ਬੁਢਲਾਡਾ(ਮਨਜੀਤ, ਬਾਂਸਲ, ਮਨਚੰਦਾ)-ਸਥਾਨਕ ਸ਼ਹਿਰ ਦੀ ਚਿਲਡਰਨ ਮੈਮੋਰੀਅਲ ਧਰਮਸ਼ਾਲਾ ਵਿਖੇ 'ਨੰਨ੍ਹੀ ਛਾਂ' ਮੁਹਿੰਮ ਤਹਿਤ ਇਸ ਖੇਤਰ ਦੀਆਂ 155 ਦੇ ਕਰੀਬ ਲੋੜਵੰਦ ਲੜਕੀਆਂ ਨੂੰ ਸਿਲਾਈ ਮਸ਼ੀਨਾਂ, ਪੌਦੇ ਅਤੇ ਚਾਕਲੇਟਾਂ ਦੀ ਵੰਡ ਕੀਤੀ। ਸਮਾਗਮ ਨੂੰ ਸੰਬੋਧਨ ਕਰਦਿਆਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਪਿਛਲੇ ਦਸ ਸਾਲਾਂ ਤੋਂ 'ਨੰਨ੍ਹੀ ਛਾਂ' ਮੁਹਿੰਮ 'ਰੁੱਖ ਅਤੇ ਕੁੱਖ' ਦੀ ਰਾਖੀ ਲਈ ਜਾਰੀ ਇਸ ਮੁਹਿੰਮ ਤਹਿਤ ਹੁਣ ਤੱਕ ਹਜ਼ਾਰਾਂ ਲੜਕੀਆਂ ਨੂੰ ਸਿਲਾਈ ਦਾ ਕੌਰਸ ਕਰਵਾ ਕੇ ਉਨ੍ਹਾਂ ਨੂੰ ਮੁਫਤ ਮਸ਼ੀਨਾਂ ਦੇ ਕੇ ਪੈਰਾਂ ਸਿਰ ਖੜ੍ਹੇ ਹੋਣ ਦਾ ਮੌਕਾ ਦਿੱਤਾ ਗਿਆ ਹੈ। ਆਉਣ ਵਾਲੇ ਸਮੇਂ 'ਚ 14 ਸਾਲ ਤੋਂ ਲੈ ਕੇ 60 ਸਾਲ ਤੱਕ ਦੀਆਂ ਔਰਤਾਂ ਨੂੰ ਕੰਪਿਊਟਰ ਸਿਖਲਾਈ ਦੇਣ ਲਈ ਇਨ੍ਹਾਂ ਸਿਲਾਈ ਸੈਂਟਰਾਂ 'ਚ ਹੀ ਪ੍ਰਬੰਧ ਕੀਤੇ ਗਏ ਹਨ। ਬੀਬੀ ਬਾਦਲ ਨੇ ਕਿਹਾ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਗੁਰ-ਧਾਮ ਦੀ ਯਾਤਰਾ ਲਈ ਜੋ ਵਿਅਕਤੀ ਪੈਸੇ ਦੀ ਘਾਟ ਕਾਰਨ ਇਹ ਯਾਤਰਾ ਨਹੀਂ ਕਰ ਸਕਦੇ ਹਨ, ਉਨ੍ਹਾਂ ਦਾ ਸੁਪਨਾ ਵੀ 'ਨੰਨ੍ਹੀ ਛਾਂ' ਮੁਹਿੰਮ ਅਧੀਨ ਪੂਰਾ ਕੀਤਾ ਜਾਵੇਗਾ। ਇਸ ਦੀ ਸ਼ੁਰੂਆਤ ਅੱਜ ਮਾਨਸਾ ਜ਼ਿਲੇ ਤੋਂ ਬੱਸ ਭੇਜ ਕੇ ਕੀਤੀ ਗਈ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੀਬੀ ਬਾਦਲ ਨੇ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਦੀ ਇਕ ਸਾਲ ਦੀ ਕਾਰਗੁਜ਼ਾਰੀ ਬੇਹੱਦ ਨਿਰਾਸ਼ਾਜਨਕ ਹੈ। ਲਾਰਿਆਂ ਨਾਲ ਹੋਂਦ 'ਚ ਆਈ ਸਰਕਾਰ ਨੇ ਹਰ ਵਰਗ ਦਾ ਕਚੂੰਬਰ ਕੱਢ ਕੇ ਰੱਖ ਦਿੱਤਾ ਹੈ। ਲੋਕ ਮੁੜ ਤੋਂ ਅਕਾਲੀ ਸਰਕਾਰ ਨੂੰ ਯਾਦ ਕਰਨ ਲੱਗ ਪਏ। ਬੀਬੀ ਬਾਦਲ ਨੇ ਦਾਅਵਾ ਕੀਤਾ ਕਿ ਪੰਜਾਬ ਦੀਆਂ 13 ਸੀਟਾਂ 'ਚੋਂ ਕਾਂਗਰਸ ਨੂੰ ਇਕ ਸੀਟ ਵੀ ਨਹੀਂ ਮਿਲੇਗੀ। ਇਸ ਤੋਂ ਇਲਾਵਾ ਉਨ੍ਹਾਂ ਨੇ ਬੋਹਾ ਖੇਤਰ ਦੇ ਪਿੰਡ ਗਾਮੀਵਾਲਾ ਵਿਖੇ ਵੀ 180 ਦੇ ਕਰੀਬ ਸਿਲਾਈ ਮਸ਼ੀਨਾਂ ਦੀ ਵੰਡ ਕੀਤੀ। ਇਸ ਮੌਕੇ ਜ਼ਿਲਾ ਪ੍ਰਧਾਨ ਗੁਰਮੇਲ ਸਿੰਘ ਫਫੜੇ ਭਾਈਕੇ, ਪੀ. ਏ. ਅਨਮੋਲਪ੍ਰੀਤ ਸਿੰਘ, ਹਲਕਾ ਨੇਤਾ ਡਾ. ਨਿਸ਼ਾਨ ਸਿੰਘ, ਜ਼ਿਲਾ ਯੂਥ ਪ੍ਰਧਾਨ ਅਵਤਾਰ ਸਿੰਘ ਰਾੜਾ, ਚੇਅਰਮੈਨ ਸ਼ਮਸ਼ੇਰ ਸਿੰਘ ਗੁੜੱਦੀ, ਸ਼ਹਿਰੀ ਪ੍ਰਧਾਨ ਰਾਜਿੰਦਰ ਬਿੱਟੂ ਚੌਧਰੀ, ਪ੍ਰਧਾਨ ਰਘੁਵੀਰ ਸਿੰਘ ਚਹਿਲ, ਪ੍ਰਧਾਨ ਹਰਵਿੰਦਰ ਸਿੰਘ ਬੰਟੀ, ਪ੍ਰਧਾਨ ਸੁਭਾਸ਼ ਕੁਮਾਰ ਵਰਮਾ, ਪ੍ਰਧਾਨ ਤਨਜੋਤ ਸਾਹਨੀ, ਪ੍ਰਧਾਨ ਸਿਮਰਜੀਤ ਕੌਰ, ਸਰਬਜੀਤ ਕੌਰ, ਸੋਹਣਾ ਸਿੰਘ ਕਲੀਪੁਰ, ਮੁਖਇੰਦਰ ਸਿੰਘ ਪਿੰਕਾ, ਠੇਕੇਦਾਰ ਗੁਰਪਾਲ ਸਿੰਘ, ਸ਼ਾਮ ਲਾਲ ਧਲੇਵਾਂ, ਚੇਅਰਮੈਨ ਬੱਲਮ ਸਿੰਘ ਕਲੀਪੁਰ, ਜਥੇ. ਅਮਰਜੀਤ ਸਿੰਘ, ਜਥੇ. ਜੋਗਾ ਸਿੰਘ, ਜਥੇ. ਮਹਿੰਦਰ ਸਿੰਘ ਸੈਦੇਵਾਲਾ, ਰਾਜਿੰਦਰ ਸਿੰਘ ਝੰਡਾ, ਹੰਸ ਰਾਜ ਸਰਪੰਚ, ਰਾਮ ਸਿੰਘ ਬੈਰਾਗੀ, ਕੌਂਸਲਰ ਦਿਲਰਾਜ ਸਿੰਘ ਰਾਜੂ, ਅਜੈ ਕੁਮਾਰ ਟਿੰਕੂ, ਜਗਸੀਰ ਸਿੰਘ ਅੱਕਾਂਵਾਲੀ ਤੇ ਸਰਪੰਚ ਦਰਸ਼ਨ ਸਿੰਘ ਗੰਢੂ ਕਲਾਂ ਵੀ ਮੌਜੂਦ ਸਨ।
ਮੁੱਖ ਮੰਤਰੀ ਦੇ ਸ਼ਹਿਰ 'ਚ ਲੱਗੇ ਆਕਾਸ਼ ਗੁੰਜਾਊ ਨਾਅਰੇ
NEXT STORY