾਰਜਾਂ ਵਿਚ ਖੜੋਤ ਲਿਆਉਣ ਵਾਲਿਆਂ 'ਤੇ ਸਖ਼ਤ ਕਾਰਵਾਈ ਕਰਦੇ ਹੋਏ ਲਟਕੇ ਕੰਮ ਰੱਦ ਕਰਵਾ ਦਿੱਤੇ ਹਨ ਅਤੇ ਨਵੇਂ ਸਿਰ ਤੋਂ ਟੈਂਡਰ ਪ੍ਰਕਿਰਿਆ ਸ਼ੁਰੂ ਕਰਵਾ ਦਿੱਤੀ ਹੈ, ਜਿਸ ਨਾਲ ਹੁਣ ਗੁਰੂ ਨਗਰੀ ਦੇ ਸੁੰਦਰੀਕਰਨ ਪ੍ਰਾਜੈਕਟ ਜਲਦੀ ਮੁਕੰਮਲ ਹੋਣਗੇ।
ਇਹ ਵੀ ਪੜ੍ਹੋ : ਨਡਾਲਾ 'ਚ ਵੱਡੀ ਵਾਰਦਾਤ, 2 ਨਕਾਬਪੋਸ਼ ਲੁਟੇਰਿਆਂ ਨੇ ਜਿਊਲਰ ਤੋਂ ਲੁੱਟੀ 35 ਲੱਖ ਰੁਪਏ ਦੀ ਨਕਦੀ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ
ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੀਆਂ ਅਦਾਲਤਾਂ 'ਚ 13 ਮਈ ਨੂੰ ਲੱਗੇਗੀ ਕੌਮੀ ਲੋਕ ਅਦਾਲਤ
NEXT STORY