ਜਲੰਧਰ (ਰਮਨਦੀਪ ਸਿੰਘ ਸੋਢੀ) : ਹੜ੍ਹਾਂ ਦੀ ਮਾਰ ਨਾਲ ਬੇਹਾਲ ਹੋਏ ਪਿੰਡ ਤੱਕੀਆਂ ਵਿਖੇ ਪਹੁੰਚੀ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਵੱਲੋਂ ਲੋਕਾਂ ਨੂੰ ਖਾਣ-ਪੀਣ ਦਾ ਸਮਾਨ ਵੰਡਿਆ ਗਿਆ। ਹੜ੍ਹਾਂ ਲਈ ਪੰਜਾਬ ਸਰਕਾਰ ਨੂੰ ਜ਼ਿੰਮੇਵਾਰ ਦੱਸਦੇ ਹੋਏ ਬੀਬੀ ਬਾਦਲ ਨੇ ਕਿਹਾ ਕਿ ਅਕਾਲੀ ਸਰਕਾਰ ਮੌਕੇ ਕਦੇ ਵੀ ਇਹੋ ਜਿਹੇ ਹਾਲਾਤ ਨਹੀਂ ਬਣੇ। ਹਰਸਿਮਰਤ ਨੇ ਕਿਹਾ ਕਿ ਮੀਂਹ ਬਾਰੇ ਸਰਕਾਰ ਨੂੰ ਪਹਿਲਾਂ ਹੀ ਜਾਣਕਾਰੀ ਸੀ ਫਿਰ ਕਿਉਂ ਨਹੀਂ ਡਰੇਨਾਂ ਆਦਿ ਸਾਫ ਕਰਵਾਈਆਂ ਗਈਆਂ। ਇਸ ਦੌਰਾਨ 'ਜਗ ਬਾਣੀ' ਵਲੋਂ ਜਦੋਂ ਹਰਸਿਮਰਤ ਕੋਲੋਂ ਕੇਂਦਰ ਵਲੋਂ ਦਿੱਤੇ ਚਾਰ ਹਜ਼ਾਰ ਕਰੋੜ ਰੁਪਏ ਸਬੰਧੀ ਸਵਾਲ ਪੁੱਛਿਆ ਗਿਆ ਤਾਂ ਉਹ ਜਵਾਬ ਦੇਣ ਦੀ ਬਜਾਏ ਅੱਗੇ ਤੁਰਦੇ ਬਣੇ।
ਲੋਕਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਭਾਖੜਾ ਡੈਮ ਵੱਲੋਂ ਪਾਣੀ ਛੱਡਣ ਦੀ ਮਿਲੀ ਚਿਤਾਵਨੀ ਦੇ ਬਾਵਜੂਦ ਵੀ ਸਰਕਾਰ ਕੁੱਝ ਵੀ ਨਹੀਂ ਕਰ ਸਕੀ ਜਿਸ ਦਾ ਲੋਕ ਖ਼ਮਿਆਜ਼ਾ ਭੁਗਤ ਰਹੇ ਹਨ ਜਦਕਿ ਕੇਂਦਰ ਸਰਕਾਰ ਵੱਲੋਂ ਐਨ.ਡੀ.ਆਰ.ਐਫ ਵਾਸਤੇ ਪਹਿਲਾਂ ਦਿਤੇ ਗਏ 475 ਕਰੋੜ ਰੁਪਏ ਨੂੰ ਦਰਿਆਵਾਂ ਦੀ ਸਫ਼ਾਈ ਅਤੇ ਬੰਨ੍ਹ ਪੱਕੇ ਕਰਨ ਲਈ ਨਹੀਂ ਵਰਤ ਸਕੀ। ਬੀਬੀ ਬਾਦਲ ਨੇ ਕਿਹਾ ਕਿ ਸਰਕਾਰ ਹੁਣ ਵੀ ਉਸ ਪੈਸੇ ਨੂੰ ਲੋਕਾਂ ਦੇ ਭਲੇ ਲਈ ਵਰਤੇ।
ਚੋਰੀ ਦੇ 8 ਮੋਟਰਸਾਈਕਲਾਂ ਸਮੇਤ 2 ਨੌਜਵਾਨ ਕਾਬੂ
NEXT STORY