ਜਲੰਧਰ (ਜ. ਬ.)–ਕੈਨੇਡਾ ਵਿਚ ਬੈਠ ਕੇ ਚੰਡੀਗੜ੍ਹ ਦੀ ਤਲਾਕਸ਼ੁਦਾ ਔਰਤ ਨਾਲ ਵਿਆਹ ਕਰਵਾਉਣ ਦੇ ਸੁਫ਼ਨੇ ਵਿਖਾਉਣ ਤੋਂ ਬਾਅਦ ਭਾਰਤ ਆ ਕੇ ਉਸ ਨਾਲ ਕਈ ਵਾਰ ਜਿਸਮਾਨੀ ਸੰਬੰਧ ਬਣਾਉਣ ਮਗਰੋਂ ਵਿਆਹ ਤੋਂ ਮੁੱਕਰਨ ’ਤੇ ਮੁਲਜ਼ਮ ਨੌਜਵਾਨ ਖ਼ਿਲਾਫ਼ ਥਾਣਾ ਨਵੀਂ ਬਾਰਾਦਰੀ ਵਿਚ ਧਾਰਾ 376 (2) ਐੱਨ ਦਾ ਮਾਮਲਾ ਦਰਜ ਹੋਇਆ ਹੈ। ਚੰਡੀਗੜ੍ਹ ਦੇ ਥਾਣਾ ਸੈਕਟਰ 39 ਵਿਚ ਸਭ ਤੋਂ ਪਹਿਲਾਂ ਉਥੋਂ ਦੀ ਪੁਲਸ ਨੇ ਜ਼ੀਰੋ ਐੱਫ਼. ਆਈ. ਆਰ. ਦਰਜ ਕਰਕੇ ਜਾਂਚ ਵਿਚ ਪਾਇਆ ਕਿ ਮੁਲਜ਼ਮ ਨੇ ਸਭ ਤੋਂ ਪਹਿਲੀ ਵਾਰ ਜਲੰਧਰ ਦੇ ਬੀ. ਐੱਸ. ਐੱਫ਼. ਚੌਂਕ ਨੇੜੇ ਸਥਿਤ ਹੋਟਲ ਵਿਚ ਔਰਤ ਨੂੰ ਬੁਲਾ ਕੇ ਉਸ ਨਾਲ ਜਿਸਮਾਨੀ ਸੰਬੰਧ ਬਣਾਏ ਸਨ, ਜਿਸ ਤੋਂ ਬਾਅਦ ਚੰਡੀਗੜ੍ਹ ਪੁਲਸ ਨੇ ਜ਼ੀਰੋ ਨੰਬਰ ਐੱਫ਼. ਆਈ. ਆਰ. ਕਮਿਸ਼ਨਰੇਟ ਪੁਲਸ ਨੂੰ ਭੇਜੀ ਅਤੇ ਫਿਰ ਥਾਣਾ ਨਵੀਂ ਬਾਰਾਦਰੀ ਵਿਚ ਮੁਲਜ਼ਮ ਰੋਹਨ ਆਰੀਆ ਪੁੱਤਰ ਸਵਰੂਪ ਆਰੀਆ ਨਿਵਾਸੀ ਅਲਪਸ ਐਵੇਨਿਊ ਨਿਊ ਸ਼ੇਰਾ ਪਿੰਡ ਅੰਮ੍ਰਿਤਸਰ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ।
ਇਹ ਵੀ ਪੜ੍ਹੋ- ਲਿਫ਼ਟ ਦੇ ਬਹਾਨੇ ਔਰਤਾਂ ਵੱਲੋਂ ਕੀਤੇ ਕਾਰੇ ਨੇ ਭੰਬਲਭੂਸੇ 'ਚ ਪਾਇਆ ਡਰਾਈਵਰ, ਮਾਮਲਾ ਕਰੇਗਾ ਹੈਰਾਨ
2019 ਵਿਚ ਫੇਸਬੁੱਕ ਜ਼ਰੀਏ ਹੋਈ ਸੀ ਦੋਸਤੀ
ਪੀੜਤ ਔਰਤ ਨੇ ਦੱਸਿਆ ਕਿ ਉਸ ਦਾ ਤਲਾਕ ਹੋਣ ਮਗਰੋਂ ਉਹ ਆਪਣੀ ਧੀ ਨਾਲ ਚੰਡੀਗੜ੍ਹ ਵਿਚ ਰਹਿ ਰਹੀ ਸੀ। 2019 ਵਿਚ ਉਸ ਦੀ ਦੋਸਤੀ ਫੇਸਬੁੱਕ ਜ਼ਰੀਏ ਰੋਹਨ ਆਰੀਆ ਨਾਲ ਹੋਈ। ਹੌਲੀ-ਹੌਲੀ ਰੋਹਨ ਉਸ ਨੂੰ ਪ੍ਰਭਾਵਿਤ ਕਰਨ ਲੱਗਾ। ਔਰਤ ਨੇ ਰੋਹਨ ਨੂੰ ਦੱਸਿਆ ਕਿ ਉਹ ਤਲਾਕਸ਼ੁਦਾ ਹੈ ਤਾਂ ਉਸ ਨੇ ਪੀੜਤਾ ਨੂੰ ਆਪਣੇ ਜਾਲ ਵਿਚ ਫਸਾਉਣਾ ਸ਼ੁਰੂ ਕਰ ਦਿੱਤਾ ਅਤੇ ਉਸ ਨਾਲ ਵਿਆਹ ਕਰਨ ਬਾਰੇ ਕਹਿਣ ਲੱਗਾ। ਰੋਹਨ ਨੇ ਇਹ ਵੀ ਕਿਹਾ ਕਿ ਉਹ ਉਸ ਦੀ ਧੀ ਨੂੰ ਵੀ ਅਪਣਾ ਲਵੇਗਾ।
ਪੀੜਤਾ ਨੇ ਕਿਹਾ ਕਿ ਬੇਟੀ ਦੇ ਬਿਹਤਰ ਭਵਿੱਖ ਅਤੇ ਆਪਣੀ ਜ਼ਿੰਦਗੀ ਬਿਤਾਉਣ ਲਈ ਉਹ ਰੋਹਨ ਦੀਆਂ ਗੱਲਾਂ ਵਿਚ ਆ ਗਈ ਅਤੇ ਫਿਰ ਰੋਜ਼ਾਨਾ ਉਸ ਨਾਲ ਫੇਸਬੁੱਕ ’ਤੇ ਗੱਲਾਂ ਹੋਣ ਲੱਗੀਆਂ। ਰੋਹਨ ਨੇ ਉਸ ਦਾ ਮੋਬਾਇਲ ਨੰਬਰ ਲੈ ਕੇ ਉਸ ਨਾਲ ਵ੍ਹਟਸਐਪ ’ਤੇ ਵੀ ਚੈਟਿੰਗ ਸ਼ੁਰੂ ਕਰ ਦਿੱਤੀ। ਰੋਹਨ ਦਾ ਫੋਨ ਵੀ ਆਉਣਾ ਸ਼ੁਰੂ ਹੋ ਗਿਆ ਅਤੇ ਹਰ ਵਾਰ ਉਹ ਉਸ ਨੂੰ ਕਹਿੰਦਾ ਕਿ ਕੈਨੇਡਾ ਤੋਂ ਮੁੜ ਕੇ ਉਹ ਉਸ ਨਾਲ ਵਿਆਹ ਕਰ ਲਵੇਗਾ।
ਜਲੰਧਰ ਦੇ ਹੋਟਲ ਵਿਚ ਰੋਹਨ ਨੇ ਔਰਤ ਨੂੰ ਬੁਲਾਇਆ
ਪੀੜਤਾ ਨੇ ਸ਼ਿਕਾਇਤ ਵਿਚ ਕਿਹਾ ਕਿ ਫਰਵਰੀ 2021 ਨੂੰ ਜਦੋਂ ਰੋਹਨ ਭਾਰਤ ਵਾਪਸ ਆਇਆ ਤਾਂ ਉਸ ਨੇ ਉਸ ਨੂੰ ਮਿਲਣ ਲਈ ਜਲੰਧਰ ਸਥਿਤ ਇਕ ਹੋਟਲ ਵਿਚ ਬੁਲਾਇਆ। ਖਾਣਾ ਖਾਣ ਤੋਂ ਬਾਅਦ ਰੋਹਨ ਨੇ ਉਸ ਨਾਲ ਜਿਸਮਾਨੀ ਸੰਬੰਧ ਬਣਾਉਣ ਦੀ ਮੰਗ ਰੱਖੀ ਪਰ ਉਸ ਨੇ ਮਨ੍ਹਾ ਕਰ ਦਿੱਤਾ। ਉਸ ਤੋਂ ਬਾਅਦ ਰੋਹਨ ਉਸ ਨੂੰ ਇਮੋਸ਼ਨਲ ਬਲੈਕਮੇਲ ਕਰਨ ਲੱਗਾ ਅਤੇ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ ਜਿਸਮਾਨੀ ਸੰਬੰਧ ਬਣਾ ਲਏ। ਕੁਝ ਦਿਨਾਂ ਬਾਅਦ ਰੋਹਨ ਦੋਬਾਰਾ ਕੈਨੇਡਾ ਚਲਾ ਗਿਆ ਅਤੇ ਫਿਰ ਵਾਪਸ ਆਉਣ ਤੋਂ ਬਾਅਦ ਉਸ ਨਾਲ ਜਿਸਮਾਨੀ ਸੰਬੰਧ ਬਣਾਏ।
ਇਹ ਵੀ ਪੜ੍ਹੋ- CM ਭਗਵੰਤ ਮਾਨ ਤੇ ਰਾਜਪਾਲ ਵਿਚਾਲੇ ਜੰਗ ਹੋਈ ਤੇਜ਼, ਆਪੋ-ਆਪਣੀ ਗੱਲ 'ਤੇ ਅੜੀਆਂ ਦੋਵੇਂ ਧਿਰਾਂ
ਪੀੜਤਾ ਨੇ ਜਦੋਂ ਉਸ ਨਾਲ ਵਿਆਹ ਦੀ ਗੱਲ ਕੀਤੀ ਤਾਂ ਰੋਹਨ ਨੇ ਕਿਹਾ ਕਿ ਫਿਲਹਾਲ ਉਸ ਦੇ ਮਾਤਾ-ਪਿਤਾ ਨਹੀਂ ਮੰਨ ਰਹੇ ਪਰ ਉਹ ਕੁਝ ਨਾ ਕੁਝ ਕਰਕੇ ਉਨ੍ਹਾਂ ਨੂੰ ਮਨਾ ਲਵੇਗਾ। 25 ਮਾਰਚ ਨੂੰ ਰੋਹਨ ਆਰੀਆ ਚੰਡੀਗੜ੍ਹ ਸਥਿਤ ਉਸ ਦੇ ਘਰ ਆਇਆ। ਉਹ 2 ਦਿਨ ਰੁਕਿਆ ਅਤੇ ਉਸ ਨਾਲ ਜਿਸਮਾਨੀ ਸੰਬੰਧ ਬਣਾਉਂਦਾ ਰਿਹਾ। ਜਦੋਂ ਦੋਬਾਰਾ ਉਸ ਨੇ ਵਿਆਹ ਦੀ ਗੱਲ ਕੀਤੀ ਤਾਂ ਰੋਹਨ ਨੇ ਉਸ ਨੂੰ ਸਾਫ਼ ਮਨ੍ਹਾ ਕਰ ਦਿੱਤਾ ਅਤੇ ਕਿਹਾ ਕਿ ਉਹ ਉਸ ਨੂੰ ਭੁੱਲ ਜਾਵੇ। ਕਾਫ਼ੀ ਮਿੰਨਤਾਂ ਕਰਨ ਦੇ ਬਾਵਜੂਦ ਰੋਹਨ ਨਾ ਮੰਨਿਆ ਅਤੇ ਆਪਣੇ ਅਸਲੀ ਰੂਪ ਵਿਚ ਆ ਗਿਆ। ਪੀੜਤਾ ਵੱਲੋਂ ਦਿੱਤੀ ਸ਼ਿਕਾਇਤ ’ਤੇ ਚੰਡੀਗੜ੍ਹ ਪੁਲਸ ਨੇ ਜ਼ੀਰੋ ਨੰਬਰ ਐੱਫ. ਆਈ. ਆਰ. ਕਰਕੇ ਕਮਿਸ਼ਨਰੇਟ ਪੁਲਸ ਜਲੰਧਰ ਨੂੰ ਮਾਰਕ ਕਰ ਦਿੱਤੀ ਸੀ। ਥਾਣਾ ਨਵੀਂ ਬਾਰਾਦਰੀ ਵਿਚ ਪੁਲਸ ਰੋਹਨ ਆਰੀਆ ਖ਼ਿਲਾਫ਼ 104 ਨੰਬਰ ਐੱਫ਼. ਆਈ. ਆਰ. ਦਰਜ ਕਰ ਲਈ ਗਈ ਹੈ। ਥਾਣਾ ਇੰਚਾਰਜ ਰਵਿੰਦਰ ਕੁਮਾਰ ਦਾ ਕਹਿਣਾ ਹੈ ਕਿ ਫਿਲਹਾਲ ਰੋਹਨ ਦੀ ਗ੍ਰਿਫ਼ਤਾਰੀ ਨਹੀਂ ਹੋ ਸਕੀ। ਅਜੇ ਕੇਸ ਦਰਜ ਕਰਕੇ ਪੁਲਸ ਅਧਿਕਾਰੀ ਮਾਮਲੇ ਦੀ ਜਾਂਚ ਕਰ ਰਹੇ ਹਨ। ਜਾਂਚ ਖ਼ਤਮ ਹੋਣ ਤੋਂ ਬਾਅਦ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ- ਹੁਸ਼ਿਆਰਪੁਰ ਵਿਖੇ ਭੈਣ-ਭਰਾ ਨਾਲ ਵਾਪਰਿਆ ਦਰਦਨਾਕ ਹਾਦਸਾ, 40 ਦਿਨ ਪਹਿਲਾਂ ਵਿਆਹੀ ਭੈਣ ਦੀ ਹੋਈ ਮੌਤ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani
ਵਿਆਹੁਤਾ ਔਰਤ ਦੀ ਛੱਤ ਤੋਂ ਡਿੱਗਣ ਕਾਰਨ ਮੌਤ
NEXT STORY