ਅਬੋਹਰ(ਸੁਨੀਲ)-ਕਿਸੇ ਸਮੇਂ ਅਬੋਹਰ ਦੀ ਪਾਸ਼ ਕਾਲੋਨੀਆਂ ’ਚ ਸ਼ਾਮਲ ਜੈਨ ਨਗਰੀ ਬੀਤੇ ਕਈ ਮਹੀਨਿਆਂ ਤੋਂ ਨਰਕ ਬਣੀ ਹੋਈ ਹੈ। ਮੁਹੱਲੇ ਦੀਆਂ ਕਈ ਗਲੀਆਂ ਵਿਚ ਲੰਮੇ ਅਰਸੇ ਤੋਂ ਜਮ੍ਹਾ ਸੀਵਰੇਜ ਦੇ ਪਾਣੀ ਨੇ ਲੋਕਾਂ ਦਾ ਨਾ ਸਿਰਫ ਜਿਊਣਾ ਦੁੱਭਰ ਕੀਤਾ ਹੋਇਆ ਹੈ, ਸਗੋਂ ਹਾਲਾਤ ਇੰਨੇ ਬਦੱਤਰ ਹਨ ਕਿ ਉਨ੍ਹਾਂ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਘਰੋਂ ਬਾਹਰ ਆਉਣ-ਜਾਣ ਲਈ ਵੀ ਇਸ ਸੀਵਰ ਦੇ ਗੰਦੇ ਪਾਣੀ ’ਚੋਂ ਹੋ ਕੇ ਲੰਘਣਾ ਪੈਂਦਾ ਹੈ, ਜਿਸ ਕਾਰਨ ਰੋਜ਼ਾਨਾ ਉਨ੍ਹਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਖਾਸ ਗੱਲ ਇਹ ਵੀ ਹੈ ਕਿ ਸੀਵਰੇਜ ਦਾ ਪਾਣੀ ਜਮ੍ਹਾ ਹੋਣ ਨਾਲ ਲੋਕਾਂ ਦੇ ਕੰਮਕਾਜ ’ਤੇ ਵੀ ਗਹਿਰਾ ਪ੍ਰਭਾਅ ਪੈ ਰਿਹਾ ਹੈ, ਜਿਸ ਦਾ ਜਿਊਂਦਾ ਜਾਗਦਾ ਪ੍ਰਮਾਣ ਗਲੀ ਵਿਚ ਪਿਛਲੇ ਕਾਫ਼ੀ ਸਾਲਾਂ ਤੋਂ ਚੱਲ ਰਿਹਾ ਛੋਟੇ ਬੱਚਿਆਂ ਦਾ ਕਰੱਚ ਯਾਨੀ ਪਲੇ ਵੇ ਸਕੂਲ ਹੈ ਪਰ ਹੁਣ ਉਸ ਦੇ ਸਾਹਮਣੇ ਪਿਛਲੇ ਕਈ ਮਹੀਨਿਆਂ ਤੋਂ ਲਗਾਤਾਰ ਸੀਵਰੇਜ ਦਾ ਪਾਣੀ ਜਮ੍ਹਾ ਹੋਣ ਕਾਰਨ ਪ੍ਰੇਸ਼ਾਨ ਮਾਪੇ ਉਥੇ ਹੁਣ ਆਪਣੇ ਬੱਚਿਆਂ ਨੂੰ ਨਹੀਂ ਭੇਜ ਰਹੇ, ਜਿਸਦੇ ਨਾਲ ਸਕੂਲ ਵਿਚ ਬੱਚਿਆਂ ਦੀ ਗਿਣਤੀ ਲਗਾਤਾਰ ਘੱਟ ਹੋ ਰਹੀ ਹੈ। ਸਕੂਲ ਸੰਚਾਲਕਾ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਕੋਲ ਕਮਾਈ ਦਾ ਇਹੋ ਇਕ ਮਾਤਰ ਜ਼ਰੀਆ ਹੈ ਪਰ ਸੀਵਰੇਜ ਦਾ ਪਾਣੀ ਜਮ੍ਹਾ ਹੋਣ ਨਾਲ ਉਹ ਵੀ ਹੁਣ ਖੁਹੰਦਾ ਹੋਇਆ ਨਜ਼ਰ ਆ ਰਿਹਾ ਹੈ। ਮੁਹੱਲਾ ਵਾਸੀ ਦੱਸਦੇ ਹਨ ਕਿ ਪਾਣੀ ਦੇ ਜਮ੍ਹਾ ਹੋਣ ਨਾਲ ਆਉਣ-ਜਾਣ ਵਿਚ ਤਾਂ ਪਰੇਸ਼ਾਨੀ ਹੋ ਹੀ ਰਹੀ ਹੈ, ਨਾਲ ਹੀ 24 ਘੰਟੇ ਉਨ੍ਹਾਂ ਨੂੰ ਬਦਬੂ ਵਿਚ ਰਹਿਣਾ ਪੈਂਦਾ ਹੈ।
ਡੇਂਗੂ ਤੇ ਮਲੇਰੀਆ ਦਾ ਖਤਰਾ
ਇਕ ਪਾਸੇ ਜਿਥੇ ਸਿਹਤ ਵਿਭਾਗ ਅਤੇ ਪ੍ਰਸ਼ਾਸਨ ਡੇਂਗੂ ਅਤੇ ਮਲੇਰੀਆ ਤੋਂ ਬਚਾਅ ਲਈ ਲੋਕਾਂ ਨੂੰ ਜਾਗਰੂਕ ਕਰ ਰਿਹਾ ਹੈ ਕਿ ਉਹ ਆਪਣੇ ਘਰਾਂ ਵਿਚ ਕਿਸੇ ਛੋਟੇ ਜਿਹੇ ਬਰਤਨ ਜਾਂ ਟੁੱਟੀ ਭੱਜੀ ਚੀਜ਼ ਵਿਚ ਵੀ ਪਾਣੀ ਨਾ ਇਕੱਠਾ ਹੋਣ ਦਿਓ। ਆਪਣੇ ਕੂਲਰਾਂ ਨੂੰ ਰੋਜ਼ਾਨਾ ਸਾਫ ਕਰ ਕੇ ਤਾਜ਼ਾ ਪਾਣੀ ਭਰੋ। ਦੂਜੇ ਪਾਸੇ ਜੋ ਗਲੀਆਂ ’ਚ ਸੀਵਰੇਜ ਦਾ ਗੰਦਾ ਪਾਣੀ ਖਡ਼੍ਹਾ ਹੈ, ਉਸ ਪਾਸੇ ਕੋੲੀ ਧਿਆਨ ਨਹੀਂ ਦਿੰਦਾ। ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਜੇਕਰ ਭਾਂਡੇ ਵਿਚ ਰੱਖਿਆ ਥੋਡ਼੍ਹਾ ਜਿਹਾ ਪਾਣੀ ਇੰਨਾ ਖਤਰਨਾਕ ਹੈ ਤਾਂ ਗਲੀਆਂ ਵਿਚ ਕਈ ਫੀਟ ਤੱਕ ਖਡ਼੍ਹਾ ਪਾਣੀ ਕਿੰਨਾ ਖਤਰਨਾਕ ਹੋਵੇਗਾ? ਅਧਿਕਾਰੀਆਂ ਤੇ ਨੇਤਾਵਾਂ ਦੇ ਘਰਾਂ ਦੇ ਘਿਰਾਓ ਦੀ ਤਿਆਰੀ
ਸੁਣਵਾਈ ਨਾ ਹੋਣ ਤੋਂ ਗੁੱਸਾਵਰ ਲੋਕ ਹੁਣ ਸੀਵਰੇਜ ਬੋਰਡ ਦੇ ਅਧਿਕਾਰੀਆਂ ਅਤੇ ਆਗੂਆਂ ਦੇ ਘਰਾਂ ਅਤੇ ਦਫਤਰਾਂ ਦੇ ਘਿਰਾਓ ਦੀ ਤਿਆਰੀ ਕਰ ਰਹੇ ਹਨ ਤਾਂ ਜੋ ਇਨ੍ਹਾਂ ਨੂੰ ਕੁੰਭਕਰਣੀ ਨੀਂਦ ਤੋਂ ਜਗਾਇਆ ਜਾ ਸਕੇ। ਮੁਹੱਲਾ ਵਾਸੀਆਂ ਅਨੁਸਾਰ ਹੁਣ ਉਨ੍ਹਾਂ ਕੋਲ ਅੰਦੋਲਨ ਹੀ ਆਖਰੀ ਰਸਤਾ ਹੈ।
ਤਲਾਸ਼ੀ ਅਭਿਆਨ ਦੌਰਾਨ ਅੰਤਰ ਰਾਸ਼ਟਰੀ ਸਰਹੱਦ ਤੋਂ ਸਵਾ 2 ਕਰੋਡ਼ ਦੀ ਹੈਰੋਇਨ ਬਰਾਮਦ
NEXT STORY