ਤਰਨਤਾਰਨ (ਰਮਨ)- ਤਰਨਤਾਰਨ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਦਾ ਨਤੀਜੇ 'ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਨੇ ਵੱਡੀ ਲੀਡ 42649 ਨਾਲ ਜਿੱਤ ਦਰਜ ਕੀਤੀ ਹੈ। ਵੋਟਾਂ ਦੀ ਗਿਣਤੀ ਦੀ ਪ੍ਰਕ੍ਰਿਆ ਸੰਪੰਨ ਹੋਣ ਮਗਰੋਂ ਹਰਮੀਤ ਸਿੰਘ ਸੰਧੂ ਨੇ ਜ਼ਿਲ੍ਹਾ ਚੋਣ ਅਫ਼ਸਰ ਤੋਂ ਜਿੱਤ ਦਾ ਸਰਟੀਫਿਕੇਟ ਹਾਸਲ ਕੀਤਾ।
ਇਹ ਵੀ ਪੜ੍ਹੋ- ਕੌਣ ਹਨ ਤਰਨਤਾਰਨ ਜ਼ਿਮਨੀ ਚੋਣ ਜਿੱਤਣ ਵਾਲੇ ਹਰਮੀਤ ਸਿੰਘ ਸੰਧੂ, ਜਾਣੋ ਕੀ ਹੈ ਪਿਛੋਕੜ
ਦੱਸ ਦੇਈਏ ਕਿ ਦੂਜੇ ਨੰਬਰ 'ਤੇ ਅਕਾਲੀ ਦਲ ਦੀ ਉਮੀਦਵਾਰ ਸੁਖਵਿੰਦਰ ਕੌਰ ਰੰਧਾਵਾ ਰਹੀ, ਜਿਨ੍ਹਾਂ ਨੇ 30558 ਵੋਟਾਂ ਹਾਸਲ ਕਰਕੇ ਮੁਕਾਬਲੇ ਵਿੱਚ ਆਪਣੀ ਪੋਜ਼ੀਸ਼ਨ ਬਣਾਈ ਰੱਖੀ। ਤੀਜੇ ਨੰਬਰ 'ਤੇ ਵਾਰਸ ਪੰਜਾਬ ਦੇ (ਆਜ਼ਾਦ ਉਮੀਦਵਾਰ) ਮਨਦੀਪ ਸਿੰਘ ਨੂੰ 19620 ਵੋਟਾਂ ਮਿਲੀਆਂ, ਜਦਕਿ ਚੌਥੇ ਨੰਬਰ 'ਤੇ ਕਾਂਗਰਸ ਦੇ ਉਮੀਦਵਾਰ ਕਰਨਵੀਰ ਸਿੰਘ ਬੁਰਜ ਰਹੇ, ਜਿਨ੍ਹਾਂ ਨੂੰ 15078 ਵੋਟਾਂ ਹੀ ਹਾਸਲ ਹੋ ਸਕੀਆਂ। ਪੰਜਵੇਂ ਨੰਬਰ 'ਤੇ ਹਰਜੀਤ ਸਿੰਘ ਸੰਧੂ ਮਹਿਜ਼ 6239 ਵੋਟਾਂ ਹੀ ਹਾਸਲ ਕਰ ਸਕੇ। ਦੱਸ ਦੇਈਏ ਕਿ ਕੁੱਲ 16 ਰਾਊਂਡਾਂ 'ਚ ਵੋਟਾਂ ਦੀ ਗਿਣਤੀ ਮੁਕੰਮਲ ਕੀਤੀ ਗਈ।
ਇਹ ਵੀ ਪੜ੍ਹੋ- ਤਰਨਤਾਰਨ ਜ਼ਿਮਨੀ ਚੋਣ 'ਚ 'ਆਪ' ਦੇ ਹਰਮੀਤ ਸੰਧੂ 12091 ਵੋਟਾਂ ਦੇ ਵੱਡੇ ਫਰਕ ਨਾਲ ਜਿੱਤੇ
'ਆਪ' ਦੀ ਸ਼ਾਨਦਾਰ ਜਿੱਤ ਤਾਂ ਅਕਾਲੀ ਦਲ ਦਾ Come Back, ਕਾਂਗਰਸ ਦੇ ਹਾਲ ਨੇ ਕੀਤਾ ਹੈਰਾਨ
NEXT STORY