ਪਾਣੀਪਤ — ਹਰਸ਼ਿਤਾ ਦਹਿਆ ਦੀ ਹੱਤਿਆ ਤੋਂ ਬਾਅਦ, 4 ਦਿਨਾਂ ਦੀ ਪੁਲਸ ਰਿਮਾਂਡ 'ਤੇ ਬੁਲਾਏ ਗਏ ਉਸਦੇ ਜੀਜੇ ਨੇ ਅਹਿਮ ਖੁਲਾਸੇ ਕੀਤੇ ਹਨ। ਉਸਨੇ ਇਹ ਗੱਲ ਮੰਨ ਲਈ ਹੈ ਕਿ ਇਸ ਕਤਲ ਦਾ ਸਾਜਿਸ਼ 6 ਮਹੀਨੇ ਪਹਿਲਾਂ ਹੀ ਬਣ ਗਈ ਸੀ। ਹਰਸ਼ਿਤਾ ਕਤਲਕਾਂਡ ਮਾਮਲੇ ਦੀ ਜਾਂਚ ਕਰ ਰਹੇ ਡੂ.ਐੱਸ.ਪੀ. ਦੇਸਰਾਜ ਨੇ ਦੱਸਿਆ ਕਿ, 4 ਦਿਨਾਂ ਦੀ ਰਿਮਾਂਡ ਦੇ ਦੌਰਾਨ ਦਿਨੇਸ਼ ਨੇ ਇਹ ਕਬੂਲਿਆ ਹੈ ਕਿ ਹਰਸ਼ਿਤਾ ਦੇ ਕਤਲ ਦੀ ਯੋਜਨਾ 6 ਮਹੀਨੇ ਪਹਿਲਾਂ ਬਣਾਈ ਸੀ।
ਡੀ.ਐੱਸ.ਪੀ. ਨੇ ਦੱਸਿਆ ਕਿ ਪਿਛਲੇ ਮਹੀਨੇ ਦਿਨੇਸ਼ ਦੀ ਸੋਨੀਪਤ ਕੋਰਟ 'ਚ ਪੇਸ਼ੀ ਸੀ ਕੋਰਟ 'ਚ ਪੇਸ਼ੀ ਦੌਰਾਨ ਗੋਗੀ ਉਰਫ ਜਤਿੰਦਰ ਦਿਨੇਸ਼ ਨੂੰ ਮਿਲਿਆ ਸੀ, ਦਿਨੇਸ਼ ਨੇ ਜਦੋਂ ਉਸ ਤੋਂ ਪੁੱਛਿਆ- ਕਿ ਮੇਰਾ ਕੰਮ ਕੀਤਾ ਜਾਂ ਨਹੀਂ, ਤਾਂ ਜਤਿੰਦਰ ਨੇ ਕਿਹਾ ਕਿ ਦੀਵਾਲੀ ਤੋਂ ਪਹਿਲਾਂ ਤੁਹਾਡਾ ਕੰਮ ਹੋ ਜਾਵੇਗਾ। ਗੋਗੀ ਉਰਫ ਜਤਿੰਦਰ ਨੇ ਆਪਣੇ ਤਿੰਨ ਸਾਥੀਆਂ ਸਮੇਤ ਰੋਹਿਤ, ਕੁਲਦੀਪ ਅਤੇ ਇਰਫਾਨ ਦੇ ਨਾਲ ਮਿਲ ਕੇ ਹਰਸ਼ਿਤਾ ਦਾ ਕਤਲ ਕਰ ਦਿੱਤਾ।
ਡੀ.ਐੱਸ.ਪੀ. ਦੇਸਰਾਜ ਨੇ ਦੱਸਿਆ ਕਿ ਦਿਨੇਸ਼ ਅਤੇ ਗੋਗੀ ਵੱਡੇ ਗੈਂਗਸਟਰ ਹਨ ਅਤੇ ਇਕ ਦੂਸਰੇ ਦੇ ਕੰਮ ਕਰਦੇ ਰਹਿੰਦੇ ਹਨ। 6 ਮਹੀਨੇ ਪਹਿਲਾਂ ਦੋਵਾਂÎ ਦੀ ਮੁਲਾਕਾਤ ਹੋਈ ਸੀ। ਪਾਣੀਪਤ ਪੁਲਸ ਨੇ ਚਾਰਾਂ ਨੂੰ ਫੜਣ ਦੇ ਲਈ ਟੀਮ ਬਣਾ ਕੇ ਭਾਲ ਕਰਨੀ ਸ਼ੁਰੂ ਕਰ ਦਿੱਤੀ ਹੈ
ਬਿਜਲੀ ਦਰਾਂ 'ਚ ਵਾਧਾ ਕਾਂਗਰਸ ਸਰਕਾਰ ਵਲੋਂ ਪੰਜਾਬ ਦੇ ਲੋਕਾਂ ਨੂੰ ਦੀਵਾਲੀ ਦਾ ਤੋਹਫਾ : ਪ੍ਰਕਾਸ਼ ਸਿੰਘ ਬਾਦਲ
NEXT STORY