ਬਾਘਾ ਪੁਰਾਣਾ (ਰਾਕੇਸ਼) : ਮਿਲਾਵਟ ਖੋਰੀ ਬੰਦ ਕਰਾਉਣ ਲਈ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਬੀਤੇ ਦਿਨੀਂ ਸਥਾਨਕ ਪੁਰਾਣਾ ਪੱਤੀ ਨੇੜਿਉਂ ਇਕ ਨਾਮੀ ਡੇਅਰੀ ਤੋਂ ਸਿਹਤ ਵਿਭਾਗ ਦੀ ਟੀਮ ਵਲੋਂ ਛਾਪੇਮਾਰੀ ਦੌਰਾਨ ਫੜੇ ਗਏ ਘਿਉ, ਦੁੱਧ, ਪਨੀਰ, ਦਹੀ ਨੂੰ ਲੈ ਕੇ ਇਕ ਦੁਕਾਨ ਸੀਲ ਕੀਤੀ ਗਈ ਸੀ ਜਿਸ ਨੂੰ ਅੱਜ ਮਾਨਯੋਗ ਅਦਾਲਤ ਦੇ ਹੁਕਮਾਂ ਤੋਂ ਬਾਅਦ ਡਾਇਰੀ ਨੂੰ ਲਾਈਆਂ ਸੀਲਾਂ ਫੂਡ ਸੇਫਟੀ ਅਫਸਰ ਅਭਿਨਵ ਖੋਸਲਾ ਅਤੇ ਪੁਲਸ ਦੀ ਹਾਜ਼ਰੀ ਵਿਚ ਖੋਲੀਆਂ ਗਈਆਂ ਜਿਥੋਂ ਵਿਭਾਗ ਨੇ 2 ਕੁਇੰਟਲ 8 ਕਿਲੋ ਪਨੀਰ, 298 ਲੀਟਰ ਦੁੱਧ ਅਤੇ 318 ਕਿਲੋ ਗ੍ਰਾਮ ਦਹੀ ਡਾਇਰੀ ਅੰਦਰੋਂ ਬਰਾਮਦ ਕਰਕੇ ਸਹਾਇਕ ਕਮਿਸ਼ਨਰ ਫੂਡ ਸੇਫਟੀ ਮੈਡਮ ਹਰਪ੍ਰੀਤ ਕੋਰ ਅਤੇ ਥਾਣਾ ਮੁਖੀ ਜੰਗਜੀਤ ਸਿੰਘ ਦੀ ਅਗਵਾਈ ਹੇਠ ਇਸ ਦੁੱਧ ਤੇ ਸਮਾਨ ਨੂੰ ਨਿਹਾਲ ਸਿੰਘ ਵਾਲਾ ਰੋਡ ਤੇ ਕੌਂਸਲ ਦੀ ਗੰਦਗੀ ਡੰਪ ਵਾਲੀ ਜਗਵਾ ਤੇ ਜਾ ਕੇ ਡੋਲਿਆ ਗਿਆ। ਜਿਸ ਨੂੰ ਪੂਰੀ ਤਰਾਂ ਨਸ਼ਟ ਕਰ ਦਿੱਤਾ ਗਿਆ।
ਇਸ ਮੌਕੇ ਜਸਪਾਲ ਸਿੰਘ, ਮੰਗਲ ਸਿੰਘ ਏ.ਐਸ.ਆਈ, ਡਾਇਰੀ ਵਿਭਾਗ ਦੇ ਡਾਇਰੈਕਟਰ ਨਿਰਵੈਰ ਸਿੰਘ ਵੀ ਸ਼ਾਮਲ ਸਨ। ਫੂਡ ਅਧਿਕਾਰੀ ਮੈਡਮ ਹਰਪ੍ਰੀਤ ਕੌਰ ਨੇ ਕਿਹਾ ਕਿ ਫੜੇ ਗਏ ਸਮਾਨ ਵਿਚ ਘਿਓ ਵਗੈਰਾ ਦੇ ਸੈਂਪਲ ਲੈਬਾਰਟਰੀ 'ਚ ਜਾਂਚ ਲਈ ਭੇਜੇ ਜਾਣਗੇ। ਇਸ ਸਬੰਧ ਵਿਚ ਡੇਅਰੀ ਮਾਲਕ ਦੇ ਖਿਲਾਫ ਪਰਚਾ ਦਰਜ ਵੀ ਕਰਵਾਇਆ ਗਿਆ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਸਿਹਤ ਨਾਲ ਕਿਸੇ ਨੂੰ ਵੀ ਖਿਲਵਾੜ ਨਹੀਂ ਕਰਨ ਦਿੱਤਾ ਜਾਵੇਗਾ ਅਤੇ ਵਿਭਾਗ ਅਜਿਹੇ ਵਿਅਕਤੀਆਂ ਖਿਲਾਫ ਪੂਰੀ ਸਖਤੀ ਤੋਂ ਕੰਮ ਲਵੇਗਾ।
ਕਾਂਗਰਸ ਦੀਆਂ ਦੋ ਧਿਰਾਂ 'ਚ ਚੱਲੇ ਬੇਸਬਾਲ
NEXT STORY