ਪਠਾਨਕੋਟ (ਸ਼ਾਰਦਾ, ਆਦਿੱਤਿਆ)- ਬੀਤੇ ਦਿਨੀਂ ਢਾਕੀ ਰੋਡ ਸਥਿਤ ਨਹਿਰੂ ਨਗਰ ਦੇ ਕੋਲ ਬਾਲਾਜੀ ਕਾਲੋਨੀ ’ਚ ਧਮਕੀ ਭਰੇ ਪੋਸਟਰ ਸੁੱਟਣ ਅਤੇ ਇਨੋਵਾ ਦੀ ਭੰਨਤੋੜ ਕਰਨ ਦੇ ਮਾਮਲੇ ’ਚ ਪੁਲਸ ਨੇ ਕੁਝ ਹੀ ਘੰਟਿਆਂ ’ਚ ਘਟਨਾ ਨੂੰ ਅੰਜਾਮ ਦੇਣ ਵਾਲੇ ਨੌਜਵਾਨ ਨੂੰ ਕਾਬੂ ਕਰ ਲਿਆ ਹੈ।
ਇਸ ਸਬੰਧੀ ਐੱਸ.ਐੱਸ.ਪੀ. ਸੁਹੇਲ ਕਾਸਿਮ ਮੀਰ ਨੇ ਦੱਸਿਆ ਕਿ ਮੁੱਖ ਮੁਲਜ਼ਮ ਨੇ ਬੀਤੇ ਦਿਨ ਸ਼ਹਿਰ ’ਚ ਦਹਿਸ਼ਤ ਪੈਦਾ ਕਰਨ ਦੀ ਸਾਜਿਸ਼ ਨੂੰ ਅੰਜਾਮ ਦਿੱਤਾ ਸੀ, ਜਿਸ ਨੂੰ ਨਾਕਾਮ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਬੀਤੇ ਦਿਨ ਉਨ੍ਹਾਂ ਨੂੰ ਸਵੇਰੇ ਸਾਢੇ 4 ਵਜੇ ਦੇ ਕਰੀਬ ਜਾਣਕਾਰੀ ਮਿਲੀ ਕਿ ਇਕ ਖਾਲੀ ਜਗ੍ਹਾ ’ਤੇ ਖੜ੍ਹੀ ਇਨੋਵਾ ਕਾਰ ਦੀ ਭੰਨਤੋੜ ਕੀਤੀ ਗਈ ਸੀ ਅਤੇ ਉਸ ਦੇ ਕੋਲ ਹੀ ਧਮਕੀ ਭਰੇ ਪੋਸਟਰ ਸੁੱਟੇ ਸੀ, ਜਿਨ੍ਹਾਂ ’ਤੇ ਬੰਬ ਧਮਾਕਾ ਕਰਨ ਦੀ ਧਮਕੀ ਦਿੱਤੀ ਗਈ ਸੀ ਅਤੇ ਇਹ ਦਾਅਵਾ ਕੀਤਾ ਗਿਆ ਸੀ ਕਿ ਪਠਾਨਕੋਟ ਜ਼ਿਲ੍ਹੇ ’ਚ 100 ਦੇ ਕਰੀਬ ਆਦਮੀ ਆ ਚੁੱਕੇ ਹਨ।
ਇਹ ਵੀ ਪੜ੍ਹੋ- ਖੇਤ ਕੰਮ ਕਰਨ ਆਏ ਮਜ਼ਦੂਰ ਨੂੰ ਨਗਨ ਕਰ ਬਿਨਾਂ ਕੱਪੜਿਆਂ ਦੇ ਭੇਜਿਆ ਵਾਪਸ, ਫ਼ਿਰ ਉਸੇ ਦੇ ਪੁੱਤਰ ਨੂੰ ਦਿਖਾਈ ਵੀਡੀਓ
ਉਨ੍ਹਾਂ ਦੱਸਿਆ ਕਿ ਇਸ ਪੋਸਟਰ ’ਤੇ ਪਾਕਿਸਤਾਨ ਜ਼ਿੰਦਾਬਾਦ ਦੇ ਸਲੋਗਨ ਵੀ ਲਿਖੇ ਗਏ ਸਨ ਅਤੇ ਇਸ ਦੀ ਸੂਚਨਾ ਸਥਾਨਕ ਵਾਸੀ ਨਿਤਿਨ ਮਹਾਜਨ ਨੇ ਪੁਲਸ ਨੂੰ ਦਿੱਤੀ ਸੀ ਕਿ ਉਸ ਨੇ ਘਰ ਦੇ ਬਾਹਰ ਸ਼ੱਕੀਆਂ ਦੀਆਂ ਆਵਾਜ਼ਾਂ ਸੁਣੀਆਂ ਹਨ ਅਤੇ ਜਦੋਂ ਉਹ ਬਾਲਕਨੀ ’ਚ ਬੈਟਰੀ ਲੈ ਕੇ ਦੇਖਣ ਲੱਗੇ ਤਾਂ ਉਸ ਨੇ ਸ਼ੱਕੀਆਂ ਨੂੰ ਦੇਖਿਆ, ਜੋ ਜਾਂਦੇ ਸਮੇਂ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾਉਂਦੇ ਹੋਏ ਉੱਥੋਂ ਭੱਜ ਗਏ।
ਐੱਸ.ਐੱਸ.ਪੀ. ਕਾਸਿਮ ਮੀਰ ਨੇ ਦੱਸਿਆ ਕਿ ਜੋ ਇਨੋਵਾ ਤੋੜੀ ਗਈ ਹੈ, ਉਹ ਸੁਰੇਸ਼ ਨਾਮਕ ਵਿਅਕਤੀ ਦੀ ਸੀ, ਜੋ ਕਿ ਪਿਛਲੇ ਕਰੀਬ 2 ਮਹੀਨਿਆਂ ਤੋਂ ਜਾਣਕਾਰੀ ਦੇਣ ਵਾਲੇ ਨਿਤਿਨ ਮਹਾਜਨ ਦੇ ਘਰ ਕੋਲ ਖਾਲੀ ਪਲਾਟ ’ਚ ਖੜ੍ਹੀ ਸੀ, ਜਿਸ ਕਾਰਨ ਉਸ ਨੂੰ ਇਸ ਗੱਲ ’ਤੇ ਇਤਰਾਜ਼ ਸੀ। ਜਿਉਂ ਹੀ ਮਾਮਲਾ ਉਨ੍ਹਾਂ ਦੇ ਧਿਆਨ ’ਚ ਆਇਆ ਤਾਂ ਉਨ੍ਹਾਂ ਨੇ ਜਾਂਚ ਸ਼ੁਰੂ ਕਰਦਿਆਂ ਸੂਚਨਾ ਦੇਣ ਵਾਲੇ ਨਿਤਿਨ ਮਹਾਜਨ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਉਸ ਨੇ ਸਾਜ਼ਿਸ਼ ਰਚਣ ਦੀ ਗੱਲ ਨੂੰ ਸਵੀਕਾਰ ਕਰ ਲਿਆ।
ਇਹ ਵੀ ਪੜ੍ਹੋ- ਪਿਓ ਦੀ ਮੌਤ ਮਗਰੋਂ ਪੂਰਾ ਟੱਬਰ ਹੀ ਹੋ ਗਿਆ ਮਾਨਸਿਕ ਰੋਗੀ, ਨੌਜਵਾਨ ਦੀ ਲਾਸ਼ ਨਾਲ ਰਹਿ ਰਹੀਆਂ ਮਾਂ-ਧੀ
ਇਸ ਦੇ ਪਿੱਛੇ ਮੁੱਖ ਕਾਰਨ ਇਹ ਸੀ ਕਿ ਜੋ ਇਨੋਵਾ ਉਸ ਦੇ ਘਰ ਦੇ ਕੋਲ ਖੜ੍ਹੀ ਸੀ, ਉਸ ਤੋਂ ਉਹ ਪ੍ਰੇਸ਼ਾਨ ਸੀ ਅਤੇ ਗੱਡੀ ਨੂੰ ਇਥੋ ਹਟਾਉਣ ਲਈ ਉਸ ਨੇ ਇਸ ਮਾਮਲੇ ਨੂੰ ਸਨਸਨੀਖੇਜ਼ ਬਣਾ ਦਿੱਤਾ ਅਤੇ ਉਸ ਨੇ ਧਮਕੀ ਭਰੇ ਪੱਤਰ ਖਿਲਾਰ ਦਿੱਤੇ ਤਾਂ ਜੋ ਛੇਤੀ ਤੋਂ ਛੇਤੀ ਕਾਰਵਾਈ ਹੋ ਸਕੇ। ਉਨ੍ਹਾਂ ਨੇ ਦੱਸਿਆ ਕਿ ਨਿਤਿਨ ਮਹਾਜਨ ਦੇ ਖਿਲਾਫ਼ ਮਾਮਲਾ ਦਰਜ ਕਰ ਕੇ ਕਾਬੂ ਕਰ ਲਿਆ ਹੈ ਅਤੇ ਉਸ ਨੂੰ ਅਦਾਲਤ ’ਚ ਪੇਸ਼ ਕਰ ਦਿੱਤਾ ਗਿਆ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਖੇਤ ਕੰਮ ਕਰਨ ਆਏ ਮਜ਼ਦੂਰ ਨੂੰ ਨਗਨ ਕਰ ਬਿਨਾਂ ਕੱਪੜਿਆਂ ਦੇ ਭੇਜਿਆ ਵਾਪਸ, ਫ਼ਿਰ ਉਸੇ ਦੇ ਪੁੱਤਰ ਨੂੰ ਦਿਖਾਈ ਵੀਡੀਓ
NEXT STORY