ਤਰਨ ਤਾਰਨ (ਰਮਨ)- ਤਰਨ ਤਾਰਨ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਦੀ ਗਿਣਤੀ ਦੌਰਾਨ ਲਗਾਤਾਰ ਰੁਝਾਨ ਆ ਰਹੇ ਹਨ। ਦੱਸ ਦੇਈਏ ਕਿ ਪਹਿਲੇ ਤਿੰਨ ਰੁਝਾਨਾਂ 'ਚ ਅਕਾਲੀ ਦਲ ਦੀ ਉਮੀਦਵਾਰ ਸੁਖਵਿੰਦਰ ਕੌਰ ਰੰਧਾਵਾ ਪਹਿਲੇ ਨੰਬਰ 'ਤੇ ਰਹੇ ਹਨ, ਪਰ ਚੌਥੇ ਰੁਝਾਨ 'ਚ ਬਾਜ਼ੀ ਪਲਟ ਗਈ ਅਤੇ ਪਹਿਲੇ ਨੰਬਰ 'ਚੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਪਹਿਲੇ ਸਥਾਨ 'ਤੇ ਆ ਗਏ ਹਨ । ਹੁਣ ਤੱਕ 16 ਰੁਝਾਨ 'ਚੋਂ 10 ਰੁਝਾਨ ਜਨਤਕ ਹੋ ਚੁੱਕੇ ਹਨ ਅਤੇ 'ਆਪ' ਉਮੀਦਵਾਰ ਹਰਮੀਤ ਸਿੰਘ ਸੰਧੂ ਨੇ ਲਗਾਤਾਰ ਲੀਡ ਬਣਾਈ ਹੋਈ ਹੈ । ਹਾਲਾਂਕਿ ਅੰਕੜੇ ਅਜੇ ਬਾਕੀ ਹਨ, ਅਗਲੇ 6 ਰਾਊਂਡਾਂ ਵਿੱਚ ਤਸਵੀਰ ਹੋਰ ਸਪੱਸ਼ਟ ਹੋਵੇਗੀ ਕਿ ਹਲਕੇ ਦੀ ਕਮਾਨ ਕਿਸ ਪਾਸੇ ਜਾ ਸਕਦੀ ਹੈ।
ਪਹਿਲਾ ਰੁਝਾਨ ਦੇ ਨਤੀਜੇ
ਅਕਾਲੀ ਦਲ- 2910
ਆਮ ਆਦਮੀ ਪਾਰਟੀ- 2285
ਕਾਂਗਰਸ-1379
ਵਾਰਸ ਪੰਜਾਬ ਦੇ-1005
ਭਾਜਪਾ- 282
ਦੂਜਾ ਰੁਝਾਨ ਦੇ ਨਤੀਜੇ
ਅਕਾਲੀ ਦਲ- 5843
ਆਮ ਆਦਮੀ ਪਾਰਟੀ- 4363
ਕਾਂਗਰਸ-2955
ਵਾਰਸ ਪੰਜਾਬ ਦੇ-1889
ਭਾਜਪਾ- 282
ਤੀਜੇ ਰੁਝਾਨ ਦੇ ਨਤੀਜੇ
ਅਕਾਲੀ ਦਲ- 7348
ਆਮ ਆਦਮੀ ਪਾਰਟੀ- 6974
ਕਾਂਗਰਸ-4090
ਵਾਰਸ ਪੰਜਾਬ ਦੇ-2736
ਭਾਜਪਾ- 693
ਚੌਥੇ ਰੁਝਾਨ ਦੇ ਨਤੀਜੇ
ਆਮ ਆਦਮੀ ਪਾਰਟੀ- 9552
ਅਕਾਲੀ ਦਲ- 9373
ਕਾਂਗਰਸ-5267
ਵਾਰਸ ਪੰਜਾਬ ਦੇ-3726
ਭਾਜਪਾ- 955
5ਵੇਂ ਰੁਝਾਨ ਦੇ ਨਤੀਜੇ
ਆਮ ਆਦਮੀ ਪਾਰਟੀ- 11727
ਅਕਾਲੀ ਦਲ- 11540
ਕਾਂਗਰਸ-6329
ਵਾਰਸ ਪੰਜਾਬ ਦੇ-4744
ਭਾਜਪਾ- 1197
6ਵੇਂ ਰੁਝਾਨ ਦੇ ਨਤੀਜੇ
ਆਮ ਆਦਮੀ ਪਾਰਟੀ- 14586
ਅਕਾਲੀ ਦਲ- 13694
ਕਾਂਗਰਸ-7260
ਵਾਰਸ ਪੰਜਾਬ ਦੇ-5994
ਭਾਜਪਾ- 1620
7ਵੇਂ ਰੁਝਾਨ ਦੇ ਨਤੀਜੇ
ਆਮ ਆਦਮੀ ਪਾਰਟੀ- 17357
ਅਕਾਲੀ ਦਲ- 15521
ਕਾਂਗਰਸ-8181
ਵਾਰਸ ਪੰਜਾਬ ਦੇ-7667
ਭਾਜਪਾ- 1974
8ਵੇਂ ਰੁਝਾਨ ਦੇ ਨਤੀਜੇ
ਆਮ ਆਦਮੀ ਪਾਰਟੀ- 20454
ਅਕਾਲੀ ਦਲ- 16786
ਵਾਰਸ ਪੰਜਾਬ ਦੇ-9162
ਕਾਂਗਰਸ-8760
ਭਾਜਪਾ- 2302
9ਵੇਂ ਰੁਝਾਨ ਦੇ ਨਤੀਜੇ
ਆਮ ਆਦਮੀ ਪਾਰਟੀ- 23773
ਅਕਾਲੀ ਦਲ- 18263
ਵਾਰਸ ਪੰਜਾਬ ਦੇ-10416
ਕਾਂਗਰਸ-9470
ਭਾਜਪਾ- 3009
10ਵੇਂ ਰੁਝਾਨ ਦੇ ਨਤੀਜੇ
ਆਮ ਆਦਮੀ ਪਾਰਟੀ- 26892
ਅਕਾਲੀ ਦਲ- 19598
ਵਾਰਸ ਪੰਜਾਬ ਦੇ-11793
ਕਾਂਗਰਸ-10139
ਭਾਜਪਾ- 3659
ਦੱਸ ਦੇਈਏ ਕਿ ਵੋਟਾਂ ਦੀ ਗਿਣਤੀ ਦੇ ਕੁੱਲ 16 ਰਾਊਂਡ ਹੋਣਗੇ। ਜ਼ਿਮਨੀ ਚੋਣ 'ਚ ਕੁੱਲ 15 ਉਮੀਦਵਾਰ ਮੈਦਾਨ 'ਚ ਹਨ, ਜਿਨ੍ਹਾਂ 'ਚੋਂ ਚਾਰ ਰਿਵਾਇਤੀ ਪਾਰਟੀਆਂ ਦੇ ਹਨ, ਦੋ ਰਜਿਸਟਰਡ ਪਾਰਟੀਆਂ ਹਨ ਅਤੇ 9 ਆਜ਼ਾਦ ਉਮੀਦਵਾਰ ਹਨ।
ਤਰਨਤਾਰਨ ਸੀਟ ‘ਤੇ ਮੁੱਖ ਮੁਕਾਬਲਾ
ਤਰਨਤਾਰਨ ਸੀਟ ‘ਤੇ ਮੁੱਖ ਮੁਕਾਬਲਾ ਆਮ ਆਦਮੀ ਪਾਰਟੀ ਤੋਂ ਹਰਮੀਤ ਸਿੰਘ ਸੰਧੂ ਤੇ ਕਾਂਗਰਸ ਦੇ ਕਰਨਬੀਰ ਸਿੰਘ ਬੁਰਜ, ਸ਼੍ਰੋਮਣੀ ਅਕਾਲੀ ਦਲ ਦੀ ਸੁਖਵਿੰਦਰ ਕੌਰ, ਭਾਜਪਾ ਤੋਂ ਹਰਜੀਤ ਸਿੰਘ ਸੰਧੂ ਵਿਚ ਹੈ। ਇਸ ਤੋਂ ਇਲਾਵਾ ਵਾਰਿਸ ਪੰਜਾਬ ਦੇ (ਆਜ਼ਾਰ ਉਮੀਦਵਾਰ )ਉਮੀਦਵਾਰ ਮਨਦੀਪ ਸਿੰਘ ਵੀ ਚੋਣਾਂ ਵਿਚ ਵੱਡਾ ਉਲਟਫੇਰ ਕਰ ਸਕਦੇ ਹਨ। ਜ਼ਿਕਰਯੋਗ ਹੈ ਕਿ ਤਰਨਤਾਰਨ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਡਾ. ਕਸ਼ਮੀਰ ਸਿੰਘ ਦੇ ਦੇਹਾਂਤ ਤੋਂ ਬਾਅਦ ਉਥੋਂ ਦੀ ਵਿਧਾਨ ਸਭਾ ਸੀਟ ਖ਼ਾਲੀ ਹੋ ਗਈ ਹੈ ਜਿਸ ਤੋਂ ਬਾਅਦ ਤਰਨਤਾਰਨ ਜ਼ਿਮਨੀ ਚੋਣ ਹੋ ਰਹੀ ਹੈ।
ਤਰਨਤਾਰਨ ਜ਼ਿਮਨੀ ਚੋਣ : ਗਿਣਤੀ ਸ਼ੁਰੂ, ਪਹਿਲਾਂ ਬੈਲੇਟ ਪੇਪਰ ਗਿਣੇ ਜਾ ਰਹੇ, ਥੋੜੀ ਦੇਰ 'ਚ ਆਵੇਗਾ ਪਹਿਲਾ ਰੁਝਾਨ
NEXT STORY