ਮੋਹਾਲੀ (ਨਿਆਮੀਆਂ) - ਪੰਜਾਬ ਸਰਕਾਰ ਵਲੋਂ ਵਿਸ਼ਵ ਸਿਹਤ ਦਿਵਸ ਤੇ ਵਿਸ਼ਵ ਟੀ. ਬੀ. ਦਿਵਸ-2018 ਸਬੰਧੀ ਸੂਬਾ ਪੱਧਰੀ ਸਮਾਗਮ ਜ਼ਿਲਾ ਹਸਪਤਾਲ ਮੋਹਾਲੀ ਵਿਖੇ ਕਰਵਾਇਆ ਗਿਆ, ਜਿਥੋਂ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬ੍ਰਹਮ ਮਹਿੰਦਰਾ ਨੇ ਆਰ. ਐੱਨ. ਟੀ. ਸੀ. ਪੀ. ਮੋਬਾਇਲ ਵੈਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਵੈਨ ਜ਼ਰੀਏ ਦੂਰ-ਦੁਰਾਡੇ ਦੇ ਟੀ. ਬੀ. ਸਬੰਧੀ ਸੰਵੇਦਨਸ਼ੀਲ ਇਲਾਕਿਆਂ ਵਿਚ ਟੀ. ਬੀ. ਦੇ ਸ਼ੱਕੀ ਮਰੀਜ਼ਾਂ ਦੇ ਟੈਸਟ ਕੀਤੇ ਜਾਇਆ ਕਰਨਗੇ। ਇਸ ਮੌਕੇ ਬ੍ਰਹਮ ਮਹਿੰਦਰਾ ਨੇ ਕਿਹਾ ਕਿ 2022 ਤਕ ਸੂਬੇ ਨੂੰ ਟੀ. ਬੀ. ਮੁਕਤ ਕਰਨ ਦੇ ਟੀਚੇ ਤਹਿਤ ਇਹ ਵੈਨ ਸਾਰੇ ਸੂਬੇ 'ਚ ਜਾਵੇਗੀ ਤੇ ਟੀ. ਬੀ. ਦੇ ਜਿਹੜੇ ਸ਼ੱਕੀ ਮਰੀਜ਼ ਹੈਲਥ ਸੈਂਟਰਾਂ ਤੱਕ ਨਹੀਂ ਪਹੁੰਚ ਸਕਦੇ, ਉਨ੍ਹਾਂ ਨੂੰ ਉਨ੍ਹਾਂ ਦੀਆਂ ਰਿਹਾਇਸ਼ਾਂ 'ਤੇ ਜਾਂ ਰਿਹਾਇਸ਼ਾਂ ਨੇੜੇ ਹੀ ਟੀ. ਬੀ. ਸਬੰਧੀ ਟੈਸਟਾਂ ਤੇ ਰਿਪੋਰਟਾਂ ਮੁਹੱਈਆ ਕਰਵਾਉਣ ਦੀ ਸਹੂਲਤ ਦਿੱਤੀ ਜਾਵੇਗੀ।
ਇਸ ਮੌਕੇ ਵਿਧਾਇਕ ਬਲਬੀਰ ਸਿੰਘ ਸਿੱਧੂ, ਪ੍ਰਮੁੱਖ ਸਕੱਤਰ ਸਿਹਤ ਤੇ ਪਰਿਵਾਰ ਭਲਾਈ ਅੰਜਲੀ ਭਾਵੜਾ, ਐੱਮ. ਡੀ. ਐੱਨ. ਐੱਚ. ਐੱਮ. ਵਰੁਣ ਰੂਜਮ, ਡਾਇਰੈਕਟਰ ਸਿਹਤ ਸੇਵਾਵਾਂ ਡਾ. ਜਸਪਾਲ ਕੌਰ, ਡਾਇਰੈਕਟਰ ਪਰਿਵਾਰ ਭਲਾਈ ਡਾ. ਨਰੇਸ਼ ਕਨਸਾ, ਸਟੇਟ ਟੀ. ਬੀ. ਪ੍ਰੋਗਰਾਮ ਅਫ਼ਸਰ ਡਾ. ਨਰੇਸ਼ ਸ਼ਰਮਾ, ਸਿਵਲ ਸਰਜਨ ਮੋਹਾਲੀ ਡਾ. ਰੀਟਾ ਭਾਰਦਵਾਜ, ਵਿਧਾਇਕ ਸਿੱਧੂ ਦੇ ਸਿਆਸੀ ਸਲਾਹਕਾਰ ਹਰਕੇਸ਼ ਚੰਦ ਮੱਛਲੀ ਕਲਾਂ, ਕੌਂਸਲਰ ਨਾਰਾਇਣ ਸਿੰਘ ਸਿੱਧੂ, ਕੌਂਸਲਰ ਨਛੱਤਰ ਸਿੰੰਘ, ਗੁਰਚਰਨ ਸਿੰਘ ਭੰਮਰਾ, ਠੇਕੇਦਾਰ ਮੋਹਨ ਸਿੰਘ ਬਠਲਾਣਾ, ਸਤਪਾਲ ਸਿੰਘ, ਚੌਧਰੀ ਹਰੀਪਾਲ ਚੋਲਟਾ ਕਲਾਂ ਅਤੇ ਐੱਚ. ਐੱਸ. ਢਿੱਲੋਂ ਆਦਿ ਹਾਜ਼ਰ ਸਨ।
ਛੱਤੀਸਗੜ੍ਹ 'ਚ ਸਿੱਖੀ ਦੇ ਪ੍ਰਚਾਰ ਲਈ ਸਿੱਖ ਮਿਸ਼ਨ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ : ਭਾਈ ਲੌਂਗੋਵਾਲ
NEXT STORY