ਲੁਧਿਆਣਾ (ਨਰਿੰਦਰ) : ਪੰਜਾਬ ਦੇ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਸ਼ਹੀਦ ਸੁਖਦੇਵ ਥਾਪਰ ਦੇ ਜਨਮ ਦਿਹਾੜੇ ਮੌਕੇ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਇੱਥੇ ਪਹੁੰਚੇ। ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਪੁਲਸ ਦੀ ਇੰਟੈਲੀਜੈਂਸ ਦੇ ਚੱਲਦਿਆਂ ਹੀ ਹਰਿਆਣਾ 'ਚ ਅੱਤਵਾਦੀਆਂ ਦੀ ਗ੍ਰਿਫ਼ਤਾਰੀ ਹੋਈ ਹੈ। ਹਰਜੋਤ ਬੈਂਸ ਨੇ ਵੱਡਾ ਬਿਆਨ ਦਿੰਦਿਆਂ ਕਿਹਾ ਕਿ ਪੰਜਾਬ 'ਚ ਡਰੋਨ ਜ਼ਰੀਏ ਆਉਣ ਵਾਲੇ ਨਸ਼ੇ ਅਤੇ ਹਥਿਆਰਾਂ ਲਈ ਬੀ. ਐੱਸ. ਐੱਫ. ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਜ਼ਿੰਮੇਵਾਰ ਹਨ ਕਿਉਂਕਿ ਅੰਤਰਰਾਸ਼ਟਰੀ ਸਰਹੱਦ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਕੇਂਦਰ ਦੀ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਬਿਜਲੀ ਦੀ ਕਿੱਲਤ 'ਤੇ ਨਵਾਂ ਫ਼ਰਮਾਨ ਜਾਰੀ, ਹੁਣ ਹਫ਼ਤਾਵਾਰੀ ਸ਼ਡਿਊਲ ਤਹਿਤ ਬੰਦ ਹੋਵੇਗੀ ਇੰਡਸਟਰੀ
ਇਸ ਦੌਰਾਨ ਉਨ੍ਹਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੌਰਾਨ ਜੇਲ੍ਹਾਂ 'ਚ ਕੀਤੀ ਗਈ ਸਖ਼ਤੀ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਜੇਲ੍ਹਾਂ 'ਚ ਵੀ. ਆਈ. ਪੀ. ਬੈਰਕਾਂ ਦੀ ਵਿਵਸਥਾ ਖ਼ਤਮ ਕਰ ਦਿੱਤੀ ਗਈ ਹੈ ਅਤੇ ਉੱਥੇ ਪ੍ਰਸ਼ਾਸਨਿਕ ਬਲਾਕ ਬਣਨਗੇ। ਉਨ੍ਹਾਂ ਨੇ ਮਾਫ਼ੀਆ ਨੂੰ ਲੈ ਕੇ ਕੀਤੀ ਗਈ ਕਾਰਵਾਈ ਦਾ ਜ਼ਿਕਰ ਵੀ ਕੀਤਾ। ਉਨ੍ਹਾਂ ਕਿਹਾ ਕਿ 'ਆਪ' ਸਰਕਾਰ ਦੀ ਇਹ ਕੋਸ਼ਿਸ਼ ਹੈ ਕਿ ਰੇਤਾ ਪੂਰੇ ਪਾਰਦਰਸ਼ੀ ਢੰਗ ਨਾਲ ਲੋਕਾਂ ਦੇ ਘਰ ਤੱਕ ਪਹੁੰਚੇ।
ਇਹ ਵੀ ਪੜ੍ਹੋ : ਪੰਜਾਬ 'ਚ ਅੱਤ ਦੀ ਗਰਮੀ ਨਾਲ ਝੁਲਸ ਰਹੇ ਲੋਕਾਂ ਲਈ ਚੰਗੀ ਖ਼ਬਰ, ਆਉਣ ਵਾਲੇ ਦਿਨਾਂ 'ਚ ਪੈ ਸਕਦੇ ਮੀਂਹ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਲੁਧਿਆਣਾ ’ਚ ਬੁੱਢੇ ਨਾਲੇ ਦੇ ਸਿਰ ’ਤੇ ਹੀ ਚੱਲ ਰਹੇ ਹਨ ਪੰਜਾਬ ਦੇ ਹਸਪਤਾਲ : ਸੰਜੀਵ ਅਰੋੜਾ
NEXT STORY