ਲੁਧਿਆਣਾ,(ਪਾਲੀ): ਬਾਦਲ ਪਰਿਵਾਰ ਨੇ ਹਮੇਸ਼ਾ ਪੰਜਾਬੀਆਂ ਨੂੰ ਵੋਟਾਂ ਲਈ ਹੀ ਵਰਤਿਆ ਜਦ ਕਿ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦਾ ਦਾਅਵਾ ਕਰਨ ਵਾਲੇ ਬਾਦਲ ਪਰਿਵਾਰ ਦੀ ਨੂੰਹ ਬੀਬਾ ਹਰਸਿਮਰਤ ਕੌਰ ਬਾਦਲ ਨੇ ਦੇਸ਼ ਦੀ ਸਰਕਾਰ ਬਣਨ ਮੌਕੇ ਆਪਣੀ ਸਹੁੰ ਅੰਗਰੇਜ਼ੀ 'ਚ ਚੁੱਕੀ। ਬਾਦਲ ਪਰਿਵਾਰ 'ਤੇ ਇਹ ਦੋਸ਼ ਲਾਉਂਦੇ ਹੋਏ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਇਕ ਪਾਸੇ ਸੂਬੇ ਦੇ ਸਮੂਹ ਪੰਜਾਬੀ ਆਪਣੀ ਮਾਂ ਬੋਲੀ ਨੂੰ ਹਰ ਸਰਕਾਰੀ ਦਫਤਰ 'ਚ ਲਾਗੂ ਕਰਵਾਉਣ ਲਈ ਯਤਨ ਕਰ ਰਹੇ ਹਨ ਤੇ ਦੂਜੇ ਪਾਸੇ ਪੰਜਾਬੀ ਨਾਲ ਹੇਜ ਰੱਖਣ ਦਾ ਦਾਅਵਾ ਕਰਨ ਵਾਲੇ ਬਾਦਲ ਪਰਿਵਾਰ ਦੀ ਨੂੰਹ ਬੀਬਾ ਬਾਦਲ ਪੰਜਾਬੀ ਭਾਸ਼ਾ ਨਾਲ ਹੀ ਧ੍ਰੋਹ ਕਮਾ ਰਹੀ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਦੋ ਹੋਰ ਮੰਤਰੀਆਂ ਜੋ ਭਾਜਪਾ ਤੋਂ ਸਨ, ਨੇ ਵੀ ਅੰਗਰੇਜ਼ੀ 'ਚ ਹੀ ਸਹੁੰ ਚੁੱਕੀ। ਜਦ ਕਿ ਉਨ੍ਹਾਂ ਨੂੰ ਮੰਤਰੀ ਦੀ ਕੁਰਸੀ ਤੱਕ ਪਹੁੰਚਾਉਣ ਲਈ ਪੰਜਾਬੀਆਂ ਨੇ ਹੀ ਜਿਤਾ ਕੇ ਭੇਜਿਆ ਹੈ। ਉਨ੍ਹਾਂ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਹਰ ਵੇਲੇ ਪੰਜਾਬ, ਪੰਜਾਬੀਅਤ ਦਾ ਦਮ ਭਰਨ ਵਾਲੀ ਬੀਬਾ ਬਾਦਲ ਤੋਂ ਪੰਜਾਬ ਦੇ ਲੋਕ ਹੁਣ ਕੀ ਆਸ ਰੱਖਦੇ ਹਨ, ਜਿਸ ਨੇ ਦਿੱਲੀ ਜਾ ਕੇ ਸਾਰੇ ਦੇਸ਼ ਹੀ ਨਹੀਂ ਸਗੋਂ ਪੂਰੀ ਦੁਨੀਆ ਭਰ 'ਚ ਵਸਦੇ ਪੰਜਾਬੀਆਂ ਦਾ ਸਿਰ ਨੀਵਾਂ ਕਰ ਦਿੱਤਾ ਹੈ। ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂ ਤੇ ਪੀ. ਏ. ਸੀ. ਦੇ ਮੈਂਬਰ ਜਤਿੰਦਰ ਪਾਲ ਸਿੰਘ ਸਲੂਜਾ, ਜਸਵਿੰਦਰ ਸਿੰਘ ਖਾਲਸਾ, ਰਣਧੀਰ ਸਿੰਘ ਸਿਵਿਆ, ਹਰਵਿੰਦਰ ਸਿੰਘ ਨਿੱਕਾ, ਚਰਨਜੀਤ ਸਿੰਘ ਭਿੰਡਰ, ਬਾਬਾ ਬਕਾਲਾ, ਹਰਬੰਸ ਸਿੰਘ ਗਰੇਵਾਲ, ਮੇਜਰ ਸਿੰਘ, ਜਗਤਾਰ ਸਿੰਘ, ਕੁਲਦੀਪ ਸਿੰਘ, ਲੱਕੀ ਸੁਨੇਤ, ਧਰਮਿੰਦਰ ਸੁਨੇਤ, ਹਰਪ੍ਰੀਤ ਬੱਬੂ, ਪਰਮਜੀਤ ਸਿੰਘ, ਪ੍ਰਭਜੀਤ ਸਿੰਘ, ਪਵਨਦੀਪ ਸਿੰਘ, ਗੁਰਮੀਤ ਸਿੰਘ, ਕੁਲਵਿੰਦਰ ਸਿੰਘ ਅਤੇ ਹੋਰ ਸ਼ਾਮਲ ਸਨ।
'550 ਸਾਲਾ ਪ੍ਰਕਾਸ਼ ਪੁਰਬ ਸਬੰਧੀ ਸਾਰੇ ਵਿਕਾਸ ਕਾਰਜ 30 ਸਤੰਬਰ ਤਕ ਕਰ ਲਏ ਜਾਣਗੇ ਮੁਕੰਮਲ'
NEXT STORY