ਸੰਗਰੂਰ (ਰਾਜੇਸ਼ ਕੋਹਲੀ) : ਸੰਗਰੂਰ ਪੁਲਸ ਦੇ ਹੈੱਡ ਕਾਂਸਟੇਬਲ ਮਨਜਿੰਦਰ ਸਿੰਘ ਦੀ ਸ਼ੱਕੀ ਹਾਲਾਤ 'ਚ ਗੋਲੀ ਲੱਗਣ ਕਾਰਨ ਮੌਤ ਹੋ ਗਈ। ਮਨਜਿੰਦਰ ਸਿੰਘ ਸੁਨਾਮ ਦਾ ਰਹਿਣ ਵਾਲਾ ਸੀ ਅਤੇ ਸੰਗਰੂਰ ਪੀ. ਸੀ. ਆਰ. 'ਚ ਤਾਇਨਾਤ ਸੀ। ਰੋਜ਼ਾਨਾ ਵਾਂਗ ਐਤਵਾਰ ਵੀ ਉਹ ਡਿਊਟੀ 'ਤੇ ਆਇਆ। ਕੁਝ ਸਮੇਂ ਬਾਅਦ ਜਦੋਂ ਉਹ ਬਾਥਰੂਮ ਗਿਆ ਤਾਂ ਪੈਰ ਤਿਲਕ ਜਾਣ ਕਾਰਣ ਡਿੱਗ ਪਿਆ। ਅਚਾਨਕ ਉਸਦੀ ਕਾਰਬਾਇਨ ਚੱਲ ਗਈ ਅਤੇ ਸਿਰ 'ਚ ਗੋਲੀ ਵੱਜਣ ਨਾਲ ਮੌਕੇ 'ਤੇ ਹੀ ਉਸਦੀ ਮੌਤ ਹੋ ਗਈ।
ਫਿਲਹਾਲ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਸ ਵਲੋਂ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤਾ ਜਾਵੇਗਾ।
ਮੁੱਖ ਮੰਤਰੀ ਦੀ ਰਿਹਾਇਸ਼ ਨੂੰ ਜਾਣ ਵਾਲੇ ਸਾਰੇ ਰਸਤੇ ਸੀਲ
NEXT STORY