ਮੁਕੇਰੀਆਂ (ਨਾਗਲਾ) : ਹੁਸ਼ਿਆਰਪੁਰ ਜ਼ਿਲੇ ਦੇ ਨਿਵਾਸੀਆਂ ਨੂੰ ਸਾਫ ਸੁਥਰੀਆਂ ਖਾਣ ਯੋਗ ਵਸਤੂਆਂ ਮੁਹੱਈਆ ਕਰਵਾਉਣ ਲਈ ਚਲਾਈ ਜਾ ਰਹੀ ਮੁਹਿੰਮ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਮੁਕੇਰੀਆਂ ਦੇ ਬੱਸ ਅੱਡੇ ਦੇ ਨਜ਼ਦੀਕ ਸਵੇਰੇ 6 ਵਜੇ ਦਾ ਕਰੀਬ ਹਰਿਆਣਾ ਨੰਬਰ ਗੱਡੀ ਵਿਚ ਲੱਗਭਗ 700 ਕਿਲੋ ਸ਼ੱਕੀ ਪਨੀਰ ਫੜਿਆ। ਇਸ ਮੌਕੇ ਜ਼ਿਲਾ ਸਿਹਤ ਅਫਸਰ ਡਾ. ਜਤਿੰਦਰ ਕੁਮਾਰ ਭਾਟੀਆ ਅਤੇ ਫੂਡ ਸੇਫਟੀ ਟੀਮ ਵੱਲੋਂ ਜਾਂਚ ਕੀਤੇ ਜਾਣ ਤੇ ਪਹਿਲੀ ਨਜ਼ਰ ਇਹ ਪਨੀਰ ਘਟੀਆ ਕੁਆਲਿਟੀ ਦਾ ਲੱਗਾ। ਪਨੀਰ ਦੇ ਸੈਂਪਲ ਲੈ ਕੇ ਇਸ ਨੂੰ ਕੋਲਡ ਸਟੋਰ ਵਿਚ ਸੀਜ਼ ਕਰ ਦਿੱਤਾ ਗਿਆ ।
ਉਨ੍ਹਾਂ ਕਿਹਾ ਕਿ ਸ਼ਿਕਾਇਤ ਆ ਰਹੀ ਸੀ ਕਿ ਨਾਲ ਦੇ ਜ਼ਿਲ੍ਹਿਆਂ ਅਤੇ ਸੂਬਿਆਂ ਵਿਚੋਂ ਲਗਾਤਾਰ ਪਨੀਰ ਦੀਆਂ ਗੱਡੀਆ ਰਾਹੀਂ ਮੁਕੇਰੀਆ ਵਿੱਚ ਘਟੀਆ ਦਰਜੇ ਦਾ ਪਨੀਰ ਸਪਲਾਈ ਹੋ ਰਿਹਾ। ਇਸ ਦੇ ਚੱਲਦਿਆ ਅੱਜ ਮੁਕੇਰੀਆਂ ਬੱਸ ਸਟੈਡ ਦੇ ਨਜ਼ਦੀਕ ਪਹਿਲਾਂ ਹੀ ਫੂਡ ਸੇਫਟੀ ਟੀਮ ਨਾਕਾ ਲਾ ਕੇ ਖੜੀ ਸੀ। ਜਦੋਂ ਪਨੀਰ ਵਾਲੀ ਗੱਡੀ ਆਈ ਅਤੇ ਟੀਮ ਵੱਲੋਂ ਦਬੋਚ ਲਈ ਗਈ। ਇਸ ਹਰਿਆਣਾ ਨੰਬਰ ਗੱਡੀ ਵਿੱਚੋਂ 700 ਕਿਲੋ (7 ਕੁਇੰਟਲ ) ਸ਼ੱਕੀ ਪਨੀਰ ਫੜਿਆ ਗਿਆ ਹੈ। ਇਹ ਪਨੀਰ ਨਕਲੀ ਹੈ ਜਾਂ ਅਸਲੀ ਇਹ ਰਿਪੋਰਟ ਆਉਣ ਤੋਂ ਬਾਅਦ ਪਤਾ ਲੱਗੇਗਾ।
ਦੀਵਾਲੀ ’ਤੇ ਮਿਲਾਵਟੀ ਮਠਿਆਈਆਂ ’ਤੇ ਸਖ਼ਤੀ, ਸਿਹਤ ਵਿਭਾਗ ਨੇ ਵਧਾਈ ਚੌਕਸੀ
NEXT STORY