ਸਮਰਾਲਾ (ਗਰਗ, ਬੰਗੜ, ਵਰਮਾ, ਸਚਦੇਵਾ)- ਮਾਣਕੀ ਦੇ ਕਬੱਡੀ ਖਿਡਾਰੀ ਗੁਰਿੰਦਰ ਸਿੰਘ ਕਿੰਦਾ ਦਾ ਇਕ ਹਫ਼ਤਾ ਪਹਿਲਾਂ ਗੋਲੀਆਂ ਮਾਰ ਕੇ ਕਤਲ ਕਰਨ ਵਾਲੇ ਮੁਲਜ਼ਮਾਂ ਦਾ ਸੋਮਵਾਰ ਦੇਰ ਸ਼ਾਮ ਪੁਲਸ ਨਾਲ ਮੁਕਾਬਲਾ ਹੋ ਗਿਆ। ਇਸ ਦੌਰਾਨ ਸੀ. ਆਈ. ਏ. ਸਟਾਫ ਖੰਨਾ ਦੇ ਇੰਚਾਰਜ ਸਬ-ਇੰਸਪੈਕਟਰ ਨਰਪਿੰਦਰ ਸਿੰਘ ਗੋਲੀ ਵੱਜਣ ਕਾਰਨ ਜ਼ਖ਼ਮੀ ਹੋ ਗਏ। ਪੁਲਸ ਵੱਲੋਂ ਜਵਾਬੀ ਫਾਇਰਿੰਗ ’ਚ ਗੈਂਗਸਟਰ ਕਰਨ ਮਾਦਪੁਰ ਜ਼ਖ਼ਮੀ ਹੋ ਗਿਆ, ਜਦਕਿ ਉਸ ਦਾ ਇਕ ਹੋਰ ਸਾਥੀ ਛੱਤ ਤੋਂ ਛਾਲ ਮਾਰ ਕੇ ਭੱਜਣ ਦੀ ਕੋਸ਼ਿਸ਼ ’ਚ ਜ਼ਖ਼ਮੀ ਹੋ ਗਿਆ।
ਐੱਸ. ਐੱਸ. ਪੀ. ਖੰਨਾ ਡਾ. ਜੋਤੀ ਯਾਦਵ ਨੇ ਦੱਸਿਆ ਕਿ ਸਮਰਾਲਾ ਪੁਲਸ ਨੇ ਇਸ ਮਾਮਲੇ ’ਚ ਮੁੱਖ ਮੁਲਜ਼ਮ ਹਰਕਰਨ ਸਿੰਘ ਉਰਫ਼ ਕਰਨ ਵਾਸੀ ਪਿੰਡ ਮਾਦਪੁਰ, ਗੁਰਤੇਜ ਸਿੰਘ ਉਰਫ਼ ਤੇਜੀ ਬਾਸੀ ਪਿੰਡ ਚੱਕ ਸਰਾਏ, ਰਾਜਵੀਰ ਸਿੰਘ ਪਿੰਡ ਚੱਕ ਸਰਾਏ ਤੇ ਜਸਪ੍ਰੀਤ ਸਿੰਘ ਉਰਫ਼ ਜੱਸੂ ਤੇ ਜਸਪ੍ਰੀਤ ਸਿੰਘ ਉਰਫ਼ ਜੱਸੂ ਵਾਸੀ ਪਿੰਡ ਮਾਦਪੁਰ ਨੂੰ ਤਰਨਤਾਰਨ ਤੋਂ ਗ੍ਰਿਫ਼ਤਾਰ ਕੀਤਾ ਸੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਜ਼ਬਤ ਹੋਣਗੀਆਂ ਇਹ ਗੱਡੀਆਂ! ਸਾਰੇ ਜ਼ਿਲ੍ਹਿਆਂ ਲਈ ਜਾਰੀ ਹੋ ਗਏ ਸਖ਼ਤ ਹੁਕਮ
ਪੁੱਛਗਿੱਛ ਤੋਂ ਬਾਅਦ ਅੱਜ ਜਿਉਂ ਹੀ ਦੇਰ ਸ਼ਾਮ ਇਨ੍ਹਾਂ ਨੂੰ ਵਾਰਦਾਤ ਮੌਕੇ ਵਰਤੇ ਗਏ ਹਥਿਆਰਾਂ ਦੀ ਬਰਾਮਦਗੀ ਲਈ ਸਰਹਿੰਦ ਨਹਿਰ ਦੇ ਨੀਲੋਂ ਪੁਲ਼ ਨੇੜਲੇ ਕੁੱਬੇ ਟੋਲ ਪਲਾਜ਼ਾ ਦੀ ਬੰਦ ਪਈ ਇਕ ਬਿਲਡਿੰਗ ’ਚ ਲਿਜਾਇਆ ਗਿਆ ਤਾਂ ਉੱਥੇ ਲੁਕੋ ਕੇ ਰੱਖੇ ਗਏ 32 ਬੋਰ ਦੇ ਪਿਸਤੌਲ ਨਾਲ ਗੈਂਗਸਟਰ ਕਰਨ ਮਾਦਪੁਰ ਨੇ ਪੁਲਸ ’ਤੇ ਫਾਇਰਿੰਗ ਕਰ ਦਿੱਤੀ। ਪੁਲਸ ਨੇ ਜਵਾਬੀ ਕਾਰਵਾਈ ਕਰਦਿਆਂ ਉਸ ਨੂੰ ਅਤੇ ਉਸ ਦੇ ਸਾਥੀ ਨੂੰ ਗ੍ਰਿਫ਼ਤਾਰ ਕਰ ਲਿਆ।
ਗ੍ਰਿਫ਼ਤਾਰ ਕੀਤੇ ਗਏ ਮੁੱਖ ਮੁਲਜ਼ਮਾਂ ਦੀ ਪੁੱਛਗਿੱਛ ’ਚ ਇਹ ਗੱਲ ਸਾਹਮਣੇ ਆਈ ਹੈ ਕਿ ਕੁਝ ਦਿਨ ਪਹਿਲਾਂ ਪਿੰਡ ਮਾਣਕੀ ਨਿਵਾਸੀ ਧਰਮਵੀਰ ਸਿੰਘ ਉਰਫ਼ ਧਰਮਾ ਤੇ ਉਸ ਦੇ ਸਾਥੀਆਂ ਨੇ ਗੈਂਗਸਟਰ ਕਰਨ ਮਾਦਪੁਰ ਦੇ ਪਿਤਾ ਨਾਲ ਕੁੱਟਮਾਰ ਕੀਤੀ ਸੀ। ਇਸੇ ਰੰਜਿਸ਼ ਨੂੰ ਲੈ ਕੇ ਕਰਨ ਮਾਦਪੁਰ ਤੇ ਉਸ ਦੇ ਸਾਥੀ ਧਰਮਵੀਰ ਉਰਫ਼ ਧਰਮਾ ਨੂੰ ਮਾਰਨ ਲਈ ਪਿੰਡ ਮਾਣਕੀ ਵਿਖੇ ਫਾਇਰਿੰਗ ਕਰਨ ਗਏ ਸਨ ਪਰ ਇਸ ਦੌਰਾਨ ਧਰਮਵੀਰ ਸਿੰਘ ਧਰਮਾ ਨੂੰ ਗੋਲੀ ਛੂਹ ਕੇ ਲੰਘ ਗਈ ਜਦਕਿ ਪਿੱਛੇ ਖੜ੍ਹਾ ਗੁਰਿੰਦਰ ਸਿੰਘ ਉਰਫ ਕਿੰਦਾ ਗੋਲੀ ਲੱਗਣ ਕਾਰਨ ਮਾਰਿਆ ਗਿਆ।
ਤਰਨਤਾਰਨ ਜ਼ਿਮਨੀ ਚੋਣ: 11 ਵਜੇ ਤੱਕ 23.05 ਫੀਸਦੀ ਹੋਈ ਵੋਟਿੰਗ
NEXT STORY