ਬੁਢਲਾਡਾ(ਮਨਜੀਤ)— ਚਿੱਟੀ ਮੱਖੀ ਨਾਲ ਕਿਸਾਨਾਂ ਦੀ ਨਰਮੇ ਦੀ ਫਸਲ ਦੇ ਹੋਏ ਨੁਕਸਾਨ ਦੇ ਕਾਰਨਾਂ ਦਾ ਕੇਂਦਰ ਸਰਕਾਰ ਦੀ ਇਕ ਉੱਚ ਪੱਧਰੀ ਟੀਮ ਜਲਦੀ ਹੀ ਬੁਢਲਾਡਾ ਹਲਕੇ ਸਮੇਤ ਮਾਲਵੇ ਦਾ ਦੌਰਾ ਕਰਕੇ ਰਿਪੋਰਟ ਕੇਂਦਰ ਨੂੰ ਸੋਪੇਂਗੀ। ਇਸ ਸਬੰਧੀ ਭਾਰਤ ਸਰਕਾਰ ਅਤੇ ਖੇਤੀਬਾੜੀ ਮੰਤਰੀ ਨਾਲ ਫੋਨ 'ਤੇ ਗੱਲ ਕਰਕੇ ਸਹਿਯੋਗ ਮੰਗਿਆ ਗਿਆ ਹੈ, ਜੋ ਜਲਦੀ ਹੀ ਕੇਂਦਰ ਦੀਆਂ ਟੀਮਾਂ ਪੰਜਾਬ ਦੇ ਦੋਰੇ ਕਰਨ ਲਈ ਰਵਾਨਾ ਹੋਣਗੀਆਂ। ਇਹ ਸਬਦ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਬੀਤੇ ਦਿਨ ਹਲਕਾ ਬੁਢਲਾਡਾ ਦੇ ਦੌਰੇ ਦੋਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਦੌਰਾਨ ਕਿਸਾਨਾਂ ਦੀ ਖੁਸ਼ਹਾਲੀ ਲਈ ਪੰਜਾਬ ਦੇ ਖਜਾਨੇ ਦਾ ਮੂੰਹ ਕਿਸਾਨਾਂ ਦੀ ਮਦਦ ਲਈ ਖੋਲ ਦਿੱਤਾ ਸੀ ਤਾਂਕਿ ਕਿਸਾਨਾਂ ਨੂੰ ਕਿਸੇ ਕਿਸਮ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ ਜਦਕਿ ਹੁਣ ਕੈਪਟਨ ਸਰਕਾਰ ਨੂੰ ਵੀ ਅਕਾਲੀ ਭਾਜਪਾ ਸਰਕਾਰ ਦੀ ਤਰਜ ਅਤੇ ਪੰਜਾਬ ਦੇ ਖਜਾਨੇ 'ਚੋਂ ਕਿਸਾਨਾਂ ਦੀ ਮਾਲੀ ਮਦਦ ਕਰਨੀ ਚਾਹੀਦੀ ਹੈ ਨਾ ਕਿ ਕੇਂਦਰ ਸਰਕਾਰ ਦੇ ਦਰਵਾਜਾ ਖੜਕਾਇਆ ਜਾਵੇ ਕਿਉਂਕਿ ਅਕਾਲੀ-ਭਾਜਪਾ ਸਰਕਾਰ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਦੇ ਮੁੱਖ ਮੰਤਰੀ ਹੁੰਦਿਆ ਹੋਇਆ 600 ਕਰੋੜ ਤੋਂ ਵੱਧ ਕਿਸਾਨਾਂ ਨੂੰ ਮੁਆਵਜ਼ਾ ਸੂਬੇ ਦੇ ਖਜਾਨੇ 'ਚੋਂ ਦਿੱਤਾ ਸੀ।
ਬੀਬਾ ਬਾਦਲ ਨੇ ਕਿਹਾ ਕਿ ਘਟੀਆਂ ਕਿਸਮ ਦੀਆਂ ਕੀੜੇਮਾਰ ਦਵਾਈਆਂ ਵੇਚਣ ਵਾਲੇ ਜਿੱਥੇ ਦੋਸ਼ੀ ਹਨ ਉੱਥੇ ਹੀ ਖੇਤੀਬਾੜੀ ਵਿਭਾਗ ਵੀ ਮੁੱਖ ਦੋਸ਼ੀ ਹੈ ਖੇਤੀਬਾੜੀ ਵਿਭਾਗ ਦੀ ਲਾਪਰਵਾਹੀ ਕਾਰਨ ਹੀ ਕੀੜੇਮਾਰ ਦਵਾਈਆਂ ਕਿਸਾਨਾਂ ਦੇ ਹੱਥਾਂ ਤੱਕ ਪਹੁੰਚਦੀਆਂ ਹਨ। ਉਨ੍ਹਾਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਘਟੀਆ, ਨਕਲੀ ਦਵਾਈਆਂ ਬਣਾਉਣ ਵਾਲੇ ਕਾਰਵਾਈ ਕਰਨ ਦੇ ਨਾਲ-ਨਾਲ ਪੰਜਾਬ ਦੇ ਖੇਤੀਬਾੜੀ ਵਿਭਾਗ ਨੂੰ ਵੀ ਕਟਿਹਿਰੇ ਵਿਚ ਲਿਆਦਾ ਜਾਵੇਗਾ ਕਿਉਂਕਿ ਖੇਤੀਬਾੜੀ ਵਿਭਾਗ ਦੀ ਅਣਗਹਿਲੀ ਕਾਰਨ ਮਾੜੀਆਂ ਦਵਾਈਆਂ ਕਿਸਾਨਾਂ ਕੋਲ ਪਹੁੰਚੀਆਂ ਹਨ, ਜਿਸ ਨਾਲ ਉਨ੍ਹਾਂ ਦਾ ਭਾਰੀ ਨੁਕਸਾਨ ਹੋ ਰਿਹਾ ਹੈ। ਇਸ ਮੌਕੇ ਗੁਰਮੇਲ ਸਿੰਘ ਫਫੜੇ, ਜਗਸੀਰ ਸਿੰਘ ਅੱਕਾਂਵਾਲੀ, ਸੰਦੀਪ ਸਿੰਘ ਅੱਕਾਂਵਾਲੀ, ਸੁਖਪਾਲ ਸਿੰਘ ਢੋਲ, ਸਰਪੰਚ ਦਰਸਨ ਸਿੰਘ ਅੱਕਾਂਵਾਲੀ, ਸਿਮਰਜੀਤ ਕੋਰ ਸਿੰਮੀ, ਸਰਨਜੀਤ ਕੋਰ ਚਹਿਲ, ਜਥੇਦਾਰ ਮਹਿੰਦਰ ਸਿੰਘ ਸੈਦੇਵਾਲਾ, ਡਾ: ਨਿਸਾਨ ਸਿੰਘ, ਬੱਲਮ ਸਿੰਘ ਕਲੀਪੁਰ, ਅਮਰਜੀਤ ਸਿੰਘ ਕੁਲਾਣਾ, ਹਰਵਿੰਦਰ ਸਿੰਘ ਬੰਟੀ, ਜਥੇਦਾਰ ਮਹਿੰਦਰ ਸਿੰਘ ਸੈਦੇਵਾ, ਹਰਮੇਲ ਸਿੰਘ ਕਲੀਪੁਰ, ਦਿਲਾਜ ਰਾਜੂ, ਅਜੇ ਕੁਮਾਰ ਟਿੰਕੂ, ਸਰਪੰਚ ਬੂਟਾ ਸਿੰਘ, ਤੋ ਇਲਾਵਾ ਹਹੋਰ ਵੀ ਆਗੂਆਂ ਨੇ ਪੰਜਾਬ ਸਰਕਾਰ ਦੀ ਨੁਕਤਾਚੀਨੀ ਕੀਤੀ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗੁਰਦਾਸਪੁਰ 'ਚ ਲਹਿਰਾਇਆ ਤਿਰੰਗਾ
NEXT STORY